ਨਰਿੰਦਰ ਮੋਦੀ ਨੇ ਦੇਸ਼ ਦੇ 17 ਵੇਂ ਪ੍ਰਧਾਨ ਮੰਤਰੀ ਵਜੋਂ ਚੁੱਕੀ ਸਹੁੰ

ਮੰਤਰੀ ਮੰਡਲ ਵਿਚ ਪੰਜਾਬ ਦੇ ਦੋ ਮੰਤਰੀ ਪਰ ਪੰਜਾਬੀ ਨੂੰ ਰਾਸ਼ਟਰਪਤੀ ਭਵਨ 'ਚੋਂ ਨਿਕਾਲਾ

ਨਵੀਂ ਦਿੱਲੀ 30 ਮਈ (ਏਜੰਸੀਆਂ): ਲੋਕ ਸਭਾ ਚੋਣਾਂ 'ਚ ਸ਼ਾਨਦਾਰ ਜਿੱਤ ਮਗਰੋਂ ਨਰਿੰਦਰ ਮੋਦੀ ਨੇ ਅੱਜ ਦੂਸਰੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ ਹੈ।ਰਾਸ਼ਟਰਪਤੀ ਭਵਨ 'ਚ ਹੋਏ ਇਸ ਸਮਾਗਮ 'ਚ ਪ੍ਰਧਾਨ ਮੰਤਰੀ ਨਾਲ-ਨਾਲ ਉਨ੍ਹਾਂ ਦਾ ਮੰਤਰੀ ਮੰਡਲ ਵੀ ਸਹੁੰ ਚੁੱਕ ਰਿਹਾ ਹੈ।ਹਾਲਾਂਕਿ ਸਭ ਦੀਆਂ ਨਜ਼ਰਾਂ ਇਸ 'ਤੇ ਹੋਣਗੀਆਂ ਕਿ ਗ੍ਰਹਿ, ਰੱਖਿਆ, ਵਿੱਤ ਅਤੇ ਵਿਦੇਸ਼ ਵਿਭਾਗ ਦੀ ਅਹਿਮ ਜ਼ਿੰਮੇਵਾਰੀ ਕਿਸ ਨੂੰ ਸੌਂਪੀ ਜਾਵੇਗੀ। ਇਸ ਸਹੁੰ ਚੁੱਕ ਸਮਾਗਮ 'ਚ ਵਿਰੋਧੀ ਧਿਰ ਦੇ ਆਗੂ ,ਸਾਰੇ ਸੂਬਿਆਂ ਦੇ ਮੁੱਖ ਮੰਤਰੀ, ਸਾਰੇ ਰਾਜਪਾਲ, ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ, ਸੰਸਦ ਦੇ ਦੋਵੇਂ ਸਦਨਾਂ ਦੇ ਮੈਂਬਰ ਤੇ ਸੂਬਿਆਂ ਦੇ ਸੀਨੀਅਰ ਭਾਜਪਾ ਆਗੂ ਮੌਜੂਦ ਸਨ।ਇਸ ਮੌਕੇ ਸਾਬਕਾ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਵੀ ਮੌਜੂਦ ਸਨ।

ਇਥੇ ਦੱਸ ਦਈਏ ਕਿ ਇਸ ਸਮਾਗਮ 'ਚ ਭਾਜਪਾ ਦੀ ਸਾਂਝੀਵਾਲ ਜੇਡੀਯੂ ਪਹਿਲਾਂ ਨਾਰਾਜ਼ ਚਲ ਰਹੀ ਸੀ ਪਰ ਜੇ. ਡੀ. ਯੂ. ਦੇ ਆਗੂ ਸਮਾਗਮ ਵਿਚ ਸ਼ਾਮਲ ਹੋਏ ਹਨ। ਇਸ ਤੋਂ ਇਲਾਵਾ ਇਸ ਸਮਾਗਮ 'ਚ ਸ਼ੁਸਮਾ ਸਵਰਾਜ ਸ਼ਾਮਲ ਤਾਂ ਹੋਈ ਹੈ ਪਰ ਉਹ ਮੰਤਰੀ ਮੰਡਲ ਵਿਚ ਸ਼ਾਮਲ ਨਹੀਂ ਹੋਵੇਗੀ। ਸਮਾਗਮ ਵਾਲੀ ਥਾਂ 'ਤੇ ਮੋਦੀ ਦੇ ਮਹਿਮਾਨਾਂ 'ਚ ਅਨਿਲ ਅੰਬਾਨੀ ਸਣੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ, ਕਾਂਗਰਸੀ ਆਗੂ ਮਨਮੋਹਨ ਸਿੰਘ, ਮਮਤਾ ਬੈਨਰਜੀ, ਉਧਵ ਠਾਕਰੇ ਸਣੇ ਮੋਦੀ ਸਰਕਾਰ ਦੇ ਸਾਰੇ ਐੱਮ.ਪੀ. ਅਤੇ ਭਾਜਪਾ ਦੇ ਕਈ ਸੀਨੀਅਰ ਆਗੂ ਹਾਜ਼ਰ ਹੋਏ ਹਨ।

ਸਭ ਤੋਂ ਪਹਿਲਾਂ ਨਰਿੰਦਰ ਮੋਦੀ ਨੇ ਦੂਜੀ ਵਾਰ ਪੀ. ਐਮ. ਅਹੁਦੇ ਲਈ ਚੁੱਕੀ ਸਹੁੰ
ਰਾਜਨਾਥ ਸਿੰਘ ਤੇ ਅਮਿਤ ਸ਼ਾਹ ਨੇ ਚੁੱਕੀ ਕੈਬਿਨੇਟ ਮੰਤਰੀ ਵਜੋਂ ਸਹੁੰ
ਨੀਤੀਨ ਗਡਕਰੀ ਨੇ ਚੌਥੇ ਨੰਬਰ ਉਤੇ ਸਹੁੰ ਚੁੱਕੀ।
ਅਮਿਤ ਸ਼ਾਹ ਨੇ ਚੁੱਕੀ ਮੰਤਰੀ ਅਹੁਦੇ ਦੀ ਸਹੁੰ
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਪੀ. ਐਮ. ਮੋਦੀ ਨੂੰ ਦੁਬਾਰਾ ਚੁਕਾਈ ਸਹੁੰ
ਅਮਿਤ ਸ਼ਾਹ ਨੇ ਕੈਬਨਿਟ ਮੰਤਰੀ ਅਹੁਦੇ ਦੀ ਚੁੱਕੀ ਸਹੁੰ
ਨਿਤਿਨ ਗਡਕਰੀ ਨੇ ਕੈਬਨਿਟ ਮੰਤਰੀ ਅਹੁਦੇ ਦੀ ਚੁੱਕੀ ਸਹੁੰ
ਪਿਛਲੀ ਕੈਬਨਿਟ 'ਚ ਮੰਤਰੀ ਰਹੇ ਸਦਾਨੰਦ ਗੌੜਾ ਨੇ ਫਿਰ ਚੁੱਕੀ ਸਹੁੰ
ਸੀਤਾਰਮਨ ਨੇ ਦੂਜੀ ਵਾਰ ਫਿਰ ਚੁੱਕੀ ਮੰਤਰੀ ਅਹੁਦੇ ਦੀ ਸਹੁੰ
ਖਾਦ ਮੰਤਰੀ ਰਹੇ ਰਾਮਵਿਲਾਸ ਪਾਸਵਾਨ ਮੁੜ ਬਣੇ ਮੰਤਰੀ
ਨਰਿੰਦਰ ਸਿੰਘ ਤੋਮਰ ਨੇ ਚੁੱਕੀ ਸਹੁੰ, ਪਿਛਲੀ ਸਰਕਾਰ 'ਚ ਸਨ ਸੰਸਦੀ ਮਾਮਲੇ ਬਾਰੇ ਮੰਤਰੀ
ਰਵੀ ਸ਼ੰਕਰ ਪ੍ਰਸ਼ਾਦ ਨੇ ਚੁੱਕੀ ਸਹੁੰ
ਹਰਸਿਮਰਤ ਕੌਰ ਬਾਦਲ ਨੇ ਚੁੱਕੀ ਸਹੁੰ
ਥਾਵਰ ਚੰਦ ਗਹਿਲੋਤ ਨੇ ਮੰਤਰੀ ਅਹੁਦੇ ਦੀ ਚੁੱਕੀ ਸਹੁੰ
ਐੱਸ ਜੈ ਸ਼ੰਕਰ ਨੇ ਚੁੱਕੀ ਮੰਤਰੀ ਅਹੁਦੇ ਦੀ ਚੁੱਕੀ ਸਹੁੰ
ਰਮੇਸ਼ ਪੋਖਰਿਆਲ ਨਿਸ਼ੰਕ ਨੇ ਚੁੱਕੀ ਸਹੁੰ, ਉੱਤਰਾਖੰਡ ਤੋਂ ਰਹਿ ਚੁੱਕੇ ਨੇ ਮੁੱਖ ਮੰਤਰੀ
ਝਾਰਖੰਡ ਦੇ ਤਿੰਨ ਵਾਰ ਮੁੱਖ ਮੰਤਰੀ ਰਹੇ ਅਰਜੁਨ ਮੁੰਡਾ ਨੇ ਚੁੱਕੀ ਸਹੁੰ
ਰਾਹੁਲ ਗਾਂਧੀ ਨੂੰ ਅਮੇਠੀ ਤੋਂ ਹਰਾਉਣ ਵਾਲੀ ਸਮਿਰ?ਤੀ ਈਰਾਨੀ ਨੇ ਚੁੱਕੀ ਸਹੁੰ
ਹਰਸ਼ ਵਰਧਨ ਨੇ ਦੂਜੀ ਵਾਰ ਮੰਤਰੀ ਅਹੁਦੇ ਦੀ ਚੁੱਕੀ ਸਹੁੰ
ਪਰ?ਕਾਸ਼ ਜਾਵਡੇਕਰ ਨੇ ਚੁੱਕੀ ਸਹੁੰ, ਪਿਛਲੀ ਸਰਕਾਰ 'ਚ ਸਨ ਮਨੁੱਖੀ ਸੋਮਿਆ ਬਾਰੇ ਵਿਕਾਸ ਮੰਤਰੀ
ਪਿਊਸ਼ ਗੋਇਲ ਨੇ ਚੁੱਕੀ ਸਹੁੰ, ਪਿਛਲੀ ਸਰਕਾਰ 'ਚ ਸਨ ਰੇਲ ਮੰਤਰੀ
ਭਾਜਪਾ ਦੇ ਜਨਰਲ ਸਕੱਤਰ ਧਰਮਿੰਦਰ ਪਰ?ਧਾਨ ਨੇ ਚੁੱਕੀ ਸਹੁੰ, ਪਿਛਲੀ ਸਰਕਾਰ 'ਚ ਸਨ ਪੈਟਰੋਲੀਅਮ ਮੰਤਰੀ
ਮੁਖਤਾਰ ਅੱਬਾਸ ਨਕਵੀ ਨੇ ਚੁੱਕੀ ਸਹੁੰ
ਤੀਜੀ ਵਾਰ ਸੰਸਦ ਮੈਂਬਰ ਬਣੇ ਪ੍ਰਹਿਲਾਦ ਜੋਸ਼ੀ ਨੇ ਚੁੱਕੀ ਸਹੁੰ, ਕਰਨਾਟਕ ਦੇ ਭਾਜਪਾ ਪਰ?ਧਾਨ ਰਹਿ ਚੁੱਕੇ ਹਨ
ਡਾਕਟਰ ਮਹਿੰਦਰ ਨਾਥ ਪਾਂਡੇ ਨੇ ਚੁੱਕੀ ਸਹੁੰ
ਸ਼ਿਵ ਸੈਨਾ ਆਗੂ ਅਰਵਿੰਦ ਸਾਵੰਤ ਨੇ ਮੰਤਰੀ ਅਹੁਦੇ ਦੀ ਚੁੱਕੀ ਸਹੁੰ
ਘਨਈਆ ਕੁਮਾਰ ਨੂੰ 4.20 ਲੱਖ ਵੋਟਾਂ ਨਾਲ ਹਰਾਉਣ ਵਾਲੇ ਗਿਰੀ ਰਾਜ ਸਿੰਘ ਨੇ ਚੁੱਕੀ ਸਹੁੰ
ਗਜੇਂਦਰ ਸਿੰਘ ਸ਼ੇਖਾਵਤ ਸਿੰਘ ਨੇ ਚੁੱਕੀ ਸਹੁੰ
ਸੰਤੋਸ਼ ਕੁਮਾਰ ਗੰਗਵਾਰ ਨੇ ਚੁੱਕੀ ਰਾਜ ਮੰਤਰੀ ਵਜੋਂ ਸਹੁੰ,
ਭਾਜਪਾ ਦੇ ਰਾਵ ਇੰਦਰਜੀਤ ਸਿੰਘ ਨੇ ਚੁੱਕੀ ਸਹੁੰ, ਪਿਛਲੀ ਸਰਕਾਰ 'ਚ ਵੀ ਸਨ ਮੰਤਰੀ
ਸ਼੍ਰੀਪਦ ਯਸ਼ੋ ਨਾਇਕ ਨੇ ਮੰਤਰੀ ਅਹੁਦੇ ਦੀ ਚੁੱਕੀ ਸਹੁੰ
ਜਤਿੰਦਰ ਸਿੰਘ ਨੇ ਰਾਜ ਮੰਤਰੀ ਵਜੋਂ ਚੁੱਕੀ ਸਹੁੰ
ਕਿਰਨ ਰਿਜਿਜੂ ਨੇ ਰਾਜ ਮੰਤਰੀ ਵਜੋਂ ਚੁੱਕੀ ਸਹੁੰ
ਪਰ੍ਹਲਾਦ ਸਿੰਘ ਪਟੇਲ ਨੇ ਚੁੱਕੀ ਮੰਤਰੀ ਅਹੁਦੇ ਦੀ ਸਹੁੰ
ਰਾਜ ਕੁਮਾਰ ਸਿੰਘ ਨੇ ਚੁੱਕੀ ਮੰਤਰੀ ਅਹੁਦੇ ਦੀ ਸਹੁੰ
ਹਰਦੀਪ ਸਿੰਘ ਪੂਰੀ ਨੇ ਰਾਜ ਮੰਤਰੀ ਵਜੋਂ ਚੁੱਕੀ ਸਹੁੰ
ਮਨਸੁਖ ਮਾਂਡਵੀਆ ਨੇ ਰਾਜ ਮੰਤਰੀ ਵਜੋਂ ਚੁੱਕੀ ਸਹੁੰ
ਫੱਗਨ ਸਿੰਘ ਕੁਲਸਤੇ ਨੇ ਚੁੱਕੀ ਸਹੁੰ
ਅਸ਼ਵਿਨੀ ਕੁਮਾਰ ਚੌਬੇ ਨੇ ਚੁੱਕੀ ਸਹੁੰ
ਅਰਜੁਨ ਰਾਮ ਮੇਘਵਾਲ ਨੇ ਚੁੱਕੀ ਸਹੁੰ, ਪਿਛਲੀ ਵਾਰ ਸਨ ਸੰਸਦੀ ਮਾਮਲਿਆ ਦੇ ਰਾਜ ਮੰਤਰੀ
ਫੌਜ ਮੁੱਖੀ ਰਹੇ ਵੀ.ਕੇ. ਸਿੰਘ ਨੇ ਚੁੱਕੀ ਸਹੁੰ, ਪਿਛਲੀ ਵਾਰ ਸਨ ਰਾਜ ਮੰਤਰੀ
ਕਿਰ?ਸ਼ਨ ਪਾਲ ਗੁੱਜਰ ਨੇ ਚੁੱਕੀ ਸਹੁੰ
ਦਾਨਵੇ ਰਾਵ ਸਾਹਿਬ ਨੇ ਚੁੱਕੀ ਸਹੁੰ
ਤੇਲੰਗਾਨਾ ਤੋਂ ਭਾਜਪਾ ਪਰ੍ਰਧਾਨ ਰਹੇ ਜੀ. ਕਿਸ਼ਨ ਰੈੱਡੀ ਨੇ ਚੁੱਕੀ ਸਹੁੰ
ਪਰੂਸ਼ੋਤਮ ਰੁਪਾਲਾ ਨੇ ਚੁੱਕੀ ਸਹੁੰ, ਪਿਛਲੀ ਵਾਰ ਸਨ ਖੇਤੀਬਾੜੀ ਰਾਜ ਮੰਤਰੀ
ਰਾਮ ਦਾਸ ਆਠਵਲੇ ਨੇ ਚੁੱਕੀ ਮੰਤਰੀ ਅਹੁਦੇ ਦੀ ਸਹੁੰ
ਸਾਧਵੀ ਨਿਰੰਜਨ ਜਯੋਤੀ ਨੇ ਚੁੱਕੀ ਰਾਜ ਮੰਤਰੀ ਅਹੁਦੇ ਦੀ ਸਹੁੰ
ਬਾਬੂਲ ਸੁਪਰੀਓ ਨੇ ਚੁੱਕੀ ਰਾਜ ਮੰਤਰੀ ਵਜੋਂ ਸਹੁੰ
ਸੰਜੀਵ ਬਾਲਿਆਨ ਨੇ ਰਾਜ ਮੰਤਰੀ ਵਜੋਂ ਚੁੱਕੀ ਸਹੁੰ
ਤਿੰਨ ਵਾਰ ਮਹਾਰਾਸ਼ਟਰ ਤੋਂ ਐਮ.ਪੀ. ਬਣੇ ਸੰਜੇ ਧੋਤਰੇ ਨੇ ਰਾਜ ਮੰਤਰੀ ਵਜੋਂ ਚੁੱਕੀ ਸਹੁੰ
ਭਾਜਪਾ ਯੂਵਾ ਮੋਰਚਾ ਦੇ ਪਰ?ਧਾਨ ਰਹੇ ਅਨੁਰਾਗ ਠਾਕੁਰ ਨੇ ਰਾਜ ਮੰਤਰੀ ਵਜੋਂ ਚੁੱਕੀ ਸਹੁੰ
ਸੁਰੇਸ਼ ਅੰਗਾਦੀ ਨੇ ਰਾਜ ਮੰਤਰੀ ਵਜੋਂ ਚੁੱਕੀ ਸਹੁੰ
ਬਿਹਾਰ ਭਾਜਪਾ ਪ੍ਰਧਾਨ ਨਿਤਿਆਨੰਦ ਰਾਏ ਨੇ ਚੁੱਕੀ ਰਾਜ ਮੰਤਰੀ ਵਜੋਂ ਸਹੁੰ
ਹਰਿਆਣਾ ਦੇ ਸਾਬਕਾ ਭਾਜਪਾ ਪਰ?ਧਾਨ ਰਤਨ ਲਾਲ ਕਟਾਰੀਆ ਨੇ ਚੁੱਕੀ ਰਾਜ ਮੰਤਰੀ ਵਜੋਂ ਸਹੁੰ
ਕੇਰਲ ਤੋਂ ਭਾਜਪਾ ਪਰ?ਧਾਨ ਰਹੇ ਡੀ. ਮੁਰਲੀ ਧਰਨ ਨੇ ਚੁੱਕੀ ਰਾਜ ਮੰਤਰੀ ਵਜੋਂ ਸਹੁੰ
ਪਿਹਲੀ ਵਾਰ ਜਿੱਤ ਦੇ ਸਾਰ ਹੀ ਰਾਜ ਮੰਤਰੀ ਬਣੀ ਰੇਣੁਕਾ ਸਿੰਘ ਨੇ ਚੁੱਕੀ ਸਹੁੰ
ਸੋਮ ਪ੍ਰਕਾਸ਼ ਨੇ ਰਾਜ ਮੰਤਰੀ ਵਜੋਂ ਚੁੱਕੀ ਸਹੁੰ
ਬਾਦਲ ਪਹੁੰਚੇ ਸਹੁੰ ਚੁੱਕ ਸਮਾਗਮ 'ਚ
ਦੇਸ਼ ਭਰ 'ਚ ਨਵੀਂ ਸਰਕਾਰ ਦੇ ਗਠਨ ਮੌਕੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਅਕਾਲੀ ਦਲ ਦੇ ਫਿਰੋਜ਼ਪੁਰ ਤੋਂ ਐਮ. ਪੀ. ਸੁਖਬੀਰ ਸਿੰਘ ਬਾਦਲ ਸਹੁੰ ਚੁੱਕ ਸਮਾਗਮ 'ਚ ਪਹੁੰਚੇ ਹਨ। ਇਸ ਦੇ ਨਾਲ ਹੀ ਹਰਸਿਮਰਤ ਕੌਰ ਬਾਦਲ ਵੀ ਮੰਚ 'ਤੇ ਹਾਜ਼ਰ ਹਨ।

ਹਰਸਿਮਰਤ ਬਾਦਲ ਅਤੇ ਹਰਜੀਤ ਸਿੰਘ ਪੁਰੀ ਨੇ ਅੰਗਰੇਜ਼ੀ ਵਿੱਚ ਚੁੱਕੀ ਸਹੁੰ 

ਬਠਿੰਡਾ 30 ਮਈ (ਅਨਿਲ ਵਰਮਾ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਦੇਸ਼ ਦੇ ਦੂਸਰੀ ਵਾਰ ਬਤੌਰ ਪ੍ਰਧਾਨ ਮੰਤਰੀ ਸਹੁੰ ਚੁੱਕੀ ਗਈ ਅਤੇ ਉਨ੍ਹਾਂ ਦੀ ਟੀਮ ਵਿੱਚ ਪੰਜਾਬ ਵਿੱਚੋਂ ਵੀ ਤਿੰਨ ਲੋਕ ਸਭਾ ਮੈਂਬਰਾਂ ਜਿਨ੍ਹਾਂ ਵਿੱਚ ਇੱਕ ਹਾਰੇ ਹੋਏ ਭਾਜਪਾ ਉਮੀਦਵਾਰ ਨੂੰ ਵੀ ਕੈਬਨਿਟ ਮੰਤਰੀ ਵਜੋਂ ਸ਼ਾਮਲ ਕੀਤਾ ਗਿਆ ਹੈ । ਪਰ ਪੰਜਾਬ ਦੇ ਇਨ੍ਹਾਂ ਮੰਤਰੀਆਂ ਵੱਲੋਂ ਪੰਜਾਬੀਆਂ ਦਾ ਦਿਲ ਵੀ ਤੋੜ ਦਿੱਤਾ ਗਿਆ ਕਿਉਂਕਿ ਇਨ੍ਹਾਂ ਵਿੱਚ ਹਰਸਿਮਰਤ ਕੌਰ ਬਾਦਲ ਅਤੇ ਹਰਜੀਤ ਸਿੰਘ ਪੁਰੀ ਵੱਲੋਂ ਪੰਜਾਬੀ ਨਾਲ ਮੋਹ ਤੋੜਦੇ ਹੋਏ ਅੰਗਰੇਜ਼ੀ ਵਿੱਚ ਸਹੁੰ ਚੁੱਕੀ ਗਈ? ਜਦੋਂ ਕਿ ਹਰਿਆਣਾ ਦੇ ਮੰਤਰੀਆਂ ਵੱਲੋਂ ਹਿੰਦੀ ਦੀ ਬਜਾਏ ਪੰਜਾਬੀ ਵਿੱਚ ਸਹੁੰ ਚੁੱਕੀ ਗਈ । ਜਿਸ ਕਰਕੇ ਪੰਜਾਬੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ?

ਕਿਉਂਕਿ ਪੰਜਾਬ ਦੇ ਵੋਟਰਾਂ ਨੂੰ ਇਹ ਉਮੀਦ ਸੀ ਕਿ ਇਨ੍ਹਾਂ ਮੰਤਰੀਆਂ ਨੂੰ ਪੰਜਾਬ ਦੀ ਨੁਮਾਇੰਦਗੀ ਕਰਨ ਲਈ ਭੇਜਿਆ ਗਿਆ ਹੈ ਅਤੇ ਇਹ ਮੰਤਰੀ ਪੰਜਾਬ ਦੀ ਯੋਗ ਨੁਮਾਇੰਦਗੀ ਕਰਨਗੇ ?ਪਰ ਇਨ੍ਹਾਂ ਮੰਤਰੀਆਂ ਵੱਲੋਂ ਪੰਜਾਬ ਨਾਲ ਮੋਹ ਤੋੜਨਾ ਨਿੰਦਣਯੋਗ ਹੈ?ਪੰਜਾਬ ਸਰਕਾਰ ਦੇ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਇਨ੍ਹਾਂ ਮੰਤਰੀਆਂ ਵੱਲੋਂ ਪੰਜਾਬੀ ਦੀ ਬਜਾਏ ਅੰਗਰੇਜ਼ੀ ਵਿਚ ਸਹੁੰ ਚੁੱਕਣ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕਿਹਾ ਕਿ ਅਕਾਲੀ ਭਾਜਪਾ ਗਠਬੰਧਨ ਤੋਂ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨ ਦੀ ਉਮੀਦ ਕਰਨਾ ਗਲਤ ਹੈ ਕਿਉਂਕਿ ਅਕਾਲੀ ਭਾਜਪਾ ਗਠਬੰਧਨ ਨੇ ਹਮੇਸ਼ਾਂ ਹੀ ਪੰਜਾਬ ਦੇ ਪਾਣੀਆਂ ਅਤੇ ਹਿੱਤਾਂ ਨਾਲ ਖਿਲਵਾੜ ਕੀਤਾ ਅਤੇ ਹੁਣ ਪੰਜਾਬੀ ਨਾਲ ਵਿਤਕਰੇ ਬਾਜ਼ੀ ਕਰਨਾ ਪੰਜਾਬ ਵਿਰੋਧੀ ਚਿਹਰਾ ਨੰਗਾ ਕਰਦਾ ਹੈ ।

ਨਵੀਂ ਮੋਦੀ ਸਰਕਾਰ 'ਚ ਸ਼ਾਮਲ ਨਹੀਂ ਹੋਣਗੇ ਨਿਤਿਸ਼ ਕੁਮਾਰ  

ਨਵੀਂ ਦਿੱਲੀ 30 ਮਈ (ਏਜੰਸੀਆਂ): ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਨਵੀਂ ਸਰਕਾਰ ਵਿੱਚ ਨਿਤਿਸ਼ ਕੁਮਾਰ ਦੀ ਪਾਰਟੀ ਜਨਤਾ ਦਲ–ਯੂਨਾਈਟਿਡ ਸ਼ਾਮਲ ਨਹੀਂ ਹੋਵੇਗੀ। ਭਾਵੇਂ ਉਹ ਐੱਨਡੀਏ ਦਾ ਹਿੱਸਾ ਬਣੇ ਰਹਿਣਗੇ। ਇੱਥੇ ਵਰਨਣਯੋਗ ਹੈ ਕਿ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਦੀ ਪਾਰਟੀ ਐੱਨਡੀਏ ਦਾ ਹਿੱਸਾ ਹੈ ਤੇ ਇਸ ਵਾਰ ਲੋਕ ਸਭਾ ਚੋਣਾਂ ਵਿੱਚ ਉਨ੍ਹਾਂ ਨੇ 16 ਸੀਟਾਂ ਜਿੱਤੀਆਂ ਹਨ। ਜਨਤਾ ਦਲ(ਯੂ) ਦਾ ਕਹਿਣਾ ਹੈ ਕਿ ਉਹ ਐੱਨਡੀਏ ਦਾ ਹਿੱਸਾ ਤਾਂ ਰਹਿਣਗੇ ਪਰ ਸਰਕਾਰ ਦਾ ਨਹੀਂ। ਅੱਜ ਪ੍ਰਧਾਨ ਮੰਤਰੀ ਦੀ ਰਿਹਾਇਸ਼ਗਾਹ ਉੱਤੇ ਜਨਤਾ ਦਲ (ਯੂਨਾਈਟਿਡ) ਦਾ ਕੋਈ ਵੀ ਆਗੂ ਨਹੀਂ ਪੁੱਜਾ।

ਇਸ ਤੋਂ ਪਹਿਲਾਂ ਖ਼ਬਰ ਸੀ ਕਿ ਆਰਸੀਪੀ ਸਿੰਘ ਤੇ ਰਾਮਚੰਦਰ ਪ੍ਰਸਾਦ ਸਿੰਘ ਨੇ ਪੀਐੱਮ ਦੀ ਰਿਹਾਇਸ਼ਗਾਹ ਵਿਖੇ ਪੁੱਜਣਾ ਹੈ ਪਰ ਅਜਿਹਾ ਸੰਭਵ ਨਹੀਂ ਹੋਇਆ। ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਜਨਤਾ ਦਲ (ਯੂ) ਪਾਰਟੀ ਸਰਕਾਰ ਵਿੱਚ ਸ਼ਾਮਲ ਨਹੀਂ ਹੋਵੇਗੀ। ਭਾਜਪਾ ਦੇ ਪ੍ਰਸਤਾਵ ਉੱਤੇ ਪਾਰਟੀ ਵਿੱਚ ਸਹਿਮਤੀ ਨਹੀਂ ਬਣੀ। ਇਸ ਲਈ ਅਸੀਂ ਗੱਠਜੋੜ ਵਿੱਚ ਬਣੇ ਰਹਾਂਗੇ। ਅਸੀਂ ਨਾ ਨਾਰਾਜ਼ ਹਾਂ ਤੇ ਨਾ ਹੀ ਅਸੰਤੁਸ਼ਟ। ਸ੍ਰੀ ਨਿਤਿਸ਼ ਕੁਮਾਰ ਨੇ ਕਿਹਾ ਕਿ ਸਾਡੀ ਪਾਰਟੀ ਦੇ ਸਾਰੇ ਐੱਮਪੀਜ਼ ਦਾ ਕਹਿਣਾ ਹੈ ਕਿ ਅਸੀਂ ਸਰਕਾਰ ਵਿੱਚ ਸ਼ਾਮਲ ਨਹੀਂ ਹੋਵਾਂਗੇ। ਇਹ ਜ਼ਰੂਰੀ ਨਹੀਂ ਹੈ ਕਿ ਜਨਤਾ ਦਲ (ਯੂ) ਸਰਕਾਰ ਵਿੱਚ ਸ਼ਾਮਲ ਹੋਵੇ। ਅਸੀਂ ਸਰਕਾਰ ਵਿੰਚ ਸ਼ਾਮਲ ਨਹੀਂ ਹੋ ਰਹੇ ਪਰ ਐਨ ਡੀ ਏ 'ਚ ਬਣੇ ਰਹਾਂਗੇ।

ਗੁੰਡਿਆਂ, ਅਪਰਾਧੀਆਂ ਦੀ ਪਾਰਲੀਮੈਂਟ ਤੋਂ ਭਾਰਤੀਆਂ ਨੂੰ ਕੀ ਆਸ ਰੱਖਣੀ ਚਾਹੀਦੀ ਹੈ...?

ਸਤਾਰਵੀਂ ਲੋਕਸਭਾ ਦੀ ਚੋਣ ਪੂਰੀ ਹੋ ਕੇ,ਕੱਲ੍ਹ ਨਰਿੰਦਰ ਮੋਦੀ ਦੀ ਅਗਵਾਈ ਵਿਚ ਦੂਜੀ ਵਾਰ ਲਗਾਤਾਰ ਬੀ.ਜੇ.ਪੀ.ਦੋ ਸਰਕਾਰ ਬਣ ਚੁਕੀ ਹੈ। ਚੋਣ ਹੋਣੀ,ਚੋਣ ਲੜਣੀ,ਲੋਕਤੰਤਰ ਦੀ ਇੱਕ ਮਸ਼ਕ ਹੈ। ਜਿੱਤ ਹਾਰ ਉਮੀਦਵਾਰਾਂ ਦੀ ਕਿਸਮਤ ਹੈ। ਜਿਸ ਦੇ ਵੱਧ ਜਿੱਤ ਗਏ ਉਹ ਸਰਕਾਰ ਬਣ ਗਿਆ। ਜਿਸਦੇ ਹਾਰ ਗਏ ਉਹ ਵਿਰੋਧੀ ਧਿਰ ਬਣ ਜਾਂਦਾ ਹੈ। ਰਾਜ ਕਰਨ ਵਾਲਿਆਂ ਵਿਚ ਚੰਗੇ ਲੋਕਾਂ ਦੇ ਅੱਗੇ ਆਉਣ ਨਾਲ ਦੇਸ਼ ਅਤੇ ਲੋਕਾਂ ਦੀ ਕਿਸਮਤ ਬਦਲ ਜਾਂਦੀ ਹੈ। ਇਸ ਕਰਕੇ ਹੀ ਚੋਣ ਨਿਯਮ ਬਣਾਏ ਜਾਂਦੇ ਹਨ ਕਿ ਕੋਈ ਅਪਰਾਧੀ ਜਾਂ ਸਮਾਜ ਵਿਰੋਧੀ ਅਨਸਰ ਲੋਕਸਭਾ ਦਾ ਹਿੱਸਾ ਨਾ ਬਣ ਸਕੇ।

ਸੋਲਵੀਂ ਲੋਕਸਭਾ 2014 ਤੋਂ ਪਹਿਲਾਂ ਨਰਿੰਦਰ ਮੋਦੀ  ਨੇ ਚੋਣ ਵੇਲੇ ਕਿਹਾ ਸੀ ਕਿ ''ਹਮ ਨੇ ਤਹਿ ਕੀਆ ਹੈ ਕਿ ਜੋ ਲੋਗ ਵਿਧਾਨਸਭਾ ਮੇਂ ਚੁਣ ਕਰ ਆਏ ਹੈਂ ਜਾਂ ਲੋਕਸਭਾ ਮੇਂ ਜਿਤਨੇ ਭੀ ਜੀਤ ਕੇ ਆਏ ਹੈ, ਔਰ ਉਨਕੇ ਖਿਲਾਫ ਜਿਤਨੇ ਭੀ ਪੈਂਡਿੰਗ ਕੇਸ ਹੋਂਗੇ,ਜਿਤਨੇ ਭੀ ਅਪਰਾਧਿਕ ਮਾਮਲੇ ਹੋਂਗੇ, ਉਸ ਕੇ ਲੀਏ ਅਲੱਗ ਸੇ ਕੋਰਟ ਕੀ ਰਚਨਾ ਕੀ ਜਾਏਗੀ। ਸੁਪ੍ਰੀਮ ਕੋਰਟ ਕੀ ਨਿਗਰਾਨੀ ਨੇ ਸਾਰਾ ਕਾਮ ਚਲਾਇਆ ਜਾਏਗਾ। ਔਰ ਇਕ ਸਾਲ ਕੇ ਭੀਤਰ ਭੀਤਰ ਦੂਧ ਕਾ ਦੂਧ ਔਰ ਪਾਣੀ ਕਾ ਪਾਣੀ ਹੋ ਜਾਏ। ਜੋ ਅਪਰਾਧੀ ਔਰ ਰਾਜਨੀਤੀ ਮੇ ਆਗੈ ਬਡ ਚੁਕੇ ਹੈਂ ਵੋਹ ਜੇਲ੍ਹ ਜਾਏਂ। ਏਕ ਸ਼ੁੱਧੀ ਕੀ ਸ਼ੁਰੂਆਤ ਹੋ ਜਾਏ।'' 

ਆਪਣੇ ਇੱਕ ਹੋਰ ਭਾਸ਼ਣ ਵਿਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਚੁਟਕੀ ਲੈਂਦਿਆਂ ਕਿਹਾ ਸੀ ਕਿ ''ਲੋਕਸਭਾ ਦੀ ਚੋਣ ਵਿਚ ਜਿੰਨੇ ਵੀ ਲੋਕਾਂ ਨੇ ਆਪਣੇ ਨਾਮਜ਼ਦਗੀ ਫਾਰਮਾਂ ਵਿਚ ਆਪਣੇ ਗੁਨਾਹਾਂ ਦੀ ਜਾਣਕਾਰੀ ਦਿੱਤੀ ਹੈ, ਸਭ ਦਾ ਲੇਖਾ ਲਿਆ ਜਾਵੇਗਾ ਅਤੇ ਉਹਨਾਂ ਇਹ ਵੀ ਕਿਹਾ ਕਿ ਮੈਂ ਕੀ ਕਰਾਂ ਸਾਰੀ ਲੋਕਸਭਾ ਹੀ ਅਪਰਾਧੀਆਂ ਨਾਲ ਭਰੀ ਪਈ ਹੈ। ਲੇਕਿਨ ਅਗਲੀ ਵਾਰ ਮੈਂ ਕਿਸੇ ਅਪਰਾਧੀ ਨੂੰ ਲੋਕਸਭਾ ਦਾ ਮੂੰਹ ਨਹੀਂ ਦੇਖਣ ਦੇਵਾਂਗਾ। ਇਹ ਮੇਰਾ ਵਾਹਦਾ ਹੈ। ਬੇਸ਼ੱਕ ਉਹ ਬੀ.ਜੇ.ਪੀ. ਦੇ ਆਗੂ ਹੀ ਕਿਉਂ ਨਾ ਹੋਣ। ਅਜਿਹੀਆਂ ਸ਼ਰਤਾਂ ਪੰਚਾਂ ਸਰਪੰਚਾਂ ਦੀ ਚੋਣ ਉੱਤੇ ਵੀ ਹੁੰਦੀਆਂ ਹਨ। ਅਪਰਾਧਕ ਮਾਮਲਿਆਂ ਨੂੰ ਅਧਾਰ ਬਣਾਕੇ ਨਾਮਜ਼ਦਗੀਆਂ ਰੱਦ ਕਰ ਦਿੱਤੀਆਂ ਜਾਂਦੀਆਂ ਹਨ। ਪਰ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਦਾ ਜੋ ਹਾਲ ਹੈ, ਜਿਹੜੀ ਹੁਣ ਸਤਾਰਵੀਂ ਲੋਕਸਭਾ ਚੁਣੀ ਗਈ ਹੈ। ਉਸ ਵਿਚ ਚੁਣੇ ਗਏ ਲੋਕਾਂ ਬਾਰੇ ਸੁਣਕੇ ਸਾਡੇ ਰੌਂਗਟੇ ਖੜ੍ਹੇ ਹੋ ਜਾਣਗੇ, ਕਿ ਅਸੀਂ ਜਿਹਨਾਂ ਨੂੰ ਵੋਟਾਂ ਪਾਈਆਂ ਹਨ, ਉਹ ਅਸਲ ਵਿਚ ਕੌਣ ਹਨ?

             ਐਸੋਸੀਏਸ਼ਨ ਆਫ ਡੈਮੋਕ੍ਰੇਟਿਕ ਰਿਫੋਰਮ (ਏ. ਡੀ. ਆਰ.)ਨੇ ਸਤਾਰਵੀਂ ਲੋਕਸਭਾ ਵਿਚ ਚੁਣੇ ਗਏ, ਲੋਕਾਂ ਦੀ ਘੋਖ ਕੀਤੀ ਹੈ ਕਿ ਇਹਨਾਂ ਦਾ ਪਿਛੋਕੜ ਕੀਹ ਹੈ। ਉਸ ਵਿਚ ਨਤੀਜਾ ਇਹ ਨਿਕਲਿਆ ਹੈ ਕਿ 2019 ਦੀ ਲੋਕਸਭਾ ਵਿਚ 43 ਪ੍ਰਤੀਸ਼ਤ  ਅਪਰਾਧੀ ਹਨ। ਜਦੋਂ ਕਿ 2014  ਦੀਆਂ ਲੋਕਸਭਾ ਚੋਣਾਂ  ਵਿਚ 34 ਪ੍ਰਤੀਸ਼ਤ  ਅਪਰਾਧੀ ਸਨ। ਉਸ ਵਿਚ ਬਲਾਤਕਾਰੀ,ਦੰਗਾਈ, ਅਗਵਾਹਕਾਰ, ਲੁਟੇਰੇ, ਦਗੇਬਾਜ਼,ਰਿਸ਼ਵਤਖੋਰ,ਜਖ਼ੀਰੇਬਾਜ ਅਤੇ ਹੋਰ ਅਪਰਾਧ ਕਰਨ ਵਾਲੇ ਸ਼ਾਮਲ ਸਨ। ਬਸ ਇੱਕ ਕਸਰ ਬਾਕੀ ਸੀ 2014 ਦੀ ਲੋਕਸਭਾ ਚੋਣ ਵਿਚ ਕਿ ਕੋਈ ਅੱਤਵਾਦੀ ਜਾਂ ਆਤੰਕਵਾਦੀ ਨਹੀਂ ਜਿੱਤਿਆ ਸੀ। ਪਰ ਇਸ 2019 ਦੀ ਚੋਣ ਵਿਚ ਉਹ ਕਸਰ ਵੀ ਪੂਰੀ ਹੋ ਗਈ ਹੈ। ਜਦੋਂ ਸਾਧਵੀ ਪ੍ਰਿਗਿਆ ਠਾਕੁਰ ਵਰਗੀ ਅੱਤਵਾਦਣ ਜਿੱਤ ਕੇ ਲੋਕਸਭਾ ਦੀ ਮੈਂਬਰ ਬਣੀ ਹੈ।

ਇਸ ਸਤਾਰਵੀਂ ਲੋਕਸਭਾ ਵਿਚ ਇਸ ਵੇਲੇ ਬੀ.ਜੇ.ਪੀ.ਦੇ 116 , ਕਾਂਗਰਸ ਦੇ 29, ਜੇ. ਡੀ. ਓ. ਦੇ 13 ਅਤੇ  ਡੀ ਐਮ ਕੇ ਟੀ ਐਨ ਦੇ 9 ਅਪਰਾਧੀ ਐਮ ਪੀ ਹਨ। ਇਹ ਸਰਵੇ 540 ਉਮੀਦਵਾਰਾਂ ਉੱਤੇ ਕੀਤਾ ਗਿਆ ਹੈ। ਜਿਸ ਵਿਚ ਸਾਰੀਆਂ ਪਾਰਟੀਆਂ ਦੇ ਕੁੱਲ ਮਿਲਾਕੇ 233 ਅਪਰਾਧੀ ਪਿਛੋਕੜ ਵਾਲੇ ਉਮੀਦਵਾਰ ਜਿੱਤਕੇ ਲੋਕਸਭਾ ਦੇ ਮੈਂਬਰ ਬਣ ਚੁੱਕੇ ਹਨ। ਉਂਜ ਤਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਾਮਨ ਉੱਤੇ ਵੀ ਵੋਧਰਾ ਕਤਲੇਆਮ ਦੇ ਖੂਨ ਦੇ ਛਿੱਟੇ ਬੜੇ ਗੂੜੇ ਨਜਰ ਆਉਂਦੇ ਹਨ। ਹੁਣ ਤਾਂ ਏ.ਡੀ.ਆਰ. ਦੇ ਸਰਵੇ ਦੀ ਰਿਪੋਰਟ ਦੇ ਅਧਾਰ ਉੱਤੇ ਇਹ ਹੀ ਆਖਿਆ ਜਾ ਸਕਦਾ ਹੈ ਕਿ ਭਾਰਤ ਉੱਤੇ ਗੁੰਡਿਆਂ,ਅਪਰਾਧੀਆਂ,ਅੱਤਵਾਦੀਆਂ, ਬਲਾਤਕਾਰੀਆਂ ਦਾ ਹੀ ਰਾਜ ਹੈ। ਫਿਰ ਭਾਰਤ ਵਾਸੀਆਂ ਨੂੰ ਅਜਿਹੇ ਰਾਜ ਤੋਂ ਕੀਹ ਆਸ ਹੋ ਸਕਦੀ ਹੈ।

Unusual
pm narendra modi
Prime Minister
Center Government

International