150 ਲੋਕਾਂ ਸਮੇਤ ਸਮੁੰਦਰ ’ਚ ਡੁੱਬਿਆ 4 ਮੰਜ਼ਿਲਾਂ ਜਹਾਜ਼

ਕੋਲੰਬੀਆ, 26 ਜੂਨ (ਏਜੰਸੀਆਂ) ਕੋਲੰਬੀਆ ‘ਚ ਇਕ ਵੱਡਾ ਹਾਦਸਾ ਵਾਪਰਿਆਂ। ਜਿਸ ਸਮੇਂ ਚਾਰ ਮੰਜ਼ਿਲਾਂ ਜਹਾਜ਼ ਸਮੁੰਦਰ ਵਿੱਚ ਡੁੱਬ ਗਿਆ। ਇਸ ਹਾਦਸੇ ‘ਚ ਹੁਣ ਤੱਕ 9 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ 28 ਲੋਕ ਲਾਪਤਾ ਦੱਸੇ ਜਾ ਰਹੇ ਹਨ। ਜਹਾਜ਼ ਵਿੱਚ 150 ਲੋਕ ਸਵਾਰ ਸਨ। ਅਲ-ਅਲਮੀਰਾਂਤ ਨਾਮ ਦਾ ਇਹ ਜਹਾਜ਼ ਮੇਡੇਲਿਨ ਤੋਂ ਕਰੀਬ 45 ਕਿਲੋਮੀਟਰ ਦੀ ਦੂਰੀ ‘ਤੇ ਡੁੱਬਿਆ ਹੈ। ਲੋਕਾਂ ਨੂੰ ਬਚਾਉਣ ਲਈ ਉੱਥੇ ਦੇ ਮੌਜੂਦ ਲੋਕ ਉਨਾਂ ਦੀ ਮਦਦ ਕਰ ਰਹੇ ਹਨ।

ਜਹਾਜ਼ ਦੇ ਡੁੱਬਣ ਦੀ ਇੱਕ ਵੀਡੀਓ ਸਾਹਮਣੇ ਆਈ ਹੈ, ਜਿਸ ‘ਚ ਲੋਕ ਖੁਦ ਨੂੰ ਬਚਾਉਣ ਲਈ ਹੱਥ-ਪੈਰ ਮਾਰਦੇ ਨਜ਼ਰ ਆ ਰਹੇ ਹਨ। ਜਹਾਜ਼ ਨੂੰ ਡੁੱਬਦਾ ਦੇਖ ਕੇ ਉੱਥੇ ਮੌਜੂਦ ਲੋਕ ਛੋਟੀਆਂ-ਛੋਟੀਆਂ ਕਿਸ਼ਤੀਆਂ ਲੈ ਕੇ ਲੋਕਾਂ ਨੂੰ ਬਚਾਉਣ ਲਈ ਆ ਗਏ। ਹਾਦਸੇ ‘ਚ ਜ਼ਿੰਦਾ ਬਚੀ ਇੱਕ ਔਰਤ ਨੇ ਦੱਸਿਆ ਕਿ ਜਹਾਜ਼ ਦੀ ਪਹਿਲੀ ਅਤੇ ਦੂਜੀ ਮੰਜ਼ਿਲ ‘ਤੇ ਮੌਜੂਦ ਲੋਕ ਪੂਰੀ ਤਰਾਂ ਡੁੱਬ ਗਏ ਸਨ। ਹਾਦਸੇ ‘ਚ 99 ਲੋਕਾਂ ਨੂੰ ਬਚਾਇਆ ਗਿਆ ਸੀ ਅਤੇ 40 ਹੋਰ ਲੋਕ ਆਪਣੇ-ਆਪ ਕੰਢੇ ਤੱਕ ਪਹੁੰਚਣ ‘ਚ ਸਫਲ ਰਹੇ।

accident
Death