1922 ਦੋਸ਼ੀਆਂ ਦੀ ਹੋ ਚੁੱਕੀ ਹੈ ਪਹਿਚਾਣ

ਨਵੀਂ ਦਿੱਲੀ 12 ਮਾਰਚ (ਏਜੰਸੀਆਂ)  ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਉਨ੍ਹਾਂ ਦਾ ਅਜਿਹਾ ਕੋਈ ਇਰਾਦਾ ਨਹੀਂ ਸੀ ਕਿ ਦਿੱਲੀ ਦੰਗਿਆਂ 'ਚ ਚਰਚਾ ਤੋਂ ਭੱਜਣ। ਅਮਿਤ ਸ਼ਾਹ ਨੇ ਕਿਹਾ ਕਿ ਇਸ ਚਰਚਾ ਦੇ ਜਰੀਏ ਇਹ ਸੰਦੇਸ਼ ਨਾ ਜਾਵੇ ਕਿ ਅਸੀਂ ਕੁਝ ਚੀਜਾਂ ਨੂੰ ਬਚਾਉਣਾ ਚਾਹੁੰਦੇ ਸੀ ਜਾਂ ਭੱਜਣਾ ਚਾਹੁੰਦੇ ਸੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰਾਜਸਭਾ ਨੇ ਰਾਜਸਭਾ 'ਚ ਕਿਹਾ ਕਿ ਸਿਰਫ ਡਰਾਇਵਿੰਗ ਲਾਇਸੰਸ ਅਤੇ ਵੋਟਰ ਆਈ.ਡੀ. ਕਾਰਡ ਦਾ ਇਸਤੇਮਾਲ ਚਿਹਰੇ ਦੀ ਪਛਾਣ ਲਈ ਕੀਤਾ ਜਾ ਰਿਹਾ ਹੈ।

ਆਧਾਰ ਡਾਟਾ ਦਾ ਇਸਤੇਮਾਲ ਇਸ ਦੇ ਲਈ ਨਹੀਂ ਕੀਤਾ ਜਾ ਰਿਹਾ ਹੈ, ਜਿਵੇਂ ਕਿ ਮੀਡੀਆ ਦੇ ਕੁਝ ਵਰਗਾਂ ਵੱਲੋਂ ਗਲਤ ਤਰੀਕੇ ਨਾਲ ਦੱਸਿਆ ਜਾ ਗਿਆ ਹੈ। ਉਨ੍ਹਾਂ ਰਾਜ ਸਭਾ ਵਿਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੰਗਿਆਂ ਦੇ ਵਿਰੁੱਧ 1200 ਪਰਚੇ ਦਰਜ ਕੀਤੇ ਗਏ ਹਨ।  1922 ਦੋਸ਼ੀਆ ਦੀ ਪਹਿਚਾਣ ਕੀਤੀ ਗਈ ਹੈ। ਦਰਜ ਪਰਚਿਆਂ ਵਿਚ 2647 ਦੋਸ਼ੀ ਗ੍ਰਿਫ਼ਤਾਰ ਹੋਏ ਹਨ।

Unusual
Riot
New Delhi
Amit Shah
home minister

International