ਪਾਕਿਸਤਾਨ ’ਚ ਤੇਲ ਦੇ ਟੈਂਕਰ ਨੂੰ ਲੱਗੀ ਭਿਆਨਕ ਅੱਗ, 150 ਲੋਕਾਂ ਦੀ ਮੌਤ

ਬਹਾਵਲਪੁਰ, 25 ਜੂਨ (ਏਜੰਸੀਆਂ) : ਪਾਕਿਸਤਾਨੀ ਪੰਜਾਬ ਸੂਬੇ ਦੇ ਸ਼ਹਿਰ ਬਹਾਵਲਪੁਰ ‘ਚ ਐਤਵਾਰ ਸਵੇਰੇ ਭਿਆਨਕ ਹਾਦਸਾ ਵਾਪਰਿਆ ਹੈ। ਬਹਾਵਲਪੁਰ ਨੇੜੇ ਪਲਟੇ ਟੈਂਕਰ ਤੋਂ ਤੇਲ ਇਕੱਠਾ ਕਰਨ ਆਏ ਲੋਕ ਉਸ ਵਕਤ ਮੌਤ ਦੇ ਘਾਟ ਉਤਰ ਗਏ ਜਦੋਂ ਟੈਂਕਰ ਵਿਚੋਂ ਰਿਸ ਰਹੇ ਤੇਲ ਕਾਰਨ ਟੈਂਕਰ ਵਿਚ ਵੱਡਾ ਧਮਾਕਾ ਹੋ ਗਿਆ। ਇਹ ਅੱਗ ਕਿਸੇ ਵਲੋਂ ਸਿਗਰੇਟ ਜਲਾਉਣ ਕਾਰਨ ਲੱਗੀ ਦੱਸੀ ਜਾਂਦੀ ਹੈ। ਇਸ ਹਾਦਸੇ ਵਿਚ ਹੁਣ ਤੱਕ ਲਗਭਗ 150 ਲੋਕਾਂ ਦੀ ਜਾਨ ਜਾ ਚੁੱਕੀ ਹੈ ਜਦਕਿ ਹੋਰ 100 ਲੋਕ ਜ਼ਖਮੀ ਹੋ ਗਏ।

ਜਾਣਕਾਰੀ ਮੁਤਾਬਕ ਇਸ ਮਾਰਗ ‘ਤੇ ਤੇਲ ਦਾ ਟੈਂਕਰ ਪਲਟ ਗਿਆ ਸੀ ਤੇ ਉੱਥੇ ਬਹੁਤ ਸਾਰੇ ਲੋਕ ਤੇਲ ਇਕੱਠਾ ਕਰਨ ਲਈ ਇਕੱਠੇ ਹੋ ਗਏ। ਇਸ ਦੌਰਾਨ ਅਚਾਨਕ ਟੈਂਕਰ ‘ਚ ਅੱਗ ਲੱਗ ਗਈ ਅਤੇ ਭਿਆਨਕ ਧਮਾਕਾ ਹੋਇਆ, ਜਿਸ ‘ਚ ਵੱਡੀ ਗਿਣਤੀ ‘ਚ ਲੋਕਾਂ ਦੀ ਮੌਤ ਹੋ ਗਈ ਤੇ ਕਈ ਜ਼ਖਮੀ ਹੋ ਗਏ। ਘਟਨਾ ਵਾਲੇ ਸਥਾਨ ‘ਤੇ ਫਾਇਰ ਬਿ੍ਰਗੇਡ ਦੀਆਂ ਗੱਡੀਆਂ ਪੁੱਜ ਗਈਆਂ ਹਨ ਤੇ ਰਾਹਤ ਕਾਰਜ ਸ਼ੁਰੂ ਹੋ ਗਿਆ ਹੈ। ਇਸ ਦੇ ਨੇੜੇ ਪਾਰਕਿੰਗ ‘ਤੇ ਖੜੀਆਂ 6 ਕਾਰਾਂ ਤੇ 12 ਮੋਟਰ ਸਾਈਕਲ ਵੀ ਇਸ ਦੀ ਲਪੇਟ ‘ਚ ਆ ਗਏ। ਜ਼ਖਮੀਆਂ ਨੂੰ ਹਸਪਤਾਲਾਂ ‘ਚ ਭਰਤੀ ਕਰਵਾਇਆ ਜਾ ਰਿਹਾ ਹੈ।

Unusual
pakistan
Death
accident