ਈਰਾਨ 'ਚ ਯਾਤਰੀ ਜਹਾਜ਼ ਹਾਦਸਾਗ੍ਰਸਤ, 176 ਲੋਕਾਂ ਦੀ ਮੌਤ

ਤਹਿਰਾਨ 8 ਜਨਵਰੀ (ਏਜੰਸੀਆਂ) : ਈਰਾਨ ਦੀ ਰਾਜਧਾਨੀ ਤਹਿਰਾਨ 'ਚ ਇਹ ਜਹਾਜ਼ ਹਾਦਸਾਗ੍ਰਸਤ ਹੋ ਗਿਆ, ਜਿਸ 'ਚ 176 ਲੋਕਾਂ ਦੀ ਮੌਤ ਹੋ ਗਈ। ਨਿਊਜ਼ ਏਜੰਸੀ ਏਐਫੀਪ ਮੁਤਾਬਿਕ ਤਹਿਰਾਨ 'ਚ ਯੂਕਰੇਨ ਦਾ ਇੱਕ ਯਾਤਰੀ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ 'ਚ ਸਵਾਰ ਸਾਰੇ 176 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਸਹੀ ਗਿਣਤੀ ਬਾਰੇ ਮੀਡੀਆ 'ਚ  ਕੁੱਝ ਭੰਬਲਭੂਸਾ ਵੀ ਪਾਇਆ ਜਾ ਰਿਹਾ ਹੈ। ਪਹਿਲਾਂ ਸ਼ੁਰੂਆਤ 'ਚ ਮ੍ਰਿਤਕਾਂ ਦੀ ਗਿਣਤੀ 180 ਦੱਸੀ ਗਈ ਸੀ। ਇਸ ਤੋਂ ਬਾਅਦ ਇਹ ਅੰਕੜਾ ਘੱਟ ਕੇ 170 ਹੋ ਗਿਆ ਸੀ। ਦਰਅਸਲ ਯੂਕਰੇਨ ਦਾ ਇੱਕ ਜਹਾਜ਼ ਬੁੱਧਵਾਰ ਨੂੰ ਤਹਿਰਾਨ ਦੇ ਨੇੜੇ ਹਾਦਸਾਗ੍ਰਸਤ ਹੋ ਗਿਆ। ਜਹਾਜ਼ 'ਚ 170 ਮੁਸਾਫਰ ਸਵਾਰ ਸਨ ਅਤੇ 10 ਚਾਲਕ ਟੀਮ ਦੇ ਮੈਂਬਰ ਸਨ।

ਖਬਰ ਮੁਤਾਬਿਕ ਜਹਾਜ਼ ਨੇ ਇਮਾਮ ਖਮਨੇਈ ਕੌਮਾਂਤਰੀ ਹਵਾਈ ਅੱਡੇ ਤੋਂ ਉਡਾਨ ਭਰੀ ਸੀ। ਦੱਸਿਆ ਜਾ ਰਿਹਾ ਹੈ ਕਿ ਬੋਇੰਗ 737 ਜਹਾਜ਼ ਦੇ ਹਾਦਸਾਗ੍ਰਸਤ ਹੋਣ ਦਾ ਕਾਰਨ ਤਕਨੀਕੀ ਖਰਾਬੀ ਹੈ। ਫਲਾਈਟ ਰਡਾਰ 24 ਵੈਬਸਾਈਟ ਨੇ ਏਅਰਪੋਰਟ ਦੇ ਡਾਟਾ ਦੇ ਆਧਾਰ 'ਤੇ ਦੱਸਿਆ ਕਿ ਯੂਕਰੇਨ ਦੇ ਬੋਇੰਡ 737-800 ਹਜ਼ਾਰ ਨੂੰ ਸਥਾਨਕ ਸਮੇਂ ਮੁਤਾਬਿਕ ਸਵੇਰੇ 5.15 ਵਜੇ ਉਡਾਨ ਭਰਨੀ ਸੀ। ਹਾਲਾਂਕਿ ਇਸ ਨੂੰ ਸਵੇਰੇ 6.12 ਵਜੇ ਰਵਾਨਾ ਕੀਤਾ ਗਿਆ। ਉਡਾਨ ਭਰਨ ਦੇ ਕੁੱਝ ਦੇਰ ਬਾਅਦ ਹੀ ਜਹਾਜ਼ ਨੇ ਡਾਟਾ ਭੇਜਣਾ ਬੰਦ ਕਰ ਦਿੱਤਾ। ਏਅਰਲਾਈਨ ਨੇ ਇਸ ਮਾਮਲੇ 'ਚ ਹੁਣ ਤਕ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ। ਅਮਰੀਕੀ ਹਮਲੇ 'ਚ ਜਨਰਲ ਕਾਸਿਮ ਸੁਲੇਮਾਨੀ ਦੀ ਮੌਤ ਤੋਂ ਬਾਅਦ ਬਦਲੇ ਦੀ ਕਾਰਵਾਈ 'ਚ ਈਰਾਨ ਵੱਲੋਂ ਇਰਾਕ 'ਚ ਅਮਰੀਕੀ ਫੌਜ ਦੇ ਦੋ ਟਿਕਾਣਿਆਂ 'ਤੇ ਬੈਲਿਸਟਿਕ ਮਿਜ਼ਾਈਲਾਂ ਨਾਲ ਹਮਲਾ ਕੀਤੇ ਜਾਣ ਮਗਰੋਂ ਇਹ ਜਹਾਜ਼ ਹਾਦਸਾ ਹੋਇਆ ਹੈ।

Unusual
accident
Crash
Iran
Ukrain
Airport

International