ਮੋਦੀ ਸਰਕਾਰ ਵਲੋਂ ਸਰਕਾਰੀ ਬੈਂਕਾਂ ਦਾ ਵਡਾਂਗਾ ਜਾਰੀ, 27 ਦੀ ਥਾਂ ਰਹਿ ਗਏ 12

ਨਵੀਂ ਦਿੱਲੀ 30 ਅਗਸਤ (ਏਜੰਸੀਆਂ) ਸਰਕਾਰ ਨੇ ਸ਼ੁੱਕਰਵਾਰ ਨੂੰ ਬੈਂਕਿੰਗ ਸੈਕਟਰ ਲਈ ਵੱਡੇ ਐਲਾਨ ਕੀਤੇ। ਇਸ ਮੁਤਾਬਕ 10 ਸਰਕਾਰੀ ਬੈਂਕਾਂ ਦਾ ਰਲੇਵਾਂ ਕਰ ਦਿੱਤਾ ਗਿਆ ਹੈ। ਇਸ ਮਰਜਰ ਤੋਂ ਬਾਅਦ ਹੁਣ 4 ਵੱਡੇ ਬੈਂਕ ਬਣਨਗੇ। ਇਨਾਂ ਦਾ ਕੁੱਲ ਕਾਰੋਬਾਰ 55.81 ਲੱਖ ਕਰੋੜ ਰੁਪਏ ਹੋਏਗਾ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਇਸ ਫੈਸਲੇ ਦਾ ਐਲਾਨ ਕੀਤਾ ਹੈ। 2017 ਵਿੱਚ ਦੇਸ਼ ਵਿੱਚ 27 ਸਰਕਾਰੀ ਬੈਂਕ ਸਨ। ਹੁਣ ਇਹ 12 ਰਹਿ ਜਾਣਗੀਆਂ। ਵਿੱਤ ਮੰਤਰੀ ਨੇ ਕਿਹਾ ਕਿ ਪਿਛਲੇ ਸਾਲ ਤਿੰਨ ਬੈਂਕਾਂ ਨੂੰ ਰਲੇਵੇਂ ਤੋਂ ਕਾਫੀ ਫਾਇਦਾ ਹੋਇਆ ਸੀ। ਰਿਟੇਲ ਲੋਨ ਗ੍ਰੋਥ ਵਿੱਚ 25 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਸੀ। ਇਸ ਤੋਂ ਇਲਾਵਾ ਉਨਾਂ ਨੀਰਵ ਮੋਦੀ ਜਿਹੇ ਮਾਮਲਿਆਂ ਨੂੰ ਠੱਲ ਪਾਉਣ ਲਈ ਐਸਬੀਐਸ ਵੀ ਲਾਗੂ ਕੀਤਾ।

ਸੀਤਾਰਮਨ ਨੇ ਐਲਾਨ ਕੀਤਾ ਕਿ ਪੀਐਨਬੀ, ਓਰੀਐਂਟਲ ਬੈਂਕ ਆਫ ਕਾਮਰਸ ਤੇ ਯੂਨਾਈਟਿਡ ਬੈਂਕ ਆਫ ਇੰਡੀਆ ਦਾ ਰਲੇਵਾਂ ਹੋਏਗਾ। ਤਿੰਨਾਂ ਨੂੰ ਮਿਲ ਕੇ ਦੂਜਾ ਵੱਡਾ ਸਰਕਾਰੀ ਬੈਂਕ ਬਣਾਉਣਗੇ। ਇੱਥੇ ਕੁੱਲ 17.95 ਲੱਖ ਕਰੋੜ ਦਾ ਕਾਰੋਬਾਰ ਹੋਏਗਾ। ਇਸੇ ਤਰਾਂ ਕੈਨਰਾ ਤੇ ਸਿੰਡੀਕੇਟ ਬੈਂਕ ਦਾ ਰਲੇਵਾਂ ਹੋਏਗਾ। ਦੋਵੇਂ ਮਿਲ ਕੇ ਚੌਥਾ ਦੇਸ਼ ਦਾ ਵੱਡਾ ਬੈਂਕ ਬਣਾਉਣਗੇ। ਯੂਨੀਅਨ ਬੈਂਕ ਦਾ ਆਂਧਰਾ ਬੈਂਕ ਤੇ ਕਾਰਪੋਰੇਸ਼ਨ ਬੈਂਕ ਆਫ ਇੰਡੀਆ ਨਾਲ ਰਲੇਵਾਂ ਹੋਏਗਾ। ਇਹ ਪੰਜਵਾਂ ਸਭ ਤੋਂ ਵੱਡਾ ਬੈਂਕ ਬਣਾਉਣਗੇ। ਕਾਰੋਬਾਰ 14.59 ਲੱਖ ਕਰੋੜ ਦਾ ਹੋਏਗਾ। ਇੰਡੀਅਨ ਬੈਂਕ ਤੇ ਇਲਾਹਾਬਾਦ ਬੈਂਕ ਦੇ ਰਲੇਵੇਂ ਨਾਲ 7ਵਾਂ ਵੱਡਾ ਬੈਂਕ ਬਣੇਗਾ। ਇਸ ਨਾਲ 8.08 ਕਰੋੜ ਦਾ ਕਾਰੋਬਾਰ ਹੋਏਗਾ।

Unusual
Nirmala Sitharaman
Finance Minister

International