ਸਵਾਮੀ ਨੇ ਕਿਹਾ, 15 ਨਵੰਬਰ ਤੱਕ ਆ ਜਾਵੇਗਾ ਰਾਮ ਮੰਦਰ ਬਾਰੇ ਫ਼ੈਸਲਾ

ਅਯੁੱਧਿਆ 14 ਸਤੰਬਰ (ਏਜੰਸੀਆਂ) ਸੀਨੀਅਰ ਭਾਜਪਾ ਨੇਤਾ ਡਾ. ਸੁਬਰਾਮਨੀਅਮ ਸਵਾਮੀ ਨੇ ਕਿਹਾ ਕਿ ਅਯੁੱਧਿਆ ਵਿੱਚ ਰਾਮ ਮੰਦਰ ਕੇਸ ਦਾ ਫ਼ੈਸਲਾ 15 ਨਵੰਬਰ ਤੱਕ ਆ ਜਾਵੇਗਾ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਫ਼ੈਸਲਾ ਹਿੰਦੂਆਂ ਦੇ ਹੱਕ ਵਿੱਚ ਆਵੇਗਾ। ਕਿਉਂਕਿ ਸੁੰਨੀ ਵਕਫ਼ ਬੋਰਡ ਦੇ ਵਕੀਲ ਦੇਸ਼ ਦੇ ਕਰੋੜਾਂ ਹਿੰਦੂਆਂ ਦੀ ਵਿਸ਼ਵਾਸ ਨਾਲ ਜੁੜੇ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦੇ ਸਕੇ ਹਨ। ਡਾ: ਸੁਬਰਾਮਨੀਅਮ ਸਵਾਮੀ ਨੇ ਸ਼ਨੀਵਾਰ ਨੂੰ ਅਯੁੱਧਿਆ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਸਵਾਮੀ ਨੇ ਕਿਹਾ ਕਿ 1994 ਤੋਂ ਪਹਿਲਾਂ ਵੀ ਜਦੋਂ ਦੇਸ਼ ਵਿੱਚ ਨਰਸਿੰਘ ਰਾਓ ਦੀ ਸਰਕਾਰ ਸੀ।

ਉਸ ਸਮੇਂ ਵੀ ਜਦੋਂ ਸੁਪਰੀਮ ਕੋਰਟ ਨੇ ਸਰਕਾਰ ਨੂੰ ਪੁੱਛਿਆ ਸੀ ਕਿ ਵਿਵਾਦਿਤ ਜ਼ਮੀਨ ਬਾਰੇ ਸਰਕਾਰ ਦੀ ਕੀ ਰਾਏ ਹੈ, ਕਿਹਾ ਗਿਆ ਸੀ ਕਿ ਐਕੁਆਇਰ ਕੀਤੀ ਗਈ ਜ਼ਮੀਨ ਸਰਕਾਰ ਦੀ ਸੀ। ਜੇਕਰ ਅਦਾਲਤ ਉਸ ਨੂੰ ਮੰਦਰ ਲਈ ਦਿੰਦਾ ਹੈ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਦੇ ਜੇਲ ਜਾਣ ਦੇ ਸਵਾਲ ਉੱਤੇ ਉਨ੍ਹਾਂ ਕਿਹਾ ਕਿ ਹੁਣ ਵੇਖਦੇ ਜਾਓ, ਕਾਂਗਰਸ ਦੇ ਕਈ ਵੱਡੇ ਘੁਟਾਲੇਬਾਜ਼ ਆਗੂ ਇਸੇ ਪ੍ਰਕਾਰ ਜੇਲ ਦੀ ਸਲਾਖਾਂ ਪਿੱਛੇ ਪੈ ਜਾਣਗੇ। ਭਾਜਪਾ ਨੇਤਾ ਡਾ. ਸਵਾਮੀ ਦੋ ਦਿਨਾਂ ਦੌਰੇ 'ਤੇ ਸ਼ਨੀਵਾਰ ਨੂੰ ਅਯੁੱਧਿਆ ਪਹੁੰਚੇ ਹਨ।

Unusual
Ram Mandir
Supreme Court
Subramanian Swamy

International