ਪਾਕਿਸਤਾਨ ਨੂੰ ਹਰਾਉਣ ਲਈ 10-12 ਦਿਨ ਵੀ ਨਹੀਂ ਲੱਗਣਗੇ : ਮੋਦੀ

ਨਵੀਂ ਦਿੱਲੀ 28 ਜਨਵਰੀ (ਏਜੰਸੀਆਂ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਗੁਆਂਢੀ ਦੇਸ਼ ਤਿੰਨ ਵਿੱਚੋਂ ਤਿੰਨ ਜੰਗਾਂ ਹੀ ਹਾਰ ਚੁੱਕਾ ਹੈ। ਉਸ ਨੂੰ ਹਰਾਉਣ ਲਈ ਸਾਡੀ ਫੌਜ ਨੂੰ 10-12 ਦਿਨ ਵੀ ਨਹੀਂ ਲੱਗਣਗੇ। ਉਹ ਦਹਾਕਿਆਂ ਤੋਂ ਸਾਡੇ ਨਾਲ ਪ੍ਰੌਕਸੀ ਯੁੱਧ ਲੜ ਰਿਹਾ ਹੈ। ਇਸ ਵਿੱਚ ਹਜ਼ਾਰਾਂ ਨਾਗਰਿਕ ਤੇ ਸਿਪਾਹੀ ਮਰੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਮੰਗਲਵਾਰ ਨੂੰ ਰਾਸ਼ਟਰੀ ਕੈਡੇਟ ਕ੍ਰੋਪਸ (ਐਨਸੀਸੀ) ਦਿਵਸ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋ ਇਹ ਭਾਸ਼ਣ ਦੌਰਾਨ ਕਿਹਾ। ਮੋਦੀ ਮੁਤਾਬਕ “ਧਾਰਾ 370 ਜੰਮੂ ਕਸ਼ਮੀਰ ਵਿੱਚ ਅਸਥਾਈ ਸੀ, ਇਸ ਲਈ ਅਸੀਂ ਇਸ ਨੂੰ ਹਟਾ ਦਿੱਤਾ।

ਕਸ਼ਮੀਰ ਦੇ ਕੁਝ ਲੋਕ ਇਸ 'ਤੇ ਰਾਜਨੀਤੀ ਕਰਦੇ ਰਹੇ, ਤਿਰੰਗੇ ਦੀ ਬੇਇੱਜ਼ਤੀ ਕੀਤੀ ਗਈ ਤੇ ਉਹ ਆਪਣੇ ਵੋਟ ਬੈਂਕ ਨੂੰ ਵੇਖਦੇ ਰਹੇ। 70 ਸਾਲਾਂ ਬਾਅਦ, 370 ਨੂੰ ਕਸ਼ਮੀਰ ਤੋਂ ਹਟਾ ਦਿੱਤਾ ਗਿਆ, ਇਹ ਸਾਡੀ ਜ਼ਿੰਮੇਵਾਰੀ ਸੀ। ਪਾਕਿਸਤਾਨ ਨੇ ਸਾਡੇ ਨਾਲ ਕੋਈ ਲੜਾਈ ਨਹੀਂ ਜਿੱਤੀ, ਇਸ ਲਈ ਉਸ ਨੇ ਬੰਬ ਧਮਾਕੇ ਤੇ ਅੱਤਵਾਦੀ ਹਮਲੇ ਕੀਤੇ। ”ਮੋਦੀ ਨੇ ਕਿਹਾ- “ਪਹਿਲਾਂ ਅੱਤਵਾਦੀ ਹਮਲੇ, ਵੱਖਵਾਦੀਆਂ ਵੱਲੋਂ ਪ੍ਰਦਰਸ਼ਨ, ਹਿੰਸਾ, ਤਿਰੰਗੇ ਦਾ ਅਪਮਾਨ ਤੇ ਘੁਟਾਲਿਆਂ ਦੀਆਂ ਖ਼ਬਰਾਂ ਆਉਂਦੀਆਂ ਸਨ। ਅਸੀਂ ਇਸ ਲਈ ਤਿਆਰ ਨਹੀਂ ਹਾਂ। ਜੇ ਬਿਮਾਰੀ ਠੀਕ ਨਹੀਂ ਹੁੰਦੀ, ਤਾਂ ਉਹ ਗੰਭੀਰ ਰੂਪ ਧਾਰ ਲੈਂਦੀ ਹੈ। ਅਸੀਂ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਨੂੰ ਲਾਪਰਵਾਹੀ ਨਾਲ ਨਹੀਂ ਲੈ ਸਕਦੇ। ”

Unusual
pm narendra modi
pakistan
India

International