ਆਈ ਐੱਸ ਵੱਲੋਂ 21 ਈਸਾਈਆਂ ਦਾ ਸਿਰ ਕਲਮ

ਲੀਬੀਆ 17 ਫਰਵਰੀ (ਏਜੰਸੀਆਂ) ਆਈ ਐਸ ਆਈ ਨੇ ਮਿਸਰ ਦੇ ਅਗਵਾ ਕੀਤੇ ਗਏ 21 ਈਸਾਈਆਂ ਦੀ ਹੱਤਿਆ ਕਰ ਦਿੱਤੀ ਹੈ। ਇਸ ਸਬੰਧ ਵਿੱਚ ਆਈ ਐੱਸ ਨੇ ਨਵਾਂ ਵੀਡੀਓ ਵੀ ਜਾਰੀ ਕੀਤਾ ਹੈ।ਆਈ ਐੱਸ ਨੇ ਇਹਨਾਂ ਸਾਰੇ ਈਸਾਈਆਂ ਨੂੰ ਲਿਬੀਆ ਤੋਂ ਅਗਵਾ ਕੀਤਾ ਸੀ।ਇਸਲਾਮਿਕ ਸਟੇਟ ਨਾਲ ਸਬੰਧ ਰੱਖਣ ਵਾਲੇ ਲਿਬੀਆ ਦੇ ਜੇਹਾਦੀਆਂ ਨੇ ਇੰਟਰਨੈੱਟ ਉੱਤੇ ਇਸ ਵੀਡੀਓ ਨੂੰ ਜਾਰੀ ਕੀਤਾ ਹੈ।ਇਸ ਤੋਂ ਪਹਿਲਾਂ ਪਿਛਲੇ ਹਫ਼ਤੇ ਮਿਸਰ ਦੇ ਰਾਸ਼ਟਰਪਤੀ ਨੇ ਲਿਬੀਆ ਤੋਂ ਸਾਰੇ ਨਾਗਰਿਕਾਂ ਨੂੰ ਰਿਹਾਅ ਕਰਨ ਦੀ ਅਪੀਲ ਕੀਤੀ ਸੀ।ਅਗਵਾ ਕੀਤੇ ਗਏ ਸਾਰੇ ਵਿਅਕਤੀ ਇਸਾਈ ਸਨ ਅਤੇ ਇਹਨਾਂ ਨੂੰ ਲਿਬੀਆ ਦੇ ਸੀਰਤ ਸ਼ਹਿਰ ਤੋਂ ਅਗਵਾ ਕੀਤਾ ਗਿਆ ਸੀ ਇਹ ਇਲਾਕਾ ਆਈ ਐੱਸ ਦੇ ਕਬਜ਼ੇ ਵਿੱਚ ਹੈ। ਆਈ ਐੱਸ ਨੇ ਕਿਹਾ ਹੈ ਕਿ ਮਿਸਰ ਵਿੱਚ ਮੁਸਲਮਾਨ ਮਹਿਲਾਵਾਂ ਨੂੰ ਈਸਾਈਆਂ ਵੱਲੋਂ ਤਸੀਹੇ ਦੇਣ ਦੇ ਕਾਰਨ ਇਹਨਾਂ ਸਾਰਿਆਂ ਦੀ ਹੱਤਿਆ ਕੀਤੀ ਗਈ ਹੈ।ਮਿਸਰ ਨੇ ਪਹਿਲਾਂ ਹੀ ਆਪਣੇ ਨਾਗਰਿਕਾਂ ਨੂੰ ਚੇਤਾਵਨੀ ਦੇ ਰੱਖੀ ਹੈ ਕਿ ਉਹ ਲਿਬੀਆ ਨਾ ਜਾਣ ਪਰ ਫਿਰ ਵੀ ਬਹੁਤ ਸਾਰੇ ਲੋਕ ਅਜੇ ਵੀ ਕੰਮ ਦੀ ਤਲਾਸ਼ ਵਿੱਚ ਲਿਬੀਆ ਜਾ ਰਹੇ ਹਨ।ਆਈ ਐਸ ਦੀ ਵੀਡੀਓ ਵਿੱਚ ਈਸਾਈ ਲੋਕਾਂ ਦਾ ਸਿਰ ਕਲਮ ਸਮੁੰਦਰ ਦੇ ਕੋਲ ਕੀਤਾ ਗਿਆ ਦਿਖਾਈ ਦੇ ਰਿਹਾ ਹੈ।

International