ਅਮਰੀਕਾ ਦੇ 127 ਗੁਰਦੁਆਰਿਆਂ ਵਲੋਂ ਮਨਜਿੰਦਰ ਸਿਰਸਾ ਦਾ ਮੁਕੰਮਲ ਬਾਈਕਾਟ

ਵਾਸ਼ਿੰਗਟਨ ਡੀ. ਸੀ. 19 ਮਈ (ਪ.ਬ.) : ਬੀਤੇ ਦਿਨੀਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿਰਸਾ ਦੁਆਰਾ ਦਿੱਤੇ ਬਿਆਨ 'ਤੇ ਵਿਵਾਦ ਲਗਾਤਾਰ ਵਧਦਾ ਜਾ ਰਿਹਾ ਹੈ। ਹੁਣ ਅਮਰੀਕਾ ਦੇ 127 ਸਿੱਖ ਗੁਰੁਦਆਰਾ ਕਮੇਟੀਆਂ ਨੇ ਸਿਰਸਾ ਖਿਲਾਫ ਸਖਤ ਫੈਸਲਾ ਲਿਆ ਹੈ। ਇਸ ਸਬੰਧੀ ਵੀ.ਓ.ਕੇ ਟੀ.ਵੀ. ਦੇ ਮਾਧਿਅਮ ਤੋਂ ਪ੍ਰਾਪਤ ਹੋਈ ਖਬਰ ਅਨੁਸਾਰ ,ਸਿੱਖ ਕੁਆਰਡੀਨੇਟ ਕਮੇਟੀ ਈਸਟ ਕੋਸਟ, ਅਮਰੀਕਾ ਦੇ ਕੋਆਰਡੀਨੇਟਰ ਡਾ. ਪ੍ਰਿਤਪਾਲ ਸਿੰਘ ਅਤੇ ਹਿੰਮਤ ਸਿੰਘ ਵੱਲੋਂ ਪ੍ਰੈੱਸ ਬਿਆਨ ਜਾਰੀ ਕੀਤਾ ਗਿਆ ਹੈ। ਜਿਸ 'ਚ ਉਨ੍ਹਾਂ ਸਿਰਸਾ ਦੇ ਬਿਆਨ ਦੀ ਸਖਤ ਨਿਖੇਧੀ ਕੀਤੀ। ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਅਤੇ ਅਮੈਰਿਕਨ ਸਿੱਖ ਗੁਰਦੁਆਰਾ ਪ੍ਰਬੰਧ ਕਮੇਟੀ ਵਲੋਂ 127 ਗੁਰਦੁਆਰਿਆਂ ਨੂੰ ਇੱਕ ਹੰਗਾਮੀ ਮੀਟਿੰਗ ਨੂੰ ਟੈਲੀ ਕਾਨਫਰੰਸ ਰਾਹੀਂ ਸੱਦਿਆ ਗਿਆ।

ਜਿਸ ਵਿੱਚ ਸਮੁੱਚੇ ਅਮਰੀਕਾ ਦੇ ਗੁਰਦੁਆਰਾ ਸਾਹਿਬਾਨ ਜਥੇਬੰਦੀਆਂ ਨੇ ਸ਼ਿਰਕਤ ਕੀਤੀ ਅਤੇ ਮਨਜਿੰਦਰ ਸਿਰਸਾ ਦੇ ਬਿਆਨ ਦੀ ਸਖਤ ਸਬਦਾਂ ਵਿੱਚ ਨਿੰਦਿਆ ਕੀਤੀ। ਜਿਸ ਵਿੱਚ ਸਰਬਸੰਮਤੀ ਨਾਲ ਇਹ ਪਾਸ ਕੀਤਾ ਗਿਆ ਕਿ ਅਮਰੀਕਾ ਦੇ ਗੁਰਦੁਆਰਿਆਂ ਵਿੱਚੋਂ ਸਿਰਸਾ ਦਾ ਮੁਕੰਮਲ ਬਾਈਕਾਟ ਕੀਤਾ ਜਾਵੇ। ਇਸ ਤਰ੍ਹਾਂ ਹੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਦੇਸ਼ ਵਿਦੇਸ਼ ਦੀਆਂ ਸਮੂੰਹ ਗੁਰਦਵਾਰਾ ਕਮੇਟੀਆਂ ਅਤੇ ਸਿੱਖ ਸੰਸਥਾਵਾਂ ਨੂੰ ਵੀ ਮਨਜਿੰਦਰ ਸਿਰਸੇ ਦਾ ਬਾਈਕਾਟ ਕਰਨਾ ਚਾਹੀਦਾ ਹੈ ਅਤੇ ਦਿੱਲੀ ਸਿੱਖ ਗੁਰਦਵਾਰਾ ਮੈਨੇਜਮੈਂਟ ਕਮੇਟੀ ਦੇ ਜਾਗਦੀ ਜਮੀਰ ਵਾਲੇ ਮੈਂਬਰਾਂ ਅਤੇ ਦਿੱਲੀ ਦੀ ਸਿੱਖ ਸੰਗਤ ਨੂੰ ਮਨਜਿੰਦਰ ਸਿਰਸੇ ਨੂੰ ਦਿੱਲੀ ਕਮੇਟੀ ਦੀ ਪ੍ਰਧਾਨਗੀ ਤੋਂ ਹਟਾਉਣ ਵਾਸਤੇ ਤਰੁੰਤ ਉਦਮ ਕਰਨਾ ਚਾਹੀਦਾ ਹੈ। 

Unusual
Manjinder Singh Sirsa
Gurdwara
Sikhs

International