ਹਰ ਸਾਲ 12,000 ਕਿਸਾਨ ਲਾਉਂਦੇ ਮੌਤ ਨੂੰ ਗਲੇ

ਨਵੀਂ ਦਿੱਲੀ 18 ਜੂਨ (ਏਜੰਸੀਆਂ) ਦੇਸ਼ ਵਿੱਚ ਹਰ ਸਾਲ 12,000 ਤੋਂ ਵੱਧ ਕਿਸਾਨ ਖੁਦਕੁਸ਼ੀ ਕਰ ਰਹੇ ਹਨ। ਯਾਨੀ ਰੋਜ਼ਾਨਾ 33 ਕਿਸਾਨ ਮੌਤ ਨੂੰ ਗਲੇ ਲਾ ਰਹੇ ਹਨ। ਇਹ ਅੰਕੜਾ ਸਰਕਾਰੀ ਹੈ। ਉਂਝ ਇਹ ਗਿਣਤੀ ਇਸ ਤੋਂ ਕਿਤੇ ਵੱਧ ਹੈ ਕਿਉਂਕਿ ਬਹੁਤੇ ਕੇਸ ਤਾਂ ਸਰਕਾਰੀ ਫਾਈਲਾਂ ਤੱਕ ਪਹੁੰਚਦੇ ਹੀ ਨਹੀਂ। ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਨੂੰ ਦੱਸਿਆ ਹੈ ਕਿ 2013 ਤੋਂ ਲਗਾਤਾਰ ਹਰ ਸਾਲ 12,000 ਤੋਂ ਵੱਧ ਕਿਸਾਨ ਖੁਦਕੁਸ਼ੀ ਕਰ ਰਹੇ ਹਨ। ਸਰਕਾਰੀ ਦਾਅਵਿਆਂ ਮੁਤਾਬਕ ਦੇਸ਼ ਅੱਗੇ ਵਧ ਰਿਹਾ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਭਾਰਤ ਵਿੱਚ ਕਿਸਾਨ ਪਿੱਛੇ ਜਾ ਰਿਹਾ ਹੈ।

2001 ਤੋਂ 2011 ਤੱਕ 10 ਸਾਲਾਂ ਵਿੱਚ 90 ਲੱਖ ਕਿਸਾਨ ਘੱਟ ਹੋ ਗਏ ਹਨ। ਇਸ ਤੋਂ ਉਲਟ ਇਸ ਵਕਫੇ ਦੌਰਾਨ ਖੇਤੀ ਮਜ਼ਦੂਰਾਂ ਦੀ ਗਿਣਤੀ 3.8 ਕਰੋੜ ਵਧ ਗਈ ਹੈ। ਇਸ ਦਾ ਮਤਲਬ ਕਿਸਾਨ ਖੇਤੀਹੀਣ ਹੋ ਰਹੇ ਹਨ। ਦੂਜੇ ਪਾਸੇ ਕਿਸਾਨੀ ਤੇ ਖੇਤੀ ਨਾਲ ਜੁੜੇ ਕਾਰੋਬਾਰ ਤੇਜ਼ੀ ਨਾਲ ਵਧ ਰਹੇ ਹਨ। ਕਿਸਾਨ ਨੂੰ ਚਾਹੇ ਕੋਈ ਫਾਇਦਾ ਨਾ ਹੋ ਰਿਹਾ ਹੋਵੇ ਪਰ ਇਸ ਨਾਲ ਜੁੜੇ ਕਾਰੋਬਾਰੀ ਦਿਨ-ਦੁੱਗਣੀ ਰਾਤ ਚੌਗੁਣੀ ਕਰ ਰਹੇ ਹਨ। ਭਾਰਤ ਵਿੱਚ ਪੰਪਸੈੱਟ, ਪਾਈਪ ਤੇ ਕੇਬਲ ਦਾ ਸਾਲਾਨਾ ਕਾਰੋਬਾਰ ਤਕਰੀਬਨ ਇੱਕ ਲੱਖ ਕਰੋੜ ਦਾ ਹੈ। ਸਰਕਾਰੀ ਅੰਕੜਿਆਂ ਮੁਤਾਬਕ ਕੇਥੀ ਲਾਗਤ 7-8 ਫੀਸਦੀ ਵਧ ਰਹੀ ਹੈ।

Unusual
suicide
farmer
Center Government