ਹਸਪਤਾਲ ’ਚ ਆਕਸੀਜ਼ਨ ਬੰਦ, 30 ਬੱਚਿਆਂ ਦੀ ਮੌਤ

ਗੋਰਖਪੁਰ 11 ਅਗਸਤ (ਏਜੰਸੀਆਂ) ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆ ਨਾਥ ਦੇ ਘਰੇਲੂ ਹਲਕੇ ਗੋਰਖਪੁਰ ਵਿੱਚ ਮੈਡੀਕਲ ਕਾਲਜ ਹਸਪਤਾਲ ‘ਚ ਆਕਸੀਜ਼ਨ ਦੀ ਸਪਲਾਈ ਰੁਕਣ ਕਰਕੇ 30 ਬੱਚਿਆਂ ਦੀ ਮੌਤ ਹੋ ਗਈ। ਨੌਂ ਅਗਸਤ ਨੂੰ ਯੋਗੀ ਨੇ ਹਸਪਤਾਲ ਦਾ ਦੌਰਾ ਕੀਤਾ ਸੀ ਜਿਸ ਹਸਪਤਾਲ ਵਿੱਚ ਬੱਚਿਆਂ ਦੀ ਮੌਤ ਹੋਈ ਹੈ। ਉਸ ਦਾ ਦੌਰਾ 9 ਅਗਸਤ ਨੂੰ ਜੋਗੀ ਨੇ ਖੁਦ ਕੀਤਾ ਸੀ। 10 ਬੱਚੇ ਐਨਐਨਯੂ ਵਾਰਡ ‘ਚ ਸਨ ਤੇ 12 ਦਿਮਾਗੀ ਵਾਰਡ ਵਿਚ ਦਾਖਲ ਸਨ।

ਪਤਾ ਲੱਗਾ ਹੈ ਕਿ ਬਕਾਇਆ ਨਾ ਮਿਲਣ ਤੇ ਆਕਸੀਜਨ ਫਰਮ ਨੇ ਸਪਲਾਈ ਬੰਦ ਕੀਤੀ ਸੀ ਜਾਣਕਾਰੀ ਅਨੁਸਾਰ ਨੇ ਆਕਸੀਜਨ ਫਰਮ ਨੂੰ 66 ਲੱਖ ਰੁਪਏ ਦੀ ਗੈਰ-ਭੁਗਤਾਨ ਨਾ ਕਰਨ ਦੇ ਕਾਰਨ ਆਕਸੀਜਨ ਦੀ ਸਪਲਾਈ ਬੰਦ ਕਰ ਦਿੱਤੀ ਸੀ। ਆਕਸੀਜਨ ਵੀਰਵਾਰ ਨੂੰ ਬੰਦ ਕਰ ਦਿੱਤੀ ਸੀ ਤੇ ਅੱਜ ਦੇ ਸਾਰੇ ਸਿਲੰਡਰ ਖਤਮ ਹੋ ਗਏ ਸਨ। ਦਿਮਾਗੀ ਵਾਰਡ ਦੇ ਮਰੀਜ਼ ਦੋ ਘੰਟੇ ਦੇ ਤਕ ਅੰਬੂ ਬੈਗ ਦੇ ਸਹਾਰੇ ਸਨ।

Unusual
Death
Hospital
Uttar Pardesh