ਪਾਕਿਸਤਾਨ ਲਾਹੌਰ ਤੋਂ ਕਰਾਚੀ ਜਾਂਦਾ ਜਹਾਜ਼ ਕਰਾਚੀ 'ਚ ਡਿੱਗਿਆ, 107 ਮੌਤਾਂ

ਕਰਾਚੀ, 22 ਮਈ (ਏਜੰਸੀਆਂ) : ਪਾਕਿਸਤਾਨ ਦੇ ਕਰਾਚੀ ਦੇ ਰਿਹਾਇਸ਼ੀ ਖੇਤਰ ਵਿੱਚ ਪਾਕਿਸਤਾਨ ਇੰਟਰਨੈਸ਼ਨਲ ਏਅਰ ਲਾਇਨਸ ਦਾ ਇੱਕ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਜਹਾਜ਼ ਵਿੱਚ ਯਾਤਰੀਆਂ ਅਤੇ ਚਾਲਕ ਦਲ ਦੇ ਅੱਠ ਮੈਂਬਰਾਂ ਸਮੇਤ 107 ਲੋਕ ਸਵਾਰ ਸਨ। ਜਾਣਕਾਰੀ ਅਨੁਸਾਰ ਸਾਰੇ ਲੋਕਾਂ ਦੀ ਮੌਤ ਹੋ ਗਈ। ਜਿਸ ਕਾਲੋਨੀ ਵਿੱਚ ਜਹਾਜ਼ ਡਿੱਗਾ, ਉਥੇ ਕਈ ਘਰਾਂ ਅਤੇ ਸੜਕ ਉੱਥੇ ਖੜੇ ਵਾਹਨਾਂ ਨੂੰ ਅੱਗ ਲੱਗ ਗਈ। ਪਾਕਿਸਤਾਨੀ ਮੀਡੀਆ ਰਿਪੋਰਟਾਂ ਦੇ ਅਨੁਸਾਰ, ਜਹਾਜ਼ ਲੈਂਡਿੰਗ ਤੋਂ ਠੀਕ ਪਹਿਲਾਂ ਕਰਾਚੀ ਦੇ ਜਿਨਾਹ ਅੰਤਰਰਾਸ਼ਟਰੀ ਹਵਾਈ ਅੱਡੇ ਨੇੜੇ ਮਾਡਲ ਟਾਊਨ ਇਲਾਕੇ ਦੇ ਨੇੜੇ ਡਿੱਗ ਗਿਆ। ਜਹਾਜ਼ ਦੇ ਕਰੈਸ਼ ਹੋਣ ਤੋਂ ਬਾਅਦ ਕਾਲੋਨੀ ਵਿੱਚ ਧੂੰਆਂ ਦੇਖਿਆ ਗਿਆ। ਹਾਦਸੇ ਤੋਂ ਤੁਰੰਤ ਬਾਅਦ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ। ਪੀਆਈਏ ਦੇ ਬੁਲਾਰੇ ਅਬਦੁੱਲ ਸੱਤਾਰ ਨੇ ਹਾਦਸੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਜਹਾਜ਼ ਲਾਹੌਰ ਤੋਂ ਕਰਾਚੀ ਆ ਰਿਹਾ ਸੀ।

ਦੱਸਿਆ ਜਾ ਰਿਹਾ ਹੈ ਕਿ ਕਰਾਚੀ ਵਿੱਚ ਲੈਂਡ ਕਰਨ ਤੋਂ ਪਹਿਲਾਂ ਪੀਆਈਏ ਦੇ ਏ -320 ਜਹਾਜ਼ ਦੇ ਦੋਵੇਂ ਇੰਜਣ ਫ਼ੇਲ੍ਹ ਹੋਣ ਦੀ ਖ਼ਬਰ ਹੈ। ਜਹਾਜ਼ 15 ਸਾਲ ਪੁਰਾਣਾ ਸੀ। ਜਹਾਜ਼ ਦਾ 2.37 ਵਜੇ ਆਖ਼ਰੀ ਵਾਰ ਏ.ਟੀ.ਸੀ. ਨਾਲ ਸੰਪਰਕ ਹੋਇਆ ਸੀ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਹਾਦਸੇ 'ਤੇ ਦੁੱਖ ਜ਼ਾਹਰ ਕੀਤਾ ਹੈ ਅਤੇ ਹਾਦਸੇ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਇਲਾਕਾ ਨਿਵਾਸੀਆਂ ਦੇ ਮਦਦ ਨਾਲ ਐਂਬੂਲੈਂਸ ਅਤੇ ਬਚਾਅ ਅਧਿਕਾਰੀ ਘਟਨਾ ਵਾਲੀ ਥਾਂ ਪਹੁੰਚੇ। ਇੰਟਰ ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ਆਈਐਸਪੀਆਰ) ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਸੈਨਾ ਦੀ ਰੈਪਿਡ ਰਿਸਪਾਂਸ ਫੋਰਸ ਅਤੇ ਸਿੰਧ ਪਾਕਿਸਤਾਨ ਰੇਂਜਰਾਂ ਦੇ ਨਾਲ ਸਿਵਲ ਪ੍ਰਸ਼ਾਸਨ ਰਾਹਤ ਅਤੇ ਬਚਾਅ ਕਾਰਜਾਂ ਲਈ ਮੌਕੇ 'ਤੇ ਪਹੁੰਚ ਗਿਆ।

ਤੁਹਾਨੂੰ ਦੱਸ ਦੇਈਏ ਕਿ ਇਸ ਸਾਲ ਜਨਵਰੀ ਵਿੱਚ ਅਫ਼ਗ਼ਾਨਿਸਤਾਨ ਦੇ ਉੱਤਰ-ਪੂਰਬੀ ਗਜਨੀ ਪ੍ਰਾਂਤ ਵਿੱਚ ਸੋਮਵਾਰ ਨੂੰ ਦੁਪਹਿਰ ਕਰੀਬ ਡੇਢ ਵਜੇ ਸਰਕਾਰੀ ਏਅਰਲਾਇੰਸ ਕੰਪਨੀ ਅਰਿਆਨਾ ਅਫ਼ਗ਼ਾਨ ਦਾ ਜਹਾਜ਼ ਕਰੈਸ਼ ਹੋ ਗਿਆ ਸੀ। ਸਥਾਨਕ ਮੀਡੀਆ ਨੇ ਦੱਸਿਆ ਸੀ ਕਿ ਹਵਾਈ ਜਹਾਜ਼ ਵਿੱਚ ਘੱਟੋ ਘੱਟ 80 ਲੋਕ ਸਵਾਰ ਸਨ, ਜਦੋਂ ਕਿ ਕੁਝ ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਸੀ ਕਿ 107 ਲੋਕ ਸਵਾਰ ਸਨ।

Unusual
accident
Crash
pakistan

International