ਪਟਾਖਿਆਂ ਵਾਲੇ ਗੋਦਾਮ ’ਚ ਧਮਾਕਾ ਹੋਣ ਕਾਰਨ, 28 ਫੱਟੜ, 4 ਗੰਭੀਰ ਜ਼ਖ਼ਮੀ

ਸੰਗਰੂਰ/ਸੁਨਾਮ 12 ਜੂੂਨ (ਹਰਬੰਸ ਸਿੰਘ ਮਾਰਡੇ/ਮਲਕੀਤ ਸਿੰਘ ਜੰਮੂ) ਸੁਨਾਮ ਦੇ  ਨੀਲੋਵਾਲ ਰੋਡ ਸਥਿਤ ਪਟਾਖਿਆ ਵਾਲੈ ਗੋਦਾਮ ਚ ਧਮਾਕਾ ਹੋਣ ਕਰਕੇ ਆਸ ਪਾਸ ਦੇ ਰਹਿਣ ਵਾਲੇ ਵਸਨੀਕਾ ਦਾ ਭਾਰੀ ਨੁਕਸਾਨ ਹੋਇਆ ਹੈ। ਇਹ ਧਮਾਕਾ ਇਹਨਾ ਭਿਆਨਕ ਸੀ ਕਿ ਫੈਕਟਰੀ ਦੇ ਨਾਲ ਲਗਦੇ ਸਾਰੇ ਘਰ ਢਹਿ ਗਏ। ਘਰਾਂ ਵਿੱਚ ਜੋ ਲੋਕ ਸਨ ਉਹ ਸਾਰੇ ਮਲਬੇ ਹੇਠਾਂ ਦਬ ਗਏ। ਅਤੇ ਬਿਜਲੀ ਦੇ ਖੰਬੇ ਅਤੇ ਟ੍ਰਾਸਫਾਰਮਰ ਅਤੇ ਮੋਟਰਸਾਈਕਲ ਤੱਕ ਤਬਾਹ ਹੋ ਗਏ ਅਤੇ ਨੇੜੇ ਦੇ ਘਰਾਂ ਦੇ ਪਸ਼ੂਆਂ ਤੱਕ ਮਲਬੇ ਵਿੱਚ ਦਬ ਗਏ। ਜਖਮੀ ਲੋਕਾਂ ਨੂੰ ਇਲਾਜ ਦੇ ਲਈ ਸਰਕਾਰੀ ਸਿਵਲ ਹਸਪਤਾਲ ਵਿੱਚ ਪ੍ਰਸ਼ਾਸ਼ਨ ਵੱਲੋ ਭਰਤੀ ਕਰਵਾ ਦਿੱਤਾ ਗਿਆ ਹੈ। ਜਿਥੇ 2 ਦੀ ਹਾਲਾਤ ਗੰਭਰਿ ਦੇਖਦਿਆ ਉਹਨਾ ਨੂੰ ਪਟਿਆਲਾ ਲਈ ਰੈਫਰ ਕਰ ਦਿੱਤਾ ਹੈ। ਇਸ ਹਾਦਸੇ  ਵਿੱਚ ਦਰਜਨ ਦੇ ਕਰੀਬ ਲੋਕ ਹੋਏ ਹਨ। ਜਖਮੀਆ ਦੀ ਹਾਲਾਤ ਬਹੁਤ ਗੰਭੀਰ ਦੱਸੀ ਜਾ ਰਹੀ ਹੈ।

ਇਸ ਮੋਕੇ ਸਾਰਾ ਜਿਲਾ ਪ੍ਰਸ਼ਾਸ਼ਨ ਮੋਜੂਦ ਸੀ।ਇਸ ਮੋਕੇ ਵੱਡੀ ਗਿਣਤੀ ਵਿੱਚ ਲੋਕ ਘਟਨਾ ਵਾਲੀ ਜਗਾ ਤੁ ਪਹੁੰਚ ਗਏ ਅਤੇ ਰਾਹਤ ਕਾਰਜਾ ਵਿੱਚ ਜੁਟ ਗਏ। ਪ੍ਰਸ਼ਾਸ਼ਨ ਵੱਲੋ ਜੇ.ਸੀ.ਬੀ. ਮਸ਼ੀਨਾਂ ਅਤੇ ਫਾਇਰਬਿ੍ਰਗੇਡ ਦੀ ਮਦਦ ਨਾਲ ਬਚਾਅ ਕਾਰਜ ਕੀਤੇ ਜਾ ਰਹੇ  ਸਨ। ਇਸ ਮੋਕੇ ਡੀ ਸੀ ਸੰਗਰੂਰ ਅਮਰਪ੍ਰਤਾਪ ਸਿੰਘ ਵਿਰਕ ਨੇ ਦੱਸਿਆ  ਕਿ ਬਚਾਅ ਲਈ ਕੰਮ ਕੀਤੇ ਜਾ ਰਹੇ ਹਨ ਅਤੇ ਤਰੁੰਤ ਨੁਕਸਾਨ ਦੇ ਬਾਰੇ ਵਿੱਚ ਹਾਲੇ ਜਾਣਕਾਰੀ ਨਹੀ ਦਿੱਤੀ ਜਾ ਸਕਦੀ। ਇਸ ਮੋਕੇ ਡੀ ਐਸ ਪੀ ਸੁਨਾਮ ਵੀਲੀਅਮ ਜੇਜੀ ਨੇ ਜਾਣਕਾਰੀ ਦਿੱੱਤੀ ਕਿ ਇਹ ਫੈਕਟਰੀ ਦਾ ਮਾਮਲਾ ਅਦਾਲਤ ਵਿੱਚ ਚਲਦਾ ਹੋਣ ਕਰਕੇ ਫੈਕਟਰੀ ਗੋਦਾਮ ਦਾ ਕੰਮ ਚੱਲ ਰਿਹਾ ਸੀ। ਅਤੇ ਇਸ ਮਾਮਲੇ ਚ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।

ਇਸ ਮੋਕੇ ਪੀੜਤ ਮਲਕੀਤ ਸਿੰਘ,ਲ਼ਖਵਿੰਦਰ ਸਿੰਘ,ਰਾਜੂ, ਨੇ ਕਿਹਾ ਕਿ ਇਸ ਧਮਾਕੇ ਨਾਲ ਦੂਰ ਦੂਰ ਤੱਕ ਲੋਕਾਂ ਦੇ ਘਰ ਤਬਾਹ ਹੋ ਗਏ ਅਤੇ ਲੋਕ ਘਰਾਂ ਵਿੱਚ ਧਮਾਕੇ ਨਾਲ ਜਖਮੀ ਹੋਏ ਹਨ ਜੋ ਵੀ ਇਸ ਘਟਨਾ ਵਾਲੀ ਜਗਾ ਨੇੜੇ ਸੀ ਉਹਨਾ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਘਟਨਾ ਵਾਲੀ ਜਗਾ ਦੇ ਪੜੋਸੀ ਸਰਦਾਰਾ ਸਿੰਘ ਨੇ ਕਿਹਾ ਕਿ ਉਹ ਇਸ ਸਬੰਧੀ ਆਸ ਪਾਸ ਦੇ ਘਰਾਂ ਨੇ ਇਸ ਨਜਾਇਜ ਗੋਦਾਮ ਫੈਕਟਰੀ ਦੀ ਅਤੇ ਇਸ ਦੇ ਮਾਲਕ ਰਾਜੂ ਨਾਗਪਾਲ ਖਿਲਾਫ ਬਹੁਤ ਵਾਰ ਸ਼ਿਕਾਇਤਾ ਕੀਤੀਆ ਅਤੇ ਉਹ ਮਜਬੂਰ ਹੋਕੇ ਅਦਾਲਤ ਵੀ ਗਏ ਲੇਕਿਨ ਪਟਾਖਾ ਗੋਦਾਮ ਮਾਲਕਾ ਨੇ ਅਦਾਲਤ ਤੋ ਸਟੇਅ ਲੈ ਲਈ ਸੀ ਅਤੇ ਸਾਡੀ ਫਰਿਆਦ ਸੁਣੀ ਨਹੀ ਗਈ।

ਇਸ ਸਬੰਧ ਵਿੱਚ ਸਿਵਲ ਸਰਜਨ ਸੰਗਰੂਰ ਡਾ ਕਿਰਨ ਬਾਲੀ ਨੇ ਦੱਸਿਆ ਕਿ ਹੁਣ ਤੱਕ 28 ਫੱਟੜ ਹਸਪਤਾਲ ਪੁੱਜ ਚੁੱਕੇ ਹਨ ਜਿਨਾਂ ਵਿੱਚੋ 14 ਜਖਮੀਆਂ ਨੂੰ ਮਾਮੂਲੀ ਸੱਟਾਂ ਲੱਗਣ ਕਾਰਨ ਮੁਢਲੀ ਸਹਾਇਤਾ ਦੇ ਕੇ ਛੁੱਟੀ ਦੇ ਦਿੱਤੀ ਗਈ ਹੈ ਜਦਕਿ 4 ਜਖਮੀਆਂ ਨੂੰ ਗੰਭੀਰ ਸੱਟਾਂ ਦੇ ਚਲਦਿਆਂ ਸਰਕਾਰੀ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਰੈਫਰ ਕੀਤਾ ਗਿਆ ਹੈ।ਉੱਨਾਂ ਦੱਸਿਆ ਕਿ ਹਸਪਤਾਲ ਵਿੱਚ ਦਾਖਲ 10 ਹੋਰ ਫੱਟੜਾਂ ਦਾ ਡਾਕਟਰਾਂ ਵੱਲੋ ਇਲਾਜ ਕੀਤਾ ਜਾ ਰਿਹਾ ਹੈ।

accident
sangrur