ਇਮਰਾਨ ਖਾਨ ਨੇ ਪਾਕਿਸਤਾਨ ਦੇ 22ਵੇਂ ਪ੍ਰਧਾਨ ਮੰਤਰੀ ਵਜੋਂ ਚੁੱਕੀ ਸਹੁੰ

ਇਸਲਾਮਾਬਾਦ 18 ਅਗਸਤ (ਏਜੰਸੀਆਂ): ਪਾਕਿਸਤਾਨ ਤਹਿਰੀਕ- ਏ ਇਨਸਾਫ ਦੇ ਚੀਫ ਇਮਰਾਨ ਖਾਨ ਨੇ 22ਵੇਂ ਪ੍ਰਧਾਨਮੰਤਰੀ ਦੇ ਤੌਰ 'ਤੇ ਸਹੁੰ ਲਈ । ਭਾਰਤ ਤੋਂ ਨਵਜੋਤ ਸਿੰਘ ਸਿੱਧੂ ਇਮਰਾਨ ਦੇ ਸਹੁੰ ਚੁੱਕ ਸਮਾਗਮ 'ਚ ਸ਼ਾਮਿਲ ਹੋਏ। ਸਾਬਕਾ ਕ੍ਰਿਕਟਰ ਵਸੀਮ ਅਕਰਮ ਅਤੇ ਐਕਟਰ ਜਾਵੇਦ ਸ਼ੇਖ ਸਮੇਤ ਕਈ ਵੱਡੀ ਹਸਤੀਆਂ ਵੀ ਇਮਰਾਨ ਦੇ ਸਹੁੰ ਸਮਾਰੋਹ ਵਿੱਚ ਸ਼ਾਮਿਲ ਹੋਏ । ਇਮਰਾਨ ਖਾਨ ਦੀ ਪਤਨੀ ਬੁਸ਼ਰਾ ਮੇਨਕਾ ਵੀ ਉਨ੍ਹਾਂ ਦੇ ਸਹੁੰ ਕਬੂਲ ਸਮਾਰੋਹ ਵਿੱਚ ਪਹੁੰਚੀਆਂ। ਇਸ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਪਾਕਿਸਤਾਨ ਆਰਮੀ ਚੀਫ ਜਨਰਲ ਕਮਰ ਜਾਵੇਦ ਬਾਜਵਾ ਨਾਲ ਮੁਲਾਕਾਤ ਕੀਤੀ। ਸਹੁੰ ਤੋਂ ਪਹਿਲਾਂ ਜਦੋਂ ਉਨ੍ਹਾਂ ਦੀ ਪਾਰਟੀ ਪਾਕਿਸਤਾਨ ਤਹਿਰੀਕ – ਏ ਇਨਸਾਫ ਨੇ ਸੰਸਦ ਵਿੱਚ ਬਹੁਮਤ ਸਾਬਤ ਕੀਤਾ ਤਾਂ ਇਮਰਾਨ ਖਾਨ ਨੇ ਵਾਦਿਆ ਦੀ ਝੜੀ ਲਗਾ ਦਿੱਤੀ।

ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਦੀ ਕੁੱਲ 336 ਸੀਟਾਂ ਵਿੱਚ ਇਮਰਾਨ ਖਾਨ ਨੂੰ ਬਹੁਮਤ ਲਈ 173 ਸੀਟਾਂ ਦੀ ਜ਼ਰੂਰਤ ਸੀ। ਇਮਰਾਨ ਨੇ ਬਹੁਮਤ ਨਾਲ ਤਿੰਨ ਸੀਟਾਂ ਜ਼ਿਆਦਾ ਹਾਸਲ ਕਰ ਲਾਈਆਂ। ਨੈਸ਼ਨਲ ਅਸੈਂਬਲੀ ਦੇ ਸਪੀਕਰ ਅਸਦ ਕੈਸਰ ਨੇ ਐਲਾਨ ਕੀਤਾ ਕਿ 65 ਸਾਲ ਦਾ ਇਮਰਾਨ ( ਤਹਿਰੀਕ – ਏ – ਇਨਸਾਫ ) ਨੂੰ 176 ਵੋਟ ਮਿਲੇ ਜਦੋਂ ਕਿ ਸ਼ਹਬਾਜ ਸ਼ਰੀਫ ਨੂੰ 96 ਵੋਟ ਮਿਲੇ । ਇਮਰਾਨ ਜਾਦੁਈ ਆਂਕੜੇ ਪਾਰ ਕਰ ਚੁੱਕੇ ਸਨ , ਲਿਹਾਜ਼ਾ ਕ੍ਰਿਕੇਟ ਦੀ ਦੁਨੀਆ ਦਾ ਤੇਜ ਗੇਂਦਬਾਜ ਰਾਜਨੀਤੀ ਦੀ ਪਿਚ 'ਤੇ ਧਾਕੜ ਬੱਲੇਬਾਜੀ ਕਰਨ ਲੱਗਾ । ਹੁਣ ਪਾਕਿਸਤਾਨ ਦਾ ਮੁਸਤਕਬਿਲ ਇਮਰਾਨ ਦੇ ਹੱਥ ਵਿੱਚ ਹੈ।ਨਵਜੋਤ ਸਿੰਘ ਸਿੱਧੂ ਅਤੇ ਪਾਕਿਸਤਾਨੀ ਫੌਜ ਪ੍ਰਮੁੱਖ ਜਨਰਲ ਕਮਰ ਜਾਵੇਦ ਬਾਜਵਾ ਇਸਲਾਮਾਬਾਦ ਵਿੱਚ ਹੋ ਰਹੇ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਰੋਹ ਵਿੱਚ ਪੁੱਜੇ।

Unusual
pakistan
Imran Khan
Prime Minister

International