ਦੇਸ਼ ਭਰ 'ਚ ਕੰਮਕਾਜ ਠੱਪ, 20 ਕਰੋੜ ਕਰਮਚਾਰੀਆਂ ਦੀ 2 ਦਿਨ ਹੜਤਾਲ

ਨਵੀਂ ਦਿੱਲੀ 8 ਜਨਵਰੀ (ਏਜੰਸੀਆਂ) : ਕੇਂਦਰੀ ਮੁਲਾਜ਼ਮ ਯੂਨੀਅਨਾਂ ਦੇ 20 ਕਰੋੜ ਕਰਮਚਾਰੀ ਮੰਗਲਵਾਰ ਤੋਂ ਦੋ ਦਿਨਾਂ ਦੀ ਦੇਸ਼ ਵਿਆਪੀ ਹੜਤਾਲ 'ਤੇ ਹਨ। ਇਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਦੀਆਂ ਨੀਤੀਆਂ ਮੁਲਾਜ਼ਮ ਵਿਰੋਧੀ ਹਨ। ਇਨ੍ਹਾਂ ਖਿਲਾਫ ਰੋਸ ਪ੍ਰਦਰਸ਼ਨ ਲਈ ਹੜਤਾਲ ਦਾ ਫੈਸਲਾ ਲਿਆ ਗਿਆ ਹੈ। ਤਨਖ਼ਾਹ 'ਚ ਵਾਧੇ ਸਮੇਤ ਯੂਨੀਅਨਾਂ ਦੀਆਂ 12 ਮੰਗਾਂ ਹਨ। ਸਿੱਖਿਆ, ਸਿਹਤ, ਟੈਲੀਕਾਮ, ਕੋਲਾ, ਸਟੀਲ, ਬੈਂਕਿੰਗ, ਇੰਸ਼ੋਰੈਂਸ ਤੇ ਟ੍ਰਾਂਸਪੋਰਟ ਸੈਕਟਰ 'ਚ 10 ਮਲਾਜ਼ਮ ਯੂਨੀਅਨਾਂ ਦੇ ਕਰਮਚਾਰੀ ਹੜਤਾਲ 'ਤੇ ਹਨ। ਇਸ ਹੜਤਾਲ ਨਾਲ ਇਨ੍ਹਾਂ ਸੈਕਟਰਾਂ ਦੀਆਂ ਸੇਵਾਵਾਂ 'ਤੇ ਕਾਫੀ ਅਸਰ ਪਵੇਗਾ। ਏਆਈਟੀਯੂਸੀ ਦੀ ਮੁੱਖ ਸਕਤੱਰ ਅਮਰਜੀਤ ਕੌਰ ਨੇ ਸੋਮਵਾਰ ਨੂੰ ਕਿਹਾ ਕਿ ਯੂਨੀਅਨ ਸਰਕਾਰ ਦੀ ਇੱਕਤਰਫਾ ਮਜ਼ਦੂਰ ਸੁਧਾਰ ਨੀਤੀਆਂ ਦੇ ਖਿਲਾਫ ਹੈ। ਅਸੀਂ ਲੇਬਰ ਕੋਡ 'ਤੇ ਸਰਕਾਰ ਨੂੰ ਸੁਝਾਅ ਦਿੱਤੇ ਸੀ, ਪਰ ਉਨ੍ਹਾਂ ਨੇ ਮੰਗਾਂ ਨਹੀਂ ਮੰਨੀਆਂ। 2016-17 'ਚ ਵੀ ਅਸੀਂ ਹੜਤਾਲ ਕੀਤੀ ਸੀ ਪਰ ਸਰਕਾਰ ਨੇ ਗੱਲ ਕਰਨੀ ਜ਼ਰੂਰੀ ਨਹੀਂ ਸਮਝੀ।

Unusual
Strike
Protest
Employment
Center Government

International