26 ਜੂਨ ਤੋਂ ਬਾਅਦ ਉੱਤਰ ਭਾਰਤ ‘ਚ ਭਾਰੀ ਮੀਂਹ ਦੀ ਸੰਭਾਵਨਾ

ਨਵੀਂ ਦਿੱਲੀ, 22 ਜੂਨ : ਮੌਸਮ ਵਿਭਾਗ ਦੇ ਡਾਇਰੈਕਟਰ ਕੁਲਦੀਪ ਵਾਸਤਵ ਮੁਤਾਬਿਕ ਉੱਤਰੀ ਭਾਰਤ ‘ਚ 26 ਜੂਨ ਤੋਂ ਭਾਰੀ ਬਾਰਸ਼ ਪਵੇਗੀ। ਉਨਾਂ ਦੱਸਿਆ ਕਿ ਪੰਜਾਬ ‘ਚ ਹੁਣ ਤੱਕ ਆਮ ਨਾਲੋਂ 149 ਫ਼ੀਸਦੀ ਬਾਰਸ਼ ਦਰਜ ਕੀਤੀ ਗਈ ਹੈ। ਇਥੇ ਵਰਨਣਯੋਗ ਹੈ ਕਿ ਮੌਸਮ ਵਿਭਾਗ ਵਲੋਂ ਮਾਨਸੂਨ ਦੇ 10 ਦਿਨ ਪਹਿਲਾਂ ਆਉਣ ਸੰਬੰਧੀ ਕੀਤੀ ਭਵਿੱਖਬਾਣੀ ਪੂਰੀ ਸਹੀ ਰਹੀ। 19 ਤੋਂ ਲੈ ਕੇ 21 ਜੂਨ ਤੱਕ ਉਤਰੀ ਭਾਰਤ ’ਚ ਭਰਵਾਂ ਮੀਂਹ ਪਿਆ। ਮੌਸਮ ਵਿਭਾਗ ਨੇ ਹੁਣ 26 ਜੂਨ ਤੋਂ ਭਾਰੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ ਜਿਸ ਨੂੰ ਸੁਣ ਕੇ ਝੋਨੇ ਦੇ ਕਾਸ਼ਤਕਾਰ ਕਿਸਾਨਾਂ ਦੇ ਚਿਹਰਿਆਂ ਤੇ ਰੌਣਕ ਹੈ ਜਦੋਂ ਕਿ ਕਪਾਹ ਤੇ ਨਰਮਾ ਬੀਜਣਵਾਲੇ ਕਿਸਾਨਾਂ ਦੇ ਚਿਹਰੇ ਲਟਕ ਗਏ ਹਨ।

Weather
Rain
India