ਸੀ.ਬੀ.ਆਈ. ਨੇ ਜਯੰਤੀ ਦੇ ਕਾਰਜਕਾਲ ‘ਚ ਵਾਤਾਵਰਨ ਮਨਜ਼ੂਰੀਆਂ ਦੀ ਜਾਂਚ ਲਈ 3 ਪੀ.ਈ. ਦਰਜ ਕੀਤੀਆਂ

ਨਵੀਂ ਦਿੱਲੀ, 31 ਜਨਵਰੀ (ਏਜੰਸੀ)- ਸੀ.ਬੀ.ਆਈ. ਨੇ ਤਤਕਾਲੀ ਵਾਤਾਵਰਨ ਮੰਤਰੀ ਜਯੰਤੀ ਨਟਰਾਜਨ ਦੇ ਕਾਰਜਕਾਲ ‘ਚ ਕੰਪਨੀਆਂ ਨੂੰ ਦਿੱਤੀਆਂ ਗਈਆਂ ਵਾਤਾਵਰਨ ਮਨਜ਼ੂਰੀਆਂ ਦੀ ਜਾਂਚ ਲਈ ਤਿੰਨ ਨਵੀਂ ਸ਼ੁਰੂਆਤੀ ਜਾਂਚ (ਪਰੀਲੀਮੀਨੇਰੀ ਇਨਕੁਆਰੀਜ਼) ਦਰਜ ਕੀਤੀਆਂ ਹਨ। ਨਟਰਾਜਨ ਨੂੰ ਜਲਦ ਇਨਾਂ ‘ਤੇ ਸ਼ਪਸ਼ਟੀਕਰਨ ਲਈ ਬੁਲਾਇਆ ਜਾ ਸਕਦਾ ਹੈ। ਇਸ ਦੇ ਨਾਲ ਹੀ ਸੀ.ਬੀ.ਆਈ. ਦੁਆਰਾ ਦਰਜ ਪੀ.ਈਜ਼. ਦੀ ਗਿਣਤੀ ਵੱਧ ਕੇ 5 ਹੋ ਕੇ ਗਈ ਹੈ। ਸੀ.ਬੀ.ਆਈ. ਨੇ ਨਵੀਆਂ ਪੀ.ਈਜ਼ ਦੇ ਬਾਰੇ ‘ਚ ਪੂਰੀ ਤਰਾਂ ਨਾਲ ਚੁੱਪੀ ਸਾਧੀ ਹੈ। ਇਹ ਪੀ.ਈਜ਼ ਇਸੇ ਮਹੀਨੇ ਦਰਜ ਕੀਤੀਆਂ ਗਈਆਂ ਹਨ।

International