ਬਿਹਾਰ ਦੇ ਆਰਾ ਸਿਵਲ ਕੋਰਟ ’ਚ ਬੰਬ ਧਮਾਕਾ, 3 ਮੌਤਾਂ, 14 ਜ਼ਖ਼ਮੀ

ਪਟਨਾ, 23 ਜਨਵਰੀ (ਏਜੰਸੀ)- ਬਿਹਾਰ ਦੇ ਆਰਾ ‘ਚ ਬੰਬ ਧਮਾਕਾ ਹੋਣ ਦੀ ਖ਼ਬਰ ਹੈ। ਇਹ ਬੰਬ ਧਮਾਕਾ ਆਰਾ ਦੇ ਸਿਵਲ ਕੋਰਟ ‘ਚ ਹੋਇਆ ਹੈ। ਇਸ ਬੰਬ ਧਮਾਕੇ ‘ਚ 3 ਲੋਕਾਂ ਦੇ ਮਾਰੇ ਜਾਣ ਅਤੇ 14 ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਸੰਭਾਵਨਾ ਪ੍ਰਗਟ ਕੀਤੀ ਜਾ ਰਹੀ ਹੈ ਕਿ ਕਿਸੇ ਮਹਿਲਾ ਦੇ ਕੋਲ ਬੰਬ ਸੀ, ਜੋ ਇਸ ਹਮਲੇ ‘ਚ ਖੁਦ ਵੀ ਮਾਰੀ ਗਈ  ਹੈ। ਬਿਹਾਰ ਦੇ ਡੀ.ਐਮ. ਨੇ ਇਸ ਖ਼ਬਰ ਦੀ ਪੁਸ਼ਟੀ ਕਰ ਦਿੱਤੀ ਹੈ। ਇਕ ਸਿਪਾਹੀ ਜਿਸ ਦਾ ਨਾਮ ਅਮਿਤ ਹੈ ਉਹ ਵੀ ਇਸ ਧਮਾਕੇ ‘ਚ ਮਾਰਿਆ ਗਿਆ ਹੈ। ਆਰਾ ਦੇ ਡੀ.ਐਸ.ਪੀ. ਨੇ ਦੱਸਿਆ ਕਿ ਕਿਸੇ ਮਹਿਲਾ ‘ਤੇ ਸ਼ੱਕ ਹੈ ਪਰ ਇਹ ਜਾਣਨ ਦਾ ਯਤਨ ਕੀਤਾ ਜਾ ਰਿਹਾ ਹੈ ਕਿ ਉਹ ਕੌਣ ਸੀ ਤੇ ਉਸ ਦਾ ਬੰਬ ਧਮਾਕਾ ਕਰਨ ‘ਚ ਕੀ ਮਕਸਦ ਸੀ।

International