ਕੀ ਸਿੱਖ 13 ਦੇ ਬੰਦ ਤੋਂ ਸਬਕ ਲੈਣਗੇ?

ਸਰਕਾਰ ਵੱਲੋਂ ਭਾਂਵੇਂ ਸੁਪਰੀਮ ਕੋਰਟ ਦੀਆਂ ਹਦਾਇਤਾਂ 'ਤੇ ਹੀ ਦਿੱਲੀ ਦੇ ਤੁਗ਼ਲਕਾਬਾਦ ਇਲਾਕੇ 'ਚ ਸਥਿਤ ਸਿਕੰਦਰ ਲੋਧੀ ਦੇ ਸਮੇਂ ਦੇ ਰਵਿਦਾਸ ਮੰਦਿਰ ਨੂੰ ਢਾਹੁੰਣ ਵਿਰੁੱਧ ਸਮੁੱਚੇ ਰਵਿਦਾਸੀਆ ਭਾਈਚਾਰੇ  ਦੇ ਜ਼ਬਰਦਸਤ ਬੰਦ ਅਤੇ ਜ਼ੋਰਦਾਰ ਸੰਘਰਸ਼ ਨਾਲ ਸਰਕਾਰ ਦੇ ਨੱਕ 'ਚ ਦਮ ਕੀਤਾ ਹੋਇਆ ਹੈ। ਅਸੀਂ ਵੀ ਇਸ ਧੱਕੇਸ਼ਾਹੀ, ਬੇਇਨਸਾਫ਼ੀ  ਵਿਰੁੱਧ ਰਵਿਦਾਸੀਆ ਭਾਈਚਾਰੇ ਦੇ ਨਾਲ ਖੜ•ੇ ਹਾਂ । ਅਸੀਂ ਹਮੇਸ਼ਾਂ ਹੋਕਾ ਦਿੱਤਾ ਹੈ ਕਿ ਹੁਣ ਦੇਸ਼ ਦੀਆਂ  ਘੱਟ ਗਿਣਤੀਆਂ ਅਤੇ ਐੱਸ.ਸੀ ,ਐੱਸ.ਟੀ ਸਮਾਜ ਨੂੰ ਇੱਕਜੁੱਟ ਹੋਣਾ ਪਵੇਗਾ। ਇਸ ਦੇਸ਼ ਨੂੰ ਕੱਟੜ ਜਾਨੂੰਨੀ ਹਿੰਦੂਤਵੀਆਂ ਦੇ ਹਿੰਦੂਰਾਸ਼ਟਰ ਬਣਾਉਣ ਦੇ ਸੁਪਨੇ ਨੂੰ ਸਿਰਫ਼ ਘੱਟ ਗਿਣਤੀਆਂ  ਦਾ ਏਕਾ ਅਤੇ ਦਲਿਤ ਸਮਾਜ ਦਾ ਪੂਰਾ-ਪੂਰਾ ਸਾਥ ਤੇ ਭਰਵਾਂ ਹੁੰਗਾਰਾ ਤੇ ਸਹਿਯੋਗ ਹੀ ਰੋਕ ਸਕਦਾ ਹੈ। 13 ਅਗਸਤ ਦੇ ਬੰਦ ਅਤੇ ਰਵਿਦਾਸੀਆ ਸਮਾਜ ਦੇ ਸੰਘਰਸ਼ ਤੋਂ ਸਿੱਖ ਕੌਮ ਨੂੰ ਵੀ ਸਬਕ ਲੈਣ ਦੀ ਲੋੜ ਹੈ। ਰਵਿਦਾਸੀਆ ਭਾਈਚਾਰੇ 'ਚ ਵੀ ਧੜ•ੇਬੰਦੀਆਂ ਦੀ ਘਾਟ ਨਹੀਂ, ਅਨੇਕਾਂ ਜਥੇਬੰਦੀਆਂ ਹਨ, ਜਿਹੜੀਆਂ ਇੱਕ-ਦੂਜੇ ਨਾਲ ਟਕਰਾਉਂਦੀਆਂ ਵੀ ਹਨ, ਪ੍ਰੰਤੂ ਜਦੋਂ  ਵੀ ਕਿਸੇ ਬਾਹਰੀ ਤਾਕਤ ਵੱਲੋਂ ਇਸ ਸਮਾਜ 'ਤੇ ਹਮਲਾ ਕੀਤਾ ਗਿਆ  ਹੈ ਤਾਂ ਇਨ•ਾਂ ਨੇ ਹਮੇਸ਼ਾਂ ਇੱਕਜੁੱਟ ਹੋ ਕੇ ਸੰਘਰਸ਼ ਕੀਤਾ ਹੈ।

ਸਿੱਖਾਂ ਦੇ ਮਿਸਲਾਂ ਵੇਲੇ ਦੇ ਇਤਿਹਾਸ ਤੋਂ ਦਲਿਤ ਸਮਾਜ ਤਾਂ ਸਿੱਖਿਆ ਲੈ ਸਕਦਾ ਹੈ ਪ੍ਰੰਤੂ ਸਿੱਖ, ਜਿੰਨ•ਾਂ ਨੇ ਇਹ ਇਤਿਹਾਸ ਸਿਰਜਿਆ ਹੈ ,ਉਹ ਆਪਣੇ ਇਤਿਹਾਸ ਤੋਂ ਕੋਈ ਸਬਕ ਲੈਣ ਲਈ ਤਿਆਰ ਹੀ ਨਹੀਂ । ਸਿੱਖ ਦੁਸ਼ਮਣ ਤਾਕਤਾਂ ਸਿੱਖੀ 'ਤੇ ਹਮਲਿਆਂ ਤੋਂ ਅੱਗੇ ਗੁਰਬਾਣੀ ਤੇ ਗੁਰੂ ਗ੍ਰੰਥ ਸਾਹਿਬ 'ਤੇ ਹਮਲਿਆਂ ਤੱਕ ਪੁੱਜ ਚੁੱਕੀਆਂ ਹਨ ,ਪ੍ਰੰਤੂ ਉਹਨਾਂ ਤਾਕਤਾਂ ਨੂੰ ਮੂੰਹ ਤੋੜਵਾਂ ਜਵਾਬ ਦੇਣ ਲਈ ਸਿੱਖ ਇੱਕਜੁੱਟ ਹੋਣ  ਲਈ ਤਿਆਰ ਹੀ ਨਹੀਂ। ਸਿੱਖ ਆਗੂ ਆਪੋ-ਆਪਣੀ ਚੌਧਰ ਚਮਕਾਉਣ ਅਤੇ ਆਪਣੇ ਨਿੱਜ ਸਵਾਰਥ ਤੇ ਪਦਾਰਥ ਦੀ ਪੂਰਤੀ 'ਚ ਲੱਗੇ ਹੋਏ ਹਨ। ਗੁਰੂ ਗ੍ਰੰਥ  ਸਾਹਿਬ ਦੀ ਬੇਅਦਬੀ ਦੇ ਦੋਸ਼ੀ ,ਸੌਦਾ ਸਾਧ ਦੇ ਤਿੰਨ ਦੋਸ਼ੀ ਚੇਲਿਆਂ  ਨੂੰ ਸੀ.ਬੀ.ਆਈ ਨੇ ਕਲੀਨ ਚਿੱਟ ਦੇ ਦਿੱਤੀ ਹੈ। ਬੇਅਦਬੀ ਕਾਂਡ ਦਾ ਇਨਸਾਫ਼ ਮਿਲਦਾ ਵਿਖਾਈ ਨਹੀਂ ਦਿੰਦਾ। ਪ੍ਰੰਤੂ ਕੌਮ ਇੱਕਜੁੱਟ ਹੋ ਕੇ ਸੰਘਰਸ਼ ਕਰਨ ਲਈ ਤਿਆਰ ਨਹੀਂ। ਜੇ ਇੱਕ ਧੜ•ਾ ਸੰਘਰਸ਼ ਦਾ ਐੇਲਾਨ ਕਰਦਾ ਹੈ ਤਾਂ ਦੂਜੇ ਧੜ•ੇ, ਉਸ ਨੂੰ ਸਫ਼ਲ ਬਣਾਉਣ ਲਈ ਅੱਗੇ ਨਹੀਂ ਆਉਂਦੇ ਸਗੋਂ ਉਸ ਸੰਘਰਸ਼ ਨੂੰ ਤਾਰਪੀਡੋ ਕਰ ਕੇ ਤਾੜੀਆਂ ਮਾਰਨ ਦੀ ਤਿਆਰੀ ਕਰਦੇ ਹਨ। ਸਮੇਂ ਦੀਆਂ ਸਰਕਾਰਾਂ ਕੌਮ ਦੇ ਏਕੇ ਅੱਗੇ ਹੀ ਝੁਕਦੀਆਂ ਹਨ,ਪ੍ਰੰਤੂ ਹੁਣ ਜਦੋਂ ਸਿੱਖ ਦੁਸ਼ਮਣ ਤਾਕਤਾਂ ਨੇ ਸਿੱਖਾਂ ਦੇ ਬਹੁਤੇ ਆਗੂਆਂ ਨੂੰ ਆਪਣੇ ਪਾਲਤੂ ਬਣਾ ਲਿਆ ਹੈ ਅਤੇ ਬਾਕੀ ਇੱਕਜੁੱਟ ਹੋਣ ਦੀ ਥਾਂ, ਇੱਕ ਦੂਜੇ ਦੀਆਂ ਲੱਤਾਂ ਖਿੱਚਣ 'ਚ ਲੱਗੇ ਰਹਿੰਦੇ ਹਨ।

ਸਿੱਖ ਕੌਮ ਦੀ ਇਸ ਤ੍ਰਾਸਦੀ ਨੂੰ ਵੇਖਦਿਆਂ ਸਿੱਖ ਦੁਸ਼ਮਣ ਤਾਕਤਾਂ ਨੇ ਸਿੱਖ ਕੌਮ ਦੀ ਕਿਸੇ ਵੀ ਮੰਗ ਨੂੰ ਗੰਭੀਰਤਾ ਨਾਲ ਲੈਣਾ ਛੱਡ ਦਿੱਤਾ ਹੈ। ਕੌਮ ਨੇ ਧਾਰਾ 25-ਬੀ ਜਿਹੜੀ ਸਿੱਖ ਕੌਮ ਨੂੰ ਹਿੰਦੂ ਧਰਮ ਦਾ ਹਿੱਸਾ ਦੱਸਦੀ ਹੈ, ਉਸ ਨੂੰ ਖਤਮ ਕਰਨ ਦੀ ਮੰਗ ਕੀਤੀ, ਸਰਕਾਰ ਟੱਸ ਤੋਂ ਮੱਸ ਨਹੀਂ ਹੋਈ। ਸਗੋਂ ਮੋਹਨ ਭਗਵਤ ਵਰਗੇ ਗੱਜ-ਵੱਜ ਕੇ ਆਖ ਰਹੇ ਹਨ ਕਿ ਸਿੱਖ ਹਿੰਦੂ ਧਰਮ ਦਾ ਹਿੱਸਾ ਹਨ। ਸਿੱਖਾਂ ਨੂੰ ਸਰਕਾਰ ਨੇ ਜ਼ਰਾਇਮ ਪੇਸ਼ਾ ਕੌਮ ਕਰਾਰ ਦੇਣ ਵਾਲਾ ਨੋਟੀਫਿਕੇਸ਼ਨ 72 ਸਾਲ ਲੰਘ ਜਾਣ ਬਾਅਦ ਵੀ ਵਾਪਸ ਨਹੀਂ ਲਿਆ। ਆਨੰਦਪੁਰ ਸਾਹਿਬ ਦੇ ਮਤੇ ਦੀ ਮੰਗ ਨੂੰ ਅਕਾਲੀਆਂ ਤੋਂ ਹੀ ਖਤਮ ਕਰਵਾ ਦਿੱਤਾ। ਜੂਨ 1984  'ਚ ਸਿੱਖਾਂ ਦੇ ਭਗਤੀ ਦੇ ਕੇਂਦਰ 'ਤੇ ਫੌਜੀ ਹਮਲਾ ਕੀਤਾ , ਨਵੰਬਰ 1984 'ਚ ਪੂਰੇ ਦੇਸ਼'ਚ ਸਿੱਖਾਂ ਦਾ ਕਤਲੇਆਮ ਹੋਇਆ। ਪੂਰਾ ਇੱਕ ਦਹਾਕਾ ਸਿੱਖ ਨੌਜਵਾਨਾਂ ਦਾ ਝੂਠੇ  ਪੁਲਿਸ ਮੁਕਾਬਲਿਆਂ 'ਚ ਅੰਨ•ਾ ਕਤਲੇਆਮ ਹੋਇਆ, ਪ੍ਰੰਤੂ ਅੱਜ ਤੱਕ ਇਨਸਾਫ਼ ਨਹੀਂ ਮਿਲਿਆ। ਸਿੱਖਾਂ ਨਾਲ ਬਤੌਰ ਕੌਮ ਇੰਨਾ ਜ਼ਬਰ-ਜ਼ੁਲਮ ਹੋ ਚੁੱਕਾ ਹੈ, ਪ੍ਰੰਤੂ ਬਤੌਰ ਕੌਮ ਸਿੱਖਾਂ ਨੇ ਸਿਵਾਏ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਤੋਂ , ਲੜਾਈ ਨਹੀ ਲੜੀ।

13 ਅਗਸਤ ਤੋਂ ਦੋ ਦਿਨ ਬਾਅਦ 15 ਅਗਸਤ ਨੂੰ ਕਾਲੇ ਦਿਨ ਵਜੋਂ ਮਨਾਉਣ ਦਾ ਤਿੰਨ ਪੰਥਕ ਜਥੇਬੰਦੀਆਂ ਨੇ ਐਲਾਨ ਕੀਤਾ ਹੈ। ਸਿੱਖ ਇਹ ਜਾਣਦੇ ਹੋਏ ਵੀ ਕਿ ਉਹ ਆਜ਼ਾਦ ਨਹੀਂ, ਗੁਲਾਮ ਹਨ। 15 ਅਗਸਤ ਨੂੰ ਕਾਲੇ ਅੰਗਰੇਜ਼ਾਂ ਦੇ ਆਜ਼ਾਦੀ ਦੇ ਜ਼ਸ਼ਨਾਂ 'ਚ ਸ਼ਾਮਲ ਹੋਣਗੇ। ਪ੍ਰੰਤੂ ਬਤੌਰ ਕੌਮ 15 ਅਗਸਤ ਨੂੰ ਕਾਲੇ ਦਿਨ ਵਜੋਂ ਮਨਾ ਕੇ ਸਮੇਂ ਦੀਆਂ ਸਰਕਾਰਾਂ ਨੂੰ ਸਿੱਖ ਜ਼ਜ਼ਬਾਤਾਂ ਤੋਂ ਜਾਣੂੰ ਕਰਵਾਉਣ ਲਈ ਇੱਕਜੁੱਟ ਨਹੀਂ ਹੋਣਗੇ। ਅਸੀਂ  ਚਾਹੁੰਦੇ ਹਾਂ ਕਿ ਸਿੱਖ ਪੰਥ ਨੂੰ 13 ਅਗਸਤ ਨੂੰ ਰਵਿਦਾਸੀਆ ਭਾਈਚਾਰੇ ਵੱਲੋਂ ਕੀਤਾ ਗਿਆ ਬੰਦ ਕੁਝ ਸੋਚਣ ਲਈ ਤੇ ਕੁਝ ਕਰਨ ਲਈ ਜ਼ਰੂਰ ਮਜ਼ਬੂਰ ਕਰੇ ।

Editorial
Jaspal Singh Heran

International