137 ਸਾਲਾਂ ’ਚ ਦੂਜਾ ਸਭ ਤੋਂ ਗਰਮ ਮਹੀਨਾ ਰਿਹਾ ਅਪ੍ਰੈਲ : ਨਾਸਾ

ਨਿਊਯਾਰਕ 16 ਮਈ (ਏਜੰਸੀਆਂ) ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਕਿਹਾ ਕਿ ਔਸਤ ਸੰਸਾਰਕ ਤਾਪਮਾਨਾਂ ਦੇ ਰਿਕਾਰਡ ਮੁਤਾਬਕ ਬੀਤਿਆ ਮਹੀਨਾ 137 ਸਾਲ ਵਿਚ ਦੂਜਾ ਸਭ ਤੋਂ ਗਰਮ ਅਪ੍ਰੈਲ ਮਹੀਨਾ ਸੀ। ਪਿਛਲੇ ਦੋ ਸਾਲਾਂ ਦੌਰਾਨ ਅਪ੍ਰੈਲ ਵਿਚ ਸਭ ਤੋਂ ਜ਼ਿਆਦਾ ਤਾਪਮਾਨ ਦਰਜ ਕੀਤਾ ਗਿਆ। ਅਪ੍ਰੈਲ 2016 ਰਿਕਾਰਡ ‘ਚ ਸਭ ਤੋਂ ਗਰਮ ਸੀ। ਅਪ੍ਰੈਲ 2017 ਦਾ ਤਾਪਮਾਨ ਅਪ੍ਰੈਲ 2016 ਦੀ ਤੁਲਨਾ ‘ਚ 0.18 ਡਿਗਰੀ ਸੈਲਸੀਅਸ ਠੰਡਾ ਸੀ। ਤੀਜਾ ਸਭ ਤੋਂ ਗਰਮ ਅਪ੍ਰੈਲ 2010 ‘ਚ ਸੀ ਅਤੇ ਉਸ ਸਮੇਂ ਉਹ ਔਸਤ ਤੋਂ 0.87 ਡਿਗਰੀ ਸੈਲਸੀਅਸ ਵਧ ਗਰਮ ਸੀ। ਆਧੁਨਿਕ ਸੰਸਾਰਕ ਤਾਪਮਾਨ ਰਿਕਾਰਡ ਰੱਖਣਾ ਕਰੀਬ 1880 ਤੋਂ ਸ਼ੁਰੂ ਕੀਤਾ ਗਿਆ, ਕਿਉਂਕਿ ਇਸ ਤੋਂ ਪਹਿਲਾਂ ਧਰਤੀ ਦੇ ਕਈ ਹਿੱਸਿਆਂ ਦਾ ਤਾਪਮਾਨ ਦਾ ਰਿਕਾਰਡ ਨਹੀਂ ਰੱਖਿਆ ਗਿਆ ਸੀ।

Weather
NASA
Summer