ਓਬਾਮਾ ਦੀ ਸੁਰੱਖਿਆ ਲਈ ਤੈਨਾਤ ਹੋਣਗੇ 12000 ਜਵਾਨ, 9 ਉੱਚ ਅਫ਼ਸਰਾਂ ਦੀ ਹੋਵੇਗੀ ਜ਼ਿੰਮੇਵਾਰੀ

ਨਵੀਂ ਦਿੱਲੀ , 23 ਜਨਵਰੀ (ਏਜੰਸੀਆਂ )ਭਾਰਤ ਨੇ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦਾ ਭਾਰਤ ਦੌਰਾ ਸੁੱਖ -ਸਾਂਦ ਨਾਲ ਨੇਪਰੇ ਚਾੜਨ ਲਈ ਜ਼ਬਰਦਸਤ ਸੁੱਰਖਿਆ ਪ੍ਰਬੰਧ ਕੀਤੇ ਹਨ ,ਓਬਾਮਾ ਦੀ  ਸੱਤ ਪੱਧਰੀ ਸੁਰੱਖਿਆ ਦਾ ਮੁੱਖ ਜ਼ਿੰਮਾ 9 ਲੋਕਾਂ ‘ਤੇ ਹੈ। ਇਹ ਉਹਨਾਂ ਏਜੰਸੀਆਂ ਦੇ ਪ੍ਰਮੁੱਖ ਹਨ ਜਿਨਾਂ ਦੇ ਜ਼ਿੰਮੇ ਸੱਤ ਪੱਧਰੀ ਸੁੱਰਖਿਆ ਹੈ। ਓਬਾਮਾ ਦੇ ਆਗਰੇ ਦੌਰੇ ਦੌਰਾਨ ਉਹਨਾਂ ਦੀ ਸੁਰੱਖਿਆ ਵਿੱਚ ਤਕਰੀਬਨ ਚਾਰ ਹਜ਼ਾਰ ਪੁਲਿਸ ਵਾਲੇ ਕਰਨਗੇ ਇਸ ਤੋਂ ਇਲਾਵਾ ਅਮਰੀਕੀ  ਸੀਕਰੇਟ ਸਰਵਿਸ ਦੇ 100 ਏਜੰਟ, ਬੁਲੇਟ ਪਰੂਫ ਗੱਡੀਆਂ, ਹੈਲੀਕਾਪਟਰ ਅਤੇ ਯਮੁਨਾ ਵਿੱਚ ਮੋਟਰ ਬੋਟ ਜ਼ਰੀਏ ਵੀ ਨਿਗਰਾਨੀ ਰੱਖੀ ਜਾਵੇਗੀ। ਦਿੱਲੀ ਪੁਲਿਸ ਦੇ ਅਧਿਕਾਰੀ ਅਨੁਸਾਰ ਸਪੈਸ਼ਲ ਹਥਿਆਰ ਐਂਡ ਟੈਕਨੀਕਸ ਟੀਮ ਦੇ ਜਵਾਨ ਜਿਨਾਂ ਨੂੰ  ਹਾਈਰਿਸਕ ਅਪਰੇਸ਼ਨ ਚਲਾਉਣ ਦੀ ਸਿਖਿਆ ਪ੍ਰਾਪਤ ਹੈ ਤੈਨਾਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਰਾਜਪੱਥ ‘ਤੇ ਪਰੇਡ ਦੌਰਾਨ ਓਬਾਮਾ ਲਈ ਸੱਤ ਪੱਧਰੀ ਸੁਰੱਖਿਆ ਤੈਨਾਤ ਕੀਤੀ ਜਾਵੇਗੀ। ਸੁਰੱਖਿਆ ਦੇ ਸੱਤ ਘੇਰਿਆਂ ਦੀ ਕਮਾਂਡ ਵੱਖ -ਵੱਖ ਸੁਰੱਖਿਆ ਏਜੰਸੀਆਂ ਨੂੰ ਸੰਭਾਲੀ ਗਈ ਹੈ। ਪਹਿਲੇ ਘੇਰੇ ਦੀ ਜ਼ਿੰਮੇਵਾਰੀ ਉਹਨਾਂ ਦੇ ਦੇਸ਼ ਦੀ ਹੀ ਏਜੰਸੀ ਸੀਕਰੇਟ ਸਰਵਿਸ ਅਤੇ ਏਜੰਸੀਆਂ ਕੋਲ ਹੋਵੇਗੀ। ਇਸ ਏਜੰਸੀ ਦੇ ਮੁਖੀ ਪੀ. ਕਲੇਂਸੀ ਯੂਸਫ  ਹਨ ,ਉਹ ਮਈ 1984 ਵਿੱਚ ਮੁਖੀ ਦਾ ਅਹੁਦਾ ਸੰਭਾਲਿਆ ਸੀ। ਇਸ ਤਰਾਂ ਉਹਨਾਂ ਨੂੰ ਸੁੱਰਖਿਆ ਦੇ ਮਾਮਲੇ ਵਿੱਚ 27 ਸਾਲ ਦਾ ਤਜਰਬਾ ਹੈ। ਇਸ ਮੌਕੇ ਕਿਸੇ ਵੀ ਘੰਟੀ ਨਹੀਂ ਵੱਜੇਗੀ ਓਬਾਮਾ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਹਰ ਏਜੰਸੀ ਦੇ ਮੁੱਖੀ ਦੇ ਉਪਰ ਹੋਵੇਗੀ। ਪ੍ਰਾਪਤ ਜਾਣਕਾਰੀ ਅਨੁਸਾਰ ਓਬਾਮਾ ਆਪਣੀ ਭਾਰਤ ਯਾਤਰਾ ‘ਤੇ ਹਜ਼ਾਰ ਕਰੋੜ ਰੁਪਏ ਖਰਚ ਕਰਨਗੇ।

International