ਸੋਨੀਆ ਗਾਂਧੀ ਨੇ 24 ਮਈ ਨੂੰ ਬੁਲਾਈ ਵਿਰੋਧੀ ਦਲਾਂ ਦੀ ਬੈਠਕ

ਨਵੀਂ ਦਿੱਲੀ 20 ਮਈ (ਏਜੰਸੀਆਂ):  ਸੰਯੁਕਤ ਪ੍ਰਗਤੀਸ਼ੀਲ ਗਠਜੋੜ ਦੀ ਪ੍ਰਧਾਨ ਸੋਨੀਆ ਗਾਂਧੀ ਨੇ ਸਾਰੇ ਵਿਰੋਧੀ ਦਲਾਂ ਦੇ ਸਹਿਯੋਗੀ ਨੇਤਾਵਾਂ ਦੀ ਬੈਠਕ ਹੁਣ 24 ਮਈ ਨੂੰ ਬੁਲਾਈ ਹੈ। ਕਾਂਗਰਸ ਸੂਤਰਾਂ ਨੇ ਐਤਵਾਰ ਨੂੰ ਦੱਸਿਆ ਕਿ 23 ਮਈ ਨੂੰ ਵੋਟਾਂ ਦੀ ਗਿਣਤੀ ਹੋਵੇਗੀ ਤੇ ਇਸ ਨੂੰ ਦੇਖਦੇ ਹੋਏ ਮਾਹੌਲ ਗਰਮ ਰਹੇਗਾ ਤੇ ਇਸ ਲਈ ਸ਼੍ਰੀਮਤੀ ਗਾਂਧੀ ਨੇ ਇਹ ਬੈਠਕ ਹੁਣ 24 ਮਈ ਨੂੰ ਦੁਬਾਰਾ ਨਿਰਧਾਰਿਤ ਕੀਤੀ ਹੈ।

ਇਸ ਬੈਠਕ 'ਚ ਚੋਣ ਨਤੀਜਿਆਂ ਤੋਂ ਬਾਅਦ ਦੀ ਸਥਿਤੀ ਦੇ ਮੁਤਾਬਕ ਪੈਦਾ ਹੋਏ ਸਿਆਸੀ ਮਾਹੌਲ 'ਤੇ ਵਿਚਾਰ ਕੀਤੇ ਜਾਣ ਦੀ ਸੰਭਾਵਨਾ ਹੈ। ਤੇਲਗੂ ਦੇਸ਼ਮ ਪਾਰਟੀ ਦੇ ਨੇਤਾ ਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਵਿਰੋਧੀ ਦਲਾਂ ਨੂੰ ਇਕ ਮੰਚ 'ਤੇ ਲਿਆਉਣ ਦੀ ਮੁਹਿੰਮ 'ਚ ਲੱਗੇ ਹਨ ਤੇ ਇਸ ਲੜੀ 'ਚ ਉਨ੍ਹਾਂ ਨੇ ਅੱਜ ਸ਼੍ਰੀਮਤੀ ਗਾਂਧੀ ਨਾਲ ਉਨ੍ਹਾਂ ਦੀ ਰਿਹਾਇਸ਼ 'ਤੇ ਮੁਲਾਕਾਤ ਕੀਤੀ।

Unusual
Election 2019
Sonia Gandhi
congress
Politics

International