ਪੰਜਾਬ ‘ਚ 11 ਜੂਨ ਨੂੰ ਪੰਚਾਇਤੀ ਜ਼ਿਮਨੀ ਚੋਣਾਂ

ਮੋਹਾਲੀ 18 ਮਈ (ਮੇਜਰ ਸਿੰਘ) ਪੰਜਾਬ ਵਿੱਚ ਸਰਪੰਚਾਂ ਤੇ ਪੰਚਾਂ ਦੀਆਂ ਖਾਲੀ ਪਈਆਂ ਸੀਟਾਂ ਲਈ ਚੋਣਾਂ ਦਾ ਐਲਾਨ ਕਰ ਦਿੱਤਾ ਹੈ। ਜਾਣਕਾਰੀ ਮੁਤਾਬਿਕ ਇਨਾਂ ਖਾਲੀ ਪਈਆਂ ਸੀਟਾਂ ਲ਼ਈ 11 ਜੂਨ ਨੂੰ ਜ਼ਿਮਨੀ ਚੋਣਾਂ ਹੋਣਗੀਆਂ। ਖਾਲੀ ਸੀਟਾਂ ਲਈ ਨਾਮਜ਼ਦਗੀਆਂ ਭਰਨ ਦਾ ਅਮਲ 25 ਤੋਂ 30 ਮਈ ਤੱਕ ਚੱਲੇਗਾ। ਉਮੀਦਵਾਰਾਂ ਦੇ ਕਾਗਜ਼ਾਂ ਦੀ ਪੜਤਾਲ 31 ਮਈ ਨੂੰ ਹੋਵੇਗੀ ਅਤੇ ਪਹਿਲੀ ਜੂਨ ਨੂੰ ਨਾਮਜ਼ਦਗੀਆਂ ਵਾਪਸ ਲਈਆਂ ਜਾ ਸਕਣਗੀਆਂ। ਇਸੇ ਦਿਨ ਨਤੀਜਾ ਐਲਾਨਿਆ ਜਾਵੇਗਾ।

Election 2017
PUNJAB