ਖਰੜ ਚ 3 ਮੰਜਿਲਾ ਇਮਾਰਤ ਡਿੱਗੀ, 3 ਨੂੰ ਬਚਾਇਆ, ਕਈਆਂ ਦੇ ਮਲਬੇ ਹੇਠ ਦਬੇ ਹੋਣ ਦਾ ਖ਼ਦਸ਼ਾ

ਖਰੜ 8 ਫਰਵਰੀ (ਜਗਵਿੰਦਰ ਸਿੰਘ )  ਖਰੜ-ਲਾਂਡਰਾਂ ਮਾਰਗ ਤੇ ਜੇਟੀਪੀਐਲ ਦੇ ਨਾਲ ਬਣੇ ਅੰਬਿਕਾ ਬਿਲਡਰ ਗਰੁੱਪ ਦੇ ਦਫਤਰ ਦੀ ਤਿੰਨ ਮੰਜ਼ਿਲਾ ਇਮਾਰਤ ਜਮੀਨਦੋਸ਼ ਹੋ ਗਈ। ਜਿਸ ਮਗਰੋਂ ਲੋਕਾਂ ਵੱਲੋਂ ਸ਼ੁਰੂ ਕੀਤੇ ਬਚਾਅ ਕਾਰਜਾਂ ਨਾਲ ਦੋ ਵਿਅਕਤੀਆਂ ਨੂੰ ਬਚਾ ਲਿਆ ਗਿਆ ਜਦਕਿ 8-9 ਵਿਅਕਤੀਆਂ ਦੇ ਮਲਬੇ ਹੇਠ ਦਬੇ ਹੋਣ ਦਾ ਖਦਸ਼ਾ ਜਾਹਰ ਕੀਤਾ ਜਾ ਰਿਹਾ ਹੈ। ਹਾਦਸੇ ਤੋਂ ਦੋ ਘੰਟੇ ਬਾਅਦ ਪੁੱਜੀ ਐਨ.ਡੀ.ਆਰ.ਐਫ ਦੀ ਟੀਮ ਨੇ ਭਾਂਵੇਂ ਬਚਾ ਕਾਰਜ ਦੀ ਕਮਾਨ ਖੁੱਦ ਸੰਭਾਲ ਲਈ ਸੀ ਪਰ ਖਬਰ ਲਿਖੇ ਜਾਣ ਤੱਕ ਕਿਸੇ ਨੂੰ ਬਾਹਰ ਨਹੀ ਕੱਢਿਆ ਗਿਆ ਸੀ। ਮਿਲੀ ਜਾਣਕਾਰੀ ਅਨੁਸਾਰ ਉਕਤ ਇਮਾਰਤ ਦੀਆਂ ਬੇਸਮੈਂਟ ਤੋਂ ਇਲਾਵਾ ਤਿੰਨ ਮੰਜਿਲਾਂ ਸਨ ਜਿਸ ਵਿੱਚ ਅੰਬਿਕਾ ਬਿਲਡਰ ਗਰੁੱਪ ਦੇ ਮਾਲਕ ਪ੍ਰਵੀਨ ਕੁਮਾਰ ਵੱਲੋਂ ਆਪਣਾ ਦਫਤਰ ਚਲਾਇਆ ਜਾ ਰਿਹਾ ਸੀ। ਉਥੇ ਪੁਰਾਣੀ ਇਮਾਰਤ ਦੇ ਪਿੱਛਲੇ ਪਾਸੇ ਹੋਟਲ ਦੀ ਇਮਾਰਤ ਬਣਾਈ ਜਾ ਰਹੀ ਸੀ ਅਤੇ ਬੇਸਮੈਂਟ ਦਾ ਕੰਮ ਚੱਲ ਰਿਹਾ ਸੀ।

ਇਸ ਦੌਰਾਨ ਅੱਜ ਦੁਪਹਿਰ 12.40 ਦੇ ਕਰੀਬ ਜਦੋਂ ਜੇ.ਸੀ.ਬੀ.ਮਸ਼ੀਨ ਨਾਲ ਪੁਰਾਣੀ ਇਮਾਰਤ ਦੇ ਲਾਗੇ ਖੁਦਾਈ ਦਾ ਕੰਮ ਕੀਤਾ ਜਾ ਰਿਹਾ ਸੀ ਤਾਂ ਅਚਾਨਕ ਇਮਾਰਤ ਖੱਬੇ ਪਾਸੇ ਜੇਟੀਪੀਅੇਲ ਵੱਲ ਝੁੱਕਣੀ ਸ਼ੁਰੂ ਹੋ ਗਈ ਤੇ ਵੇਖਦੇ ਹੀ ਵੇਖਦੇ ਢਹਿ ਢੇਰੀ ਹੋ ਗਈ । ਇਸ ਦੌਰਾਨ ਕੁੱਝ ਮੁਲਾਜ਼ਮਾਂ ਨੇ ਭੱਜ ਕੇ ਆਪਣੀਆਂ ਜਾਨਾਂ ਬਚਾਈਆਂ ਜਦੋਂ ਕਿ ਜੇ.ਸੀ.ਬੀ. ਮਸ਼ੀਨ ਦੇ ਪਾਇਲਟ ਸਮੇਤ 8 ਵਿਅਕਤੀਆਂ ਦੇ ਮਲਬੇ ਦੇ ਹੇਠਾਂ ਦੱਬੇ ਹੋਣ ਦਾ ਖਦਸ਼ਾ ਹੈ। ਇਸ ਇਮਾਰਤ ਉੱਤੇ ਦੋ ਭਾਰੀ ਮੋਬਾਇਲ ਟਾਵਰ ਵੀ ਲੱਗੇ ਹੋਏ ਸਨ। ਸੂਚਨਾ ਮਿਲਦੇ ਹੀ ਆਲੇ ਦੁਆਲੇ ਦੇ ਲੋਕਾਂ ਅਤੇ ਭਾਜਪਾ ਦੇ ਵਰਕਰਾਂ ਨੇ ਬਚਾਓ ਕਾਰਜ ਸ਼ੁਰੂ ਕੀਤੇ ਅਤੇ 3 ਲੋਕਾਂ ਨੂੰ ਬਚਾਇਆ। ਪ੍ਰਸ਼ਾਸਨ ਅਤੇ ਪੁਲਿਸ ਅਧਿਕਾਰੀਆਂ ਵੱਲੋਂ ਬਚਾਓ ਕਾਰਜਾਂ ਸ਼ੁਰੂ ਕੀਤੇ ਗਏ । ਐਨ.ਡੀ.ਆਰ.ਐਫ. ਦੀਆਂ ਦੋ ਟੀਮਾਂ ਮੌਕੇ ਤੇ ਪੁੱਜੀਆਂ ਅਤੇ ਮਲਬੇ ਹੇਠਾਂ ਦੱਬੇ ਲੋਕਾਂ ਨੂੰ ਬਚਾਉਣ ਲਈ ਜੱਦੋ ਜਹਿਦ ਕਰ ਰਹੀਆਂ ਸਨ। ਦਫਤਰ ਦੇ ਮੁਲਾਜ਼ਮ ਹਰਜੀਤ ਸਿੰਘ ਨੇ ਫੋਨ ਤੇ ਮਲਬੇ ਹੇਠ ਦਬੇ ਹੋਣ ਦੀ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਇੱਕ ਹੋਰ ਵਿਅਕਤੀ ਨੂੰ ਵੀ ਲੋਕੇਟ ਕੀਤਾ ਗਿਆ ਹੈ।

ਦਫਤਰ ਵਿੱਚ ਚਾਹ ਬਣਾਉਣ ਵਾਲੇ ਨੇਪਾਲੀ ਪ੍ਰੇਮ ਬਹਾਦੁਰ ਨੂੰ ਜਖਮੀ ਹਾਲਤ ਚ ਬਾਹਰ ਕੱਢਕੇ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਤੇ ਉਸਦੇ ਲੱਤ ਚ ਫੈਕਚਰ ਆਇਆ ਹੈ। ਕੌਂਸਲਰ ਮੇਜਰ ਸਿੰਘ,ਭਾਜਪਾ ਤੋਂ ਬੀਬੀ ਪ੍ਰਵੇਸ਼ ਸ਼ਰਮਾਂ ਅਤੇ ਵੱਡੀ ਗਿਣਤੀ ਲੋਕਾਂ ਨੇ ਬਚਾਅ ਕਾਰਜ ਚ ਪ੍ਰਸ਼ਾਸ਼ਨ ਦਾ ਸਹਿਯੋਗ ਦਿੱਤਾ। ਘਟਨਾ ਸਥਾਨ ਤੇ ਐਸ.ਡੀ.ਐਮ. ਖਰੜ ਹਿਮਾਂਸ਼ੂ ਜੈਨ ਆਈ.ਏ.ਐਸ., ਆਈ.ਜੀ. ਰੋਪੜ ਰੇਂਜ ਅੰਮਿਤ ਪ੍ਰਸਾਦ, ਡੀ.ਐਸ.ਪੀ. ਖਰੜ ਪਾਲ ਸਿੰਘ, ਡੀ.ਐਸ.ਪੀ. ਮਨਜੀਤ ਸਿੰਘ,ਡੀ.ਐਸ.ਪੀ. ਗੋਬਿੰਦ ਸਿੰਘ (ਐਨ.ਡੀ.ਆਰ.ਐਫ),ਸੀ.ਆਈ.ਏ ਖਰੜ ਇੰਚਾਰਜ ਰਾਜੇਸ਼ ਅਰੋੜਾ, ਨਾਇਬ ਤਹਿਸੀਲਦਾਰ ਖਰੜ, ਐਸ.ਐਚ.ਓ. ਸਿਟੀ ਭਗਵੰਤ ਸਿੰਘ, ਐਸ.ਐਚ.ਓ. ਸਦਰ ਐਸ.ਆਈ. ਅਮਨਦੀਪ ਸਿੰਘ, ਨਗਰ ਕੌਂਸਲ ਖਰੜ ਦੇ ਕਾਰਜਸਾਧਕ ਅਸਫਰ ਸੰਗੀਤ ਆਹਲੂਵਾਲੀਆ, ਐਮ.ਈ. ਬਲਦੇਵ ਰਾਜ ਵਰਮਾ,ਏ.ਐਮ.ਈ ਅਮਿਤ ਦੂਰੇਜਾ, ਐਮ.ਐਲ.ਏ ਕੰਵਰ ਸੰਧੂ, ਸਾਬਕਾ ਕੈਬਨਿਟ ਮੰਤਰੀ ਜਗਮੋਹਣ ਸਿੰਘ ਕੰਗ,ਕਾਂਗਰਸੀ ਆਗੂ ਪਰਮਿੰਦਰ ਸੋਨਾ,ਐਸ.ਐਮ.À ਖਰੜ ਸੁਰਿੰਦਰ ਸਿੰਘ ਸਮੇਤ ਡਾਕਟਰਾਂ ਦੀ ਟੀਮ, ਮਲਕਪੁਰ ਦੇ ਸਰਪੰਚ ਹਰਬੰਸ ਲਾਲ, ਤਹਿਸੀਲ ਦਫਤਰ ਤੋਂ ਪਿਆਰਾ ਸਿੰਘ, ਧਰਮਿੰਦਰ ਸਿੰਘ ਮੌਕੇ ਤੇ ਹਾਜਰ ਸਨ।

Unusual
accident
Mohali
PUNJAB

International