ਸੀਬੀਆਈ ਦੀ ਅਦਾਲਤ ਦਾ 1991 ਦੇ ਝੂਠੇ ਮੁਕਾਬਲੇ ਦਾ ਵੱਡਾ ਫੈਸਲਾ

ਪੀਲੀਭੀਤ ਝੂਠੇ ਮੁਕਾਬਲੇ ਵਿੱਚ 11 ਸਿੱਖਾਂ ਨੂੰ ਮਾਰਨ ਵਾਲੇ ਸਾਰੇ ਦੇ ਸਾਰੇ 47 ਪੁਲਸੀਆਂ ਨੂੰ ਉਮਰਕੈਦ ਅਤੇ ਜੁਰਮਾਨਾ

ਪੀਲੀਭੀਤ 1 ਜੁਲਾਈ (ਬਘੇਲ ਸਿੰਘ ਧਾਲੀਵਾਲ) ਉੱਤਰਪਰਦੇਸ ਦੇ ਪੀਲੀ ਭੀਤ ਚ 25 ਸਾਲ ਪਹਿਲਾਂ 11 ਸਿੱਖਾਂ ਨੂੰ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰਨ ਵਾਲੇ ਸਾਰੇ 47 ਪੁਲਿਸ ਮੁਲਜਮਾਂ ਨੂੰ ਦੋਸ਼ੀ ਮੰਨਦੇ ਹੋਏ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਉਮਰ ਕੈਦ ਦੀ ਸਜਾ ਸੁਣਾਈ ਹੈ।ਜਿਕਰਯੋਗ ਹੈ ਕਿ 12 ਜੁਲਾਈ 1991 ਨੂੰ 25 ਸਿੱਖ ਤੀਰਥ ਯਾਤਰੀ ਜਿਹੜੇ ਪਟਨਾ ਸਾਹਿਬ ਤੋ ਪੀਲੀਭੀਤ ਵੱਲ ਆ ਰਹੇ ਸਨ ਉਹਨਾਂ ਵਿੱਚੋਂ 12 ਸਿੱਖਾਂ ਨੂੰ ਉਤਾਰਕੇ ਬਾਅਦ ਵਿਚ ਤਿੰਨ ਥਾਣਿਆਂ ਦੀ ਪੁਲਿਸ ਟੀਮਾਂ ਚਾਰ ਚਾਰ ਸਿੱਖਾਂ ਨੂੰ ਆਪਣੇ ਨਾਲ ਲੈ ਗਈ ਅਤੇ ਅਗਲੇ ਦਿਨ ਥਾਣਾ ਵਿਲਸੰਡਾ, ਪੂਰਨਪੁਰ ਅਤੇ ਨੋਹਰੀਆ ਦੇ ਜੰਗਲਾਂ ਵਿਚ ਇਨ੍ਹਾਂ ਦੇ ਝੂਠੇ ਪੁਲਿਸ ਮੁਕਾਬਲੇ ਦਿਖਾ ਦਿੱਤੇ ਗਏ।

ਪੁਲਿਸ ਨੇ ਆਪਣੀ ਐਫ ਆਈ ਆਰ ਵਿਚ ਇਨ੍ਹਾਂ ਨੂੰ ਅੱਤਵਾਦੀ ਦੱਸਦੇ ਹੋਏ ਇਨ੍ਹਾਂ ਤੇ ਪੁਲਿਸ ਤੇ ਹਮਲਾ ਕਰਨ ਦਾ ਦੋਸ਼ ਲਾਇਆ ਸੀ। ਪ੍ਰੰਤੂ ਮਾਰੇ ਗਏ ਸਿੱਖਾਂ ਦੇ ਘਰ ਵਾਲਿਆਂ ਨੇ ਪੁਲਿਸ ਤੇ ਝੂਠੇ ਪੁਲਿਸ ਮੁਕਾਬਲੇ ਦਾ ਦੋਸ਼ ਲਾਇਆ ਸੀ। ਐਡਵੋਕੇਟ ਆਰ. ਐਸ. ਸੋਢੀ ਨੇ ਸੁਪਰੀਮ ਕੋਰਟ ਵਿਚ ਪੀ ਆਈ ਐਲ ਦਰਜ ਕੀਤੀ। ਸੁਪਰੀਮ ਕੋਰਟ ਨੇ 15 ਮਈ 1992 ਨੂੰ ਸੀ ਬੀ ਆਈ ਨੂੰ ਜਾਂਚ ਦੇ ਹੁਕਮ ਦਿੱਤੇ। ਸੀ . ਬੀ. ਆਈ ਨੇ 12 ਜੂਨ 1995 ਨੂੰ ਵਿਸ਼ੇਸ਼ ਅਦਾਲਤ ਵਿਚ ਚਾਰਜ਼ਸੀਟ ਦਾਖਲ ਕਰਦਿਆਂ 57 ਪੁਲਸ ਵਾਲਿਆਂ ਨੂੰ ਦੋਸ਼ੀ ਕਰਾਰ ਦਿੱਤਾ ਸੀ। ਸੁਣਵਾਈ ਦੌਰਾਨ 10 ਪੁਸਿਲ ਵਾਲਿਆਂ ਦੀ ਮੌਤ ਹੋ ਗਈ ਸੀ ਅਦਾਲਤ ਨੇ 29 ਮਾਰਚ 2016 ਨੂੰ ਸੁਣਵਾਈ ਪੂਰੀ  ਕਰ ਲਈ ਸੀ।

ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ 47 ਦੋਸ਼ੀ ਪੁਲਿਸ  ਵਾਲਿਆਂ ਨੂੰ ਉਮਰਕੈਦ ਦੀ ਸਜਾ ਸੁਣਾਈ ਹੈ।ਅਦਾਲਤ ਨੇ ਸਜਾ ਦੇ ਨਾਲ 14-14 ਲੱਖ ਮੁਆਵਜਾ ਦੇਣ ਦਾ ਹੁਕਮ ਵੀ ਸੁਣਾਇਆ ਹੈ।ਜਿੰਨਾਂ ਵਿੱਚ ਇੰਸਪੈਕਟਰ ਨੂੰ 12 ਲੱਖ,ਸਬ ਇੰਸਪੈਕਟਰ ਨੂੰ 8 ਲੱਖ ਅਤੇ ਕੰਸਟੇਬਲ ਨੂੰ 2 70 ਲੱਖ ਪੀੜਤ ਪਰਿਵਾਰਾਂ ਨੂੰ ਆਰਥਿਕ ਮੁਆਵਜਾ ਦੇਣ ਦਾ ਹੁਕਮ ਵੀ ਸੁਣਾਇਆ ਹੈ।ਕੁੱਲ 57 ਪੁਲਿਸ ਮੁਲਾਜਮਾਂ ਚੋ 10 ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਤੇ ਬਾਕੀ ਬਚਦੇ 47 ਪੁਲਸੀਆਂ ਨੂੰ ਸਜਾ ਸੁਣਾਈ ਗਈ ਹੈ।

Unusual
Pilibhit
Court Case
Sikhs

International