ਲਾਲੂ ਪ੍ਰਸ਼ਾਦ ’ਤੇ ਸ਼ਿਕੰਜਾ, 22 ਟਿਕਾਣਿਆਂ ’ਤੇ ਛਾਪੇ

ਨਵੀਂ ਦਿੱਲੀ 16 ਮਈ (ਏਜੰਸੀਆਂ) ਇੱਕ ਹਜ਼ਾਰ ਕਰੋੜ ਦੀ ਬੇਨਾਮੀ ਲੈਂਡ ਡੀਲ ਮਾਮਲੇ ‘ਚ ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਦੇ ਦਿੱਲੀ-ਐਨਸੀਆਰ ਸਥਿਤ 22 ਟਿਕਾਣਿਆਂ ‘ਤੇ ਆਮਦਨੀ ਕਰ ਵਿਭਾਗ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਲਾਲ ਪ੍ਰਸ਼ਾਦ ਯਾਦਵ ਦੇ ਨਾਲ-ਨਾਲ ਉਨਾਂ ਦੀ ਪਾਰਟੀ ਦੇ ਸਾਂਸਦ ਤੇ ਲਾਲੂ ਦੇ ਕਰੀਬੀ ਪ੍ਰੇਮ ਚੰਦ ਗੁਪਤਾ ਦੇ ਟਿਕਾਣਿਆਂ ‘ਤੇ ਵੀ ਛਾਪੇ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾ ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਵਿੱਤ ਮੰਤਰੀ ਪੀ.ਚਿਦੰਬਰਮ ਤੇ ਉਨਾਂ ਦੇ ਬੇਟੇ ਦੇ ਟਿਕਾਣਿਆਂ ‘ਤੇ ਸੀ.ਬੀ.ਆਈ. ਵੱਲੋਂ ਵੱਡੇ ਪੱਧਰ ‘ਤੇ ਛਾਪੇ ਮਾਰੀ ਕੀਤੀ ਜਾ ਰਹੀ ਹੈ। ਬੀਜੇਪੀ ਦਾ ਇਲਜ਼ਾਮ ਹੈ ਕਿ ਲਾਲੂ ਦੇ ਪਰਿਵਾਰ ਨੇ ਫ਼ਰਜ਼ੀ ਕੰਪਨੀਆਂ ਬਣਾ ਕੇ ਜ਼ਮੀਨਾਂ ਦੇ ਸੌਦੇ ਕੀਤੇ ਹਨ।

ਮੰਗਲਵਾਰ ਸਵੇਰੇ ਦਿੱਲੀ, ਗੁੜਗਾਉਂ ਤੇ ਰੇਵਾੜੀ ਸਥਿਤ ਲਾਲੂ ਦੇ ਕਰੀਬੀ ਨਾਮੀ ਕਾਰੋਬਾਰੀ ਤੇ ਰੀਅਲ ਅਸਟੇਟ ਕਾਰੋਬਾਰੀਆਂ ਦੇ ਟਿਕਾਣਿਆਂ ਉੱਤੇ ਛਾਪੇਮਾਰੀ ਕੀਤੀ ਗਈ। ਆਈਟੀ ਵਿਭਾਗ ਦੀ ਰੇਡ ਵਿੱਚ 100 ਦੇ ਕਰੀਬ ਅਧਿਕਾਰੀ ਸ਼ਾਮਲ ਹਨ। ਪਿਛਲੇ ਹਫ਼ਤੇ ਹੀ ਬੀਜੇਪੀ ਨੇ ਲਾਲੂ ਯਾਦਵ, ਬੇਟੀ ਮੀਸਾ ਭਾਰਤੀ, ਬੇਟੇ ਤੇਜੱਸਵੀ ਤੇ ਤੇਜ਼ ਪ੍ਰਤਾਪ ਉੱਤੇ ਬੇਨਾਮੀ ਸੰਪਤੀ ਵਿੱਚ ਸ਼ਾਮਲ ਹੋਣ ਦਾ ਇਲਜ਼ਾਮ ਲਾਉਂਦੇ ਹੋਏ ਕੇਂਦਰ ਸਰਕਾਰ ਤੋਂ ਜਾਂਚ ਦੀ ਮੰਗ ਕੀਤੀ ਗਈ ਸੀ। ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸ਼ਾਦ ਨੇ ਆਖਿਆ ਹੈ ਕਿ ਸੰਪਤੀ ਦੀ ਖ਼ਰੀਦਦਾਰੀ ਉਸ ਵਕਤ ਹੋਈ ਜਦੋਂ ਲਾਲੂ ਕੇਂਦਰ ਵਿੱਚ ਰੇਲ ਮੰਤਰੀ ਸਨ।

Unusual
LALLU YADAV
CBI
raid
Scam