30 ਮਈ ਨੂੰ ਦੇਸ਼ ਭਰ ਦੀਆਂ ਮੈਡੀਕਲ ਦੁਕਾਨਾਂ ਰਹਿਣਗੀਆਂ ਬੰਦ, ਮਰੀਜ਼ ਹੋਣਗੇ ਖੱਜਲ-ਖੁਆਰ

ਜਲਾਲਾਬਾਦ 18 ਮਈ (ਪ.ਪ.) ਮੈਡੀਕਲ ਐਸੋਸੀਏਸ਼ਨ ਪੰਜਾਬ ਦੀ ਇਕ ਅਹਿਮ ਮੀਟਿੰਗ ਜਲਾਲਾਬਾਦ ਵਿਖੇ ਜ਼ਿਲਾ ਫਾਜ਼ਿਲਕਾ ਦੇ ਪ੍ਰਧਾਨ ਅਸ਼ੋਕ ਛਾਬੜਾ ਦੇ ਦਫਤਰ ਵਿਖੇ ਹੋਈ।ਇਸ ਮੀਟਿੰਗ ‘ਚ ਪੁੱਜੇ ਪੰਜਾਬ ਦੇ ਸਮੂਹ ਮੈਡੀਕਲ ਸੰਚਾਲਕਾਂ ਨੇ ਹੜਤਾਲ ਸੰਬੰਧੀ ਇਸ਼ਤਿਹਾਰ ਜਾਰੀ ਕਰਦੇ ਹੋਏ ਫੈਸਲਾ ਲਿਆ ਕਿ 30 ਮਈ ਦਿਨ ਮੰਗਲਵਾਰ ਨੂੰ ਦੇਸ਼ ਭਰ ਦੇ ਮੈਡੀਕਲ ਸਟੋਰ ਅਤੇ ਦੁਕਾਨਾਂ ਪੂਰਨ ਤੌਰ ‘ਤੇ ਬੰਦ ਰੱਖੀਆਂ ਜਾਣਗੀਆਂ ਅਤੇ ਜਿਸ ਦੇ ਨਾਲ ਹੀ ਦੇਸ਼ ਭਰ ‘ਚ 8 ਲੱਖ 50 ਹਜ਼ਾਰ ਮੈਡੀਕਲ ਸੰਚਾਲਕ ਅਤੇ 50 ਲੱਖ ਤੋਂ ਵੱਧ ਕਰਮਚਾਰੀ ਵੀ ਪ੍ਰਭਾਵਿਤ ਹੋਣਗੇ ਅਤੇ ਨਾਲ ਹੀ ਦੇਸ਼ ਵਿਆਪੀ ਮਰੀਜ਼ਾਂ ਨੂੰ ਵੀ ਨੂੰ ਵੀ ਖੱਜਲ ਥੁਆਰ ਹੋਣਾ ਪਵੇਗਾ।

ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਦੇ ਪ੍ਰਧਾਨ ਜੀ. ਐੱਸ ਚਾਵਲਾ, ਸੁਰਿੰਦਰ ਦੁੱਗਲ ਜਰਨਲ ਸੈਕਟਰੀ ਪੰਜਾਬ, ਜ਼ਿਲਾ ਫਾਜ਼ਿਲਕਾ ਦੇ ਪ੍ਰਧਾਨ ਅਸ਼ੋਕ ਛਾਬੜਾ,ਰਮਨ ਵਾਟਸ, ਸੰਜੀਵ ਦਹੂਜਾ, ਪ੍ਰਧਾਨ ਅਰਜਨ ਅਬੋਹਰ, ਪ੍ਰਵੀਨ ਚਾਵਲਾ ਫਾਜ਼ਿਲਕਾ, ਸੰਜੀਵ ਭੂਸਰੀ, ਰਵਿੰਦਰ ਕੁਮਾਰ ਲਾਧੂਕਾ ਮੰਡੀ ਤੋਂ ਇਲਾਵਾ ਸਮੁੱਚੇ ਮੈਡੀਕਲ ਸੰਚਾਲਕ ਹਾਜ਼ਰ ਸਨ। ਇਸ ਮੀਟਿੰਗ ‘ਚ ਆਹੁਦੇਦਾਰਾਂ ਨੇ ਦੱਸਿਆ ਕਿ ਪੰਜਾਬ ਪੁਲਸ ਦੀ ਦਖਲਅੰਦਾਜ਼ੀ ਅਤੇ ਧੱਕੇਸ਼ਾਹੀ ਨੂੰ ਪੰਜਾਬ ਦੇ ਮੈਡੀਕਲ ਸੰਚਾਲਕ ਬਰਦਾਸ਼ਤ ਨਹੀ ਕਰਨਗੇ। ਉਨਾਂ ਨੇ ਕਿਹਾ ਪੰਜਾਬ ‘ਚ ਫਾਰਮਾਸਿਸਟ ਅਤੇ ਡਰੱਗ ਲਾਇਸੈਂਸ ਨੂੰ ਵੀ ਜਾਰੀ ਕਰਵਾਉਣ ਲਈ ਸਘੰਰਸ਼ ਕੀਤਾ ਜਾਵੇਗਾ ਅਤੇ ਆਨਲਾਈਨ ਫਾਰਮੈਸੀਅ ਭਾਰਤੀ ਈ. ਪੋਸਟਲ ਦਾ ਵਿਚਾਰ ਮੈਡੀਕਲ ਸੰਚਾਲਕਾਂ ਨੂੰ ਸਵੀਕਾਰ ਨਹੀਂ ਅਤੇ ਦਵਾਈਆਂ ਦਾ ਨਿਰਧਾਰਿਤ ਮੁੱਲ ਕਰਕੇ ਮੈਡੀਕਲ ਸੰਚਾਲਕਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਅਤੇ ਉਸ ਨੂੰ ਕਿਸੇ ਵੀ ਕੀਮਤ ‘ਤੇ ਸਹਿਣ ਨਹੀਂ ਕੀਤਾ ਜਾਵੇਗਾ। ਉਨਾਂ ਨੇ ਕਿਹਾ ਕੇਂਦਰ ਸਰਕਾਰ ਦੇ ਵੱਲੋ ਦਵਾਈਆਂ ‘ਤੇ ਬਣਾਏ ਕਾਨੂੰਨ ਦੀ ਸੋਧ ਹੋਣ ਚਾਹੀਦੀ ਹੈ।

Unusual
Protest
Medicines
Medical Stores
Strike