ਜੀ20 ਸ਼ਿਖਰ ਸੰਮੇਲਨ ਚ ਆਰਥਿਕ ਭਗੌੜਿਆਂ ਤੇ ਭਾਰਤ ਨੇ ਪੇਸ਼ ਕੀਤਾ 9 ਸੂਤਰੀ ਏਜੰਡਾ

ਅਰਜਨਟੀਨਾ 1 ਦਸੰਬਰ (ਏਜੰਸੀਆਂ) : ਆਰਥਿਕ ਭਗੌੜਿਆਂ ਨਾਲ ਵਿਆਪਕ ਤਰੀਕੇ ਨਾਲ ਨਜਿੱਠਣ ਲਈ ਭਾਰਤ ਨੇ ਜੀ 20 ਮੈਂਬਰ ਦੇਸ਼ਾਂ ਵਿਚ 9 ਸੂਤਰੀ ਏਜੰਡਾ ਪੇਸ਼ ਕਰਦੇ ਹੋਏ ਮਜ਼ਬੂਤ ਅਤੇ ਸਰਗਰਮ ਸਾਂਝੇਦਾਰੀ ਦੀ ਵਕਾਲਤ ਕੀਤੀ। ਅੰਤਰਰਾਸ਼ਟਰੀ ਵਪਾਰ, ਅੰਤਰਰਾਸ਼ਟਰੀ ਵਿੱਤੀ ਅਤੇ ਕਰ ਵਿਵਸਥਾ ਤੇ ਜੀ20 ਸ਼ਿਖਰ ਸੰਮੇਲਨ ਦੇ ਦੂਜੇ ਸੈਸ਼ਨ ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸਦਾ ਏਜੰਡਾ ਪੇਸ਼ ਕੀਤਾ। ਇਸ ਏਜੰਡੇ ਚ ਕਿਹਾ ਗਿਆ ਕਿ ਕਾਨੂੰਨ ਪ੍ਰਕਿਰਿਆ ਚ ਆਪਸੀ ਸਹਿਯੋਗ ਜਿਵੇਂ ਪ੍ਰਭਾਵਸ਼ਾਲੀ ਤਰੀਕੇ ਨਾਲ ਅਪਰਾਧ ਨਾਲ ਹੋਣ ਵਾਲੀ ਕਮਾਈ ਨੂੰ ਜਬਤ ਕਰਨਾ, ਅਪਰਾਧੀਆਂ ਦੀ ਛੇਤੀ ਤੋਂ ਛੇਤੀ ਵਾਪਸੀ ਅਤੇ ਅਪਰਾਧ ਨਾਲ ਹੋਈ ਆਮਦਨ ਨੂੰ ਵਾਪਸ ਉਸ ਦੇਸ਼ ਭੇਜਣ ਦੇ ਤਰੀਕੇ ਨਾਲ ਸੰਗਠਿਤ ਕਰਨ ਅਤੇ ਉਸ ਨੂੰ ਵਧਾਉਣ ਦੀ ਜ਼ਰੂਰਤ ਹੈ। ਇਸ ਦੇ ਨਾਲ ਹੀ ਭਾਰਤ ਨੇ ਜੀ 20 ਦੇਸ਼ਾਂ ਤੋਂ ਇਕ ਅਜਿਹਾ ਤੰਤਰ ਬਣਾਉਣ ਦੀ ਅਪੀਲ ਕੀਤੀ ਹੈ ਤਾਂ ਕਿ ਆਰਥਿਕ ਭਗੌੜਿਆਂ ਨੂੰ ਆਪਣੇ ਇੱਥੇ ਆਉਣ ਤੇ ਰੋਕ ਅਤੇ ਉਸ ਨੂੰ ਸੁਰੱਖਿਅਤ ਪਨਾਹ ਦੇਣ ਤੇ ਰੋਕ ਲਗਾਏ। ਇਸ ਚ ਅੱਗੇ ਕਿਹਾ ਗਿਆ ਕਿ ਯੂਐਨਸੀਏਸੀ, ਯੂਐਨਓਟੀਸੀ, ਖਾਸਕਰ ਅੰਤਰਰਾਸ਼ਟਰੀ ਸਹਿਯੋਗ ਪੂਰੇ ਪ੍ਰਭਾਵਸ਼ਾਲੀ ਤਰੀਕੇ ਨਾਲ ਲਾਗੂ ਕੀਤਾ ਜਾਣਾ ਚਾਹੀਦਾ।

ਮੋਦੀ ਨੇ 'ਜਾਪਾਨ', 'ਅਮਰੀਕਾ' ਤੇ 'ਇੰਡੀਆ' ਨੂੰ ਮਿਲਾ ਬਣਾਇਆ 'ਜੈ'

ਅਰਜਨਟੀਨਾ ਦੇ ਬਿਊਨਸ ਆਇਰਸ 'ਚ ਜੀ-20 ਸੰਮੇਲਨ ਹੋ ਰਿਹਾ ਹੈ ਜਿਸ 'ਚ ਭਾਰਤ ਦੇ ਪ੍ਰਧਾਨ ਮੰਤਰੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ 'ਚ ਕਈ ਵੱਡੇ ਮੁੱਦਿਆਂ 'ਤੇ ਗੱਲਬਾਤ ਕੀਤੀ ਗਈ। ਨਾਲ ਹੀ ਭਾਰਤ ਦੇ ਪ੍ਰਧਾਨ ਮੰਤਰੀ ਨੇ ਇੱਥੇ ਤਿੰਨਾਂ ਦੇਸ਼ਾਂ ਨੂੰ ਮਿਲਾ 'ਜੈ' ਯਾਨੀ ਜੇ.ਏ.ਆਈ. (ਜਾਪਾਨ, ਅਮਰੀਕਾ, ਇੰਡੀਆ) ਦਾ ਨਾਅਰਾ ਵੀ ਦੇ ਦਿੱਤਾ। ਪੀਐਮ ਮੋਦੀ ਨੇ ਇਕੱਠੇ ਮਿਲ ਕੇ ਕੰਮ ਕਰਨ 'ਤੇ ਜ਼ੋਰ ਦਿੰਦੇ ਹੋਏ ਕਿਹਾ, 'ਜੇਏਆਈ ਦੀ ਬੈਠਕ ਲੋਕਤੰਤਰ ਨੂੰ ਸਮਰਪਿਤ ਹੈ, 'ਜੈ' ਦਾ ਮਤਲਬ ਹੈ ਜਿੱਤ।

ਪ੍ਰਧਾਨ ਮੰਤਰੀ ਨੇ ਆਪਣੀ ਗੱਲ ਅੱਗੇ ਤੋਰਦੇ ਹੋਏ ਇਹ ਵੀ ਕਿਹਾ ਕਿ ਇਹ ਮੀਟਿੰਗ ਤਿੰਨਾਂ ਦੇਸ਼ਾਂ ਦੀ ਵਿਚਾਰਧਾਰਾ ਨਾਲ ਤਾਲਮੇਲ ਰੱਖਦੀ ਹੈ। ਇਸ ਦੇ ਨਾਲ ਹੀ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਨੇ ਕਿਹਾ ਕਿ ਉਹ ਪਹਿਲੇ 'ਜੇਏਆਈ ਤਿੰਨ ਪੱਖੀ' ਸਮੇਲਨ 'ਚ ਹਿੱਸਾ ਲੈ ਕੇ ਖੁਸ਼ ਹਨ। ਤਿੰਨੋਂ ਦੇਸ਼ ਅਜਿਹੇ ਸਮੇਂ 'ਚ ਇਕੱਠੇ ਹੋਏ ਹਨ ਜਦੋਂ ਤਿੰਨਾਂ ਦੇ ਨਾਲ ਚੀਨ ਵਿਵਾਦ ਖੜ੍ਹੇ ਕਰ ਰਿਹਾ ਹੈ। ਚੀਨ ਦੇ ਅਜਿਹੇ ਵਤੀਰੇ ਕਰਕੇ ਭਾਰਤ ਅਤੇ ਜਾਪਾਨ ਦੋਵੇਂ ਦੇਸ਼ ਹੀ ਕਾਫੀ ਫਿਕਰਮੰਦ ਹਨ। ਅਜਿਹੇ 'ਚ ਅਮਰੀਕੀ ਰਾਸ਼ਟਪਤੀ ਨੇ ਕਿਹਾ ਕਿ ਇਹ ਤਿੰਨਾਂ ਦੇਸ਼ਾਂ ਦੇ ਮਜਬੂਤ ਰਿਸ਼ਤਿਆਂ ਦਾ ਦੌਰ ਹੈ। ਟਰੰਪ ਨੇ ਕਿਹਾ ਕਿ ਭਾਰਤ ਅਤੇ ਜਾਪਾਨ ਨਾਲ ਰਿਸ਼ਤੇ ਕਿਸੇ ਵੀ ਦੌਰ 'ਚ ਇੰਨੇ ਮਜਬੂਤ ਨਹੀਂ ਰਹੇ। ਟਰੰਪ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਮੋਦੀ ਦੀ ਵੀ ਖੂਬ ਤਾਰੀਫ ਕੀਤੀ। ਨਾਲ ਹੀ ਕਈ ਮੁੱਦਿਆਂ 'ਤੇ ਗੱਲਾਂ ਕੀਤੀਆਂ।

Unusual
Argentina
G20
India
Japan
USA

International