ਲਾਹੌਰ ’ਚ ਪੰਜਾਬ ਦੇ ਮੁੱਖ ਮੰਤਰੀ ਦਫ਼ਤਰ ਨੇੜੇ ਆਤਮਘਾਤੀ ਬੰਬ ਧਮਾਕਾ, 22 ਲੋਕਾਂ ਦੀ ਮੌਤ

ਲਾਹੌਰ 24 ਜੁਲਾਈ (ਏਜੰਸੀਆਂ) ਪਾਕਿਸਤਾਨ ਦੇ ਲਾਹੌਰ ਸ਼ਹਿਰ ‘ਚ ਸੋਮਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਸ਼ਾਹਬਾਜ਼ ਸ਼ਰੀਫ ਦੇ ਦਫਤਰ ਤੇ ਰਹਾਇਸ਼ ਨੇੜੇ ਇਕ ਸ਼ਕਤੀਸ਼ਾਲੀ ਆਤਮਘਾਤੀ ਬੰਬ ਧਮਾਕਾ ਹੋਇਆ, ਜਿਸ ‘ਚ ਪੁਲਸ ਕਰਮਚਾਰੀਆਂ ਸਮੇਤ ਘੱਟ ਤੋਂ ਘੱਟ 20 ਲੋਕਾਂ ਦੀ ਮੌਤ ਹੋ ਗਈ ਤੇ 30 ਹੋਰ ਜ਼ਖਮੀ ਹੋ ਗਏ। ਲਾਹੌਰ ਦੇ ਪੁਲਸ ਪ੍ਰਮੁੱਖ ਕੈਪਟਨ ਅਮੀਰ ਵੈਨਸ ਨੇ ਕਿਹਾ, ‘‘ਧਮਾਕੇ ਦਾ ਨਿਸ਼ਾਨਾ ਪੁਲਸ ਸੀ।‘‘ ਉਨਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਇਹ ਇਕ ਆਤਮਘਾਤੀ ਹਮਲਾ ਸੀ। ਰੈਸਕਿਊ 1122 ਦੇ ਮੁਤਾਬਕ ਇਸ ਧਮਾਕੇ ‘ਚ ਪੁਲਸ ਕਰਮਚਾਰੀਆਂ ਸਮੇਤ 22 ਲੋਕ ਮਾਰੇ ਗਏ ਹਨ।

ਰੈਸਕਿਊ ਦੀ ਅਧਿਕਾਰੀ ਦੀਬਾ ਸ਼ਹਿਨਾਜ਼ ਨੇ ਪੱਤਰਕਾਰਾਂ ਨੂੰ ਦੱਸਿਆ, ‘‘ਜਦੋਂ ਇਹ ਸ਼ਕਤੀਸ਼ਾਲੀ ਧਮਾਕਾ ਹੋਇਆ ਤਾਂ ਪੁਲਸ ਤੇ ਲਾਹੌਰ ਵਿਕਾਸ ਅਥਾਰਟੀ ਦੇ ਅਧਿਕਾਰੀ ਮੁੱਖ ਮੰਤਰੀ ਦੇ ਮਾਡਲ ਟਾਊਨ ਰਹਾਇਸ਼ ਨੇੜੇ ਸਥਿਤ ਅਰਫਾ ਕਰੀਮ ਟਾਵਰ ਦੇ ਬਾਹਰ ਮੌਜੂਦ ਸਨ।‘‘ ਰੈਸਕਿਊ ਦਲਾਂ ਨੇ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਹੈ। ਸ਼ਹਿਰ ਦੇ ਹਸਪਤਾਲਾਂ ‘ਚ ਐਮਰਜੰਸੀ ਐਲਾਨ ਕਰ ਦਿੱਤੀ ਗਈ ਹੈ। ਅਧਿਕਾਰੀ ਨੇ ਕਿਹਾ, ‘‘ਕਈ ਜ਼ਖਮੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ।‘‘ ਜਦੋਂ ਇਹ ਧਮਾਕਾ ਹੋਇਆ ਉਸ ਵੇਲੇ ਮੁੱਖ ਮੰਤਰੀ ਆਪਣੇ ਮਾਡਲ ਟਾਊਨ ਦਫਕਰ ਦੀ ਬੈਠਕ ‘ਚ ਸਨ।

Bomb Blast
pakistan