ਮੋਦੀ ਹੁਣ 31 ਮਈ ਨੂੰ ਕੀ ਕਰਨਗੇ ਐਲਾਨ...?

ਰੋਜ਼ਾਨਾ ਨਵੇਂ ਪੀੜ੍ਹਤਾਂ ਦੀ ਗਿਣਤੀ 10 ਹਜ਼ਾਰ ਟੱਪੀ

ਵਿਸ਼ਵ ਭਰ 'ਚ ਆਏ ਦਿਨ ਸਵਾ ਲੱਖ ਨਵੇਂ ਕੇਸ ਸਾਹਮਣੇ ਆਉਣ ਲੱਗੇ, ਕੁਲ ਪੀੜ੍ਹਤ 52 ਲੱਖ ਟੱਪੇ

ਨਵੀਂ ਦਿੱਲੀ, 22 ਮਈ (ਏਜੰਸੀਆਂ) : ਕਰੋਨਾ ਵਾਇਰਸ ਦੀ ਰੋਕਥਾਮ ਲਈ ਲਾਗੂ ਲੌਕਡਾਊਨ ਦੇ ਬਾਵਜੂਦ ਪਿਛਲੇ ਕਈ ਦਿਨਾਂ ਤੋਂ ਲਾਗ ਦੇ ਰਿਕਾਰਡ ਤੋੜ ਮਾਮਲੇ ਸਾਹਮਣੇ ਆ ਰਹੇ ਹਨ। ਪਿਛਲੇ 24 ਘੰਟੇ ਵਿੱਚ ਕਰੋਨਾ ਦੇ 10 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ। ਇਹ ਇੱਕ ਦਿਨ 'ਚ ਹੁਣ ਤਕ ਪਾਏ ਗਏ ਮਰੀਜ਼ਾਂ ਦਾ ਸਭ ਤੋਂ ਵੱਧ ਰਿਕਾਰਡ ਅੰਕੜਾ ਹੈ।ਕੀ ਇਹ ਲੌਕਡਾਊਨ ਖੋਲ੍ਹਣ ਕਾਰਨ ਹੋਇਆ ਜਾਂ ਸਾਡੀ ਭਾਰਤ ਸਰਕਾਰ ਕਰੋਨਾ ਅੱਗੇ ਗੋਡੇ ਟੇਕ ਚੁੱਕੀ ਹੈ। ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਅਨੁਸਾਰ ਇਸ ਸਮੇਂ ਦੇਸ਼ ਵਿੱਚ 1,23,711 ਕਰੋਨਾ ਮਰੀਜ਼ ਹਨ। ਪਿਛਲੇ ਇੱਕ ਦਿਨ 'ਚ 10,250 ਮਾਮਲੇ ਸਾਹਮਣੇ ਆਏ ਹਨ ਤੇ 241 ਹੋਰ ਕਰੋਨਾ ਪੀੜ੍ਹਤਾਂ ਦੀ ਮੌਤ ਹੋਈ ਹੈ। ਇਸ ਦੇ ਨਾਲ ਹੀ ਮ੍ਰਿਤਕਾਂ ਦੀ ਗਿਣਤੀ 3676 ਹੋ ਗਈ ਹੈ।

ਇਸ ਦੇ ਨਾਲ ਹੀ 50 ਹਜ਼ਾਰ ਤੋਂ ਵੱਧ ਲੋਕ ਇਸ ਬਿਮਾਰੀ ਤੋਂ ਠੀਕ ਵੀ ਹੋ ਚੁੱਕੇ ਹਨ। ਇਸ ਤੋਂ ਪਹਿਲਾਂ ਵੀਰਵਾਰ ਨੂੰ ਕਰੋਨਾ ਦੇ ਮਰੀਜ਼ਾਂ ਦੀ ਕੁਲ ਗਿਣਤੀ 1,13,461 ਅਤੇ ਮੌਤਾਂ ਦੀ ਗਿਣਤੀ 3475 ਸੀ। ਮਹਾਰਾਸ਼ਟਰ 'ਚ ਸਭ ਤੋਂ ਵੱਧ ਕਰੋਨਾ ਦੇ ਕੇਸ ਸਾਹਮਣੇ ਆਏ ਹਨ। ਸੂਬੇ 'ਚ ਹੁਣ ਤਕ 41642 ਮਾਮਲੇ ਆ ਚੁੱਕੇ ਹਨ, ਜਦਕਿ 11,726 ਵਿਅਕਤੀ ਠੀਕ ਹੋ ਚੁੱਕੇ  
ਹਨ। ਇਸ ਦੇ ਨਾਲ ਹੀ ਸੂਬੇ ਵਿੱਚ ਮਰਨ ਵਾਲਿਆਂ ਦੀ ਗਿਣਤੀ 1454 ਹੋ ਗਈ ਹੈ। ਤਾਮਿਲਨਾਡੂ ਵਿੱਚ 13,967 ਮਾਮਲੇ ਹੋਏ ਹਨ, ਜਿਨ੍ਹਾਂ ਵਿਚੋਂ 6282 ਇਲਾਜ਼ ਠੀਕ ਹੋ ਚੁੱਕੇ ਹਨ। ਹੁਣ ਤਕ 94 ਦੀ ਮੌਤ ਹੋ ਚੁੱਕੀ ਹੈ।

ਸਿਹਤ ਮੰਤਰਾਲੇ ਅਨੁਸਾਰ ਮੌਤਾਂ ਦੀ ਗਿਣਤੀ ਗੁਜਰਾਤ ਵਿੱਚ 773, ਮੱਧ ਪ੍ਰਦੇਸ਼ ਵਿੱਚ 270, ਦਿੱਲੀ ਵਿੱਚ 194, ਪੱਛਮੀ ਬੰਗਾਲ ਵਿੱਚ 259, ਰਾਜਸਥਾਨ ਵਿੱਚ 151, ਉੱਤਰ ਪ੍ਰਦੇਸ਼ ਵਿੱਚ 138, ਆਂਧਰਾ ਪ੍ਰਦੇਸ਼ ਵਿੱਚ 53, ਤਾਮਿਲਨਾਡੂ ਵਿੱਚ 94, ਤੇਲੰਗਾਨਾ ਵਿੱਚ 45 , ਕਰਨਾਟਕ ਵਿਚ 41, ਪੰਜਾਬ ਵਿੱਚ 42, ਜੰਮੂ ਅਤੇ ਕਸ਼ਮੀਰ ਵਿੱਚ 20, ਹਰਿਆਣਾ ਵਿੱਚ 15, ਬਿਹਾਰ ਵਿੱਚ 10, ਕੇਰਲ ਵਿੱਚ 4, ਝਾਰਖੰਡ ਵਿੱਚ 3, ਓਡੀਸ਼ਾ ਵਿੱਚ 7, ਚੰਡੀਗੜ੍ਹ ਵਿੱਚ 3, ਹਿਮਾਚਲ ਪ੍ਰਦੇਸ਼ ਵਿੱਚ 3, ਅਸਾਮ ਵਿੱਚ 4 ਅਤੇ ਮੇਘਾਲਿਆ ਵਿੱਚ ਇੱਕ ਮੌਤ ਹੋਈ ਹੈ। ਜ਼ਿਕਰਯੋਗ ਹੈ ਕਿ ਪਿਛਲੇ 6 ਦਿਨਾਂ 'ਚ ਭਾਰਤ 'ਚ ਕਰੋਨਾ ਪੀੜ੍ਹਤਾਂ ਦੀ ਗਿਣਤੀ 'ਚ ੋਰਕਾਰਡ ਤੋੜ  ਇਜਾਫ਼ਾ ਹੋਇਆ ਹੈ, ਲਗਭਗ 50 ਹਜ਼ਾਰ ਦੇ ਲਗਭਗ ਕੇਸ ਇਨ੍ਹਾਂ ਦਿਨਾਂ 'ਚ ਹੀ ਸਾਹਮਣੇ ਆ ਗਏ ਹਨ।

ਵਾਸ਼ਿੰਗਟਨ, 22 ਮਈ (ਏਜੰਸੀਆਂ) : ਦੁਨੀਆ ਭਰ ਦੇ 210 ਦੇਸ਼ਾਂ 'ਚ ਕਰੋਨਾਵਾਇਰਸ ਮਹਾਂਮਾਰੀ ਕਾਰਨ ਮਰਨ ਵਾਲਿਆਂ ਦੀ ਗਿਣਤੀ 3 ਲੱਖ 35 ਹਜ਼ਾਰ ਨੂੰ ਟੱਪ ਚੁੱਕੀ ਹੈ। ਪਿਛਲੇ 24 ਘੰਟਿਆਂ 'ਚ 1 ਲੱਖ 20 ਹਜ਼ਾਰ ਤੋਂ ਵੀ ਵੱਧ ਨਵੇਂ ਕਰੋਨਾ ਕੇਸ ਸਾਹਮਣੇ ਆਏ ਹਨ। ਜਦਕਿ ਮਰਨ ਵਾਲਿਆਂ ਦੀ ਗਿਣਤੀ ਵਿਚ 5 ਹਜ਼ਾਰ ਦੇ ਲਗਭਗ ਦਾ ਵਾਧਾ ਹੋਇਆ ਹੈ। ਵਰਲਡੋਮੀਟਰ ਅਨੁਸਾਰ ਹੁਣ ਤੱਕ 52 ਲੱਖ 42 ਹਜ਼ਾਰ 702 ਵਿਅਕਤੀ ਕਰੋਨਾਵਾਇਰਸ ਨਾਲ ਪੀੜ੍ਹਤ ਹੋ ਚੁੱਕੇ ਹਨ। ਇਨ੍ਹਾਂ 'ਚੋਂ 3 ਲੱਖ 35 ਹਜ਼ਾਰ 881 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ 21 ਲੱਖ ਤੋਂ ਵੱਧ ਲੋਕ ਇਸ ਮਹਾਂਮਾਰੀ ਤੋਂ ਅਜ਼ਾਦ ਵੀ ਹੋ ਚੁੱਕੇ ਹਨ। ਦੁਨੀਆ 'ਚ ਸਭ ਤੋਂ ਵੱਧ ਕਰੋਨਾ ਦੀ ਮਾਰ ਅਮਰੀਕਾ ਨੂੰ ਪਈ ਹੈ। ਦੁਨੀਆ ਦੇ ਇੱਕ ਤਿਹਾਈ ਕੇਸ ਤੇ ਮੌਤਾਂ ਅਮਰੀਕਾ ਤੋਂ ਹੀ ਸਾਹਮਣੇ ਆ ਰਹੇ ਹਨ, ਅੱਜ ਅਮਰੀਕਾ 'ਚ 30 ਹਜ਼ਾਰ ਦੇ ਕਰੀਬ ਨਵੇਂ ਕਰੋਨਾ ਕੇਸ ਆਏ ਹਨ ਤੇ 1500 ਦੇ ਮੌਤਾਂ ਹੋਈਆਂ ਹਨ। ਅਮਰੀਕਾ 'ਚ ਹੁਣ ਤੱਕ 16 ਲੱਖ 25 ਹਜ਼ਾਰ 078 ਮਾਮਲੇ ਸਾਹਮਣੇ ਆ ਚੁੱਕੇ ਹਨ ਤੇ 96 ਹਜ਼ਾਰ 527 ਲੋਕਾਂ ਦੀ ਇਸ ਲਾਗ ਨਾਲ ਮੌਤ ਹੋ ਚੁੱਕੀ ਹੈ।

ਅਮਰੀਕਾ ਤੋਂ ਬਾਅਦ ਹੁਣ ਰੂਸ 'ਚ ਵੀ ਮਹਾਂਮਾਰੀ ਨੇ ਬਹੁਤ ਭਿਆਨਕ ਰੂਪ ਲੈ ਲਿਆ ਹੈ ਤੇ ਬਹੁਤ ਹੀ ਤੇਜੀ ਨਾਲ ਫੈਲ ਰਹੀ ਹੈ, ਰੂਸ ਪੀੜ੍ਹਤਾਂ ਦੇ ਮਾਮਲੇ 'ਚ ਦੂਜੇ ਨੰਬਰ ਤੇ ਪੁੱਜ ਗਿਆ ਹੈ। ਰੂਸ 'ਚ ਹਰ ਰੋਜ਼ 10 ਹਜ਼ਾਰ ਤੋਂ ਵੀ ਵੱਧ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ।  ਰੂਸ 'ਚ ਪੀੜ੍ਹਤਾਂ ਦਾ ਅੰਕੜਾ 3 ਲੱਖ 26 ਹਜ਼ਾਰ 448 ਹੋ ਚੁੱਕਿਆ ਹੈ ਤੇ 3249 ਲੋਕਾਂ ਦੀ ਮੌਤ ਹੋ ਚੁੱਕੀ ਹੈ। ਬ੍ਰਾਜ਼ੀਲ 'ਚ ਵੀ ਮਹਾਂਮਾਰੀ ਬਹੁਤ ਤੇਜੀ ਨਾਲ ਫੈਲ ਰਹੀ ਹੈ, ਇੱਕ ਹਫਤੇ 'ਚ ਹੀ ਬ੍ਰਾਜ਼ੀਲ ਪੀੜਤ ਮਾਮਲੇ 'ਚ ਦੂਜੇ ਨੰਬਰ ਤੇ ਪੁੱਜ ਗਿਆ ਹੈ, ਰੂਸ ਤੋਂ ਬਾਅਦ ਹੁਣ ਬ੍ਰਾਜ਼ੀਲ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਬਣ ਚੁੱਕੇ ਹੈ। ਬ੍ਰਾਜ਼ੀਲ 'ਚ ਅੱਜ 18 ਹਜ਼ਾਰ ਦੇ ਲਗਭਗ ਨਵੇਂ ਕੇਸ ਸਾਹਮਣੇ ਆਉਣ ਨਾਲ ਪੀੜ੍ਹਤਾਂ ਦੀ ਗਿਣਤੀ 3 ਲੱਖ 12 ਹਜ਼ਾਰ 074 ਹੋ ਗਈ ਹੈ ਅਤੇ ਇਥੇ 20 ਹਜ਼ਾਰ 112 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਪੇਨ ਨੇ ਕਾਫੀ ਹੱਦ ਤੱਕ ਇਸ ਲਾਗ ਤੇ ਕਾਬੂ ਪਾ ਲਿਆ ਹੈ ਅਤੇ ਪੀੜ੍ਹਤਾਂ ਦੇ ਮਾਮਲੇ 'ਚ ਚੌਥੇ ਨੰਬਰ ਤੇ ਪੁੱਜ ਗਿਆ ਹੈ ਅਤੇ ਮੌਤਾਂ ਦੇ ਮਾਮਲੇ 'ਚ ਹੁਣ ਪੰਜਵੇਂ ਨੰਬਰ ਤੇ ਪੁੱਜ ਗਿਆ ਹੈ। ਸਪੇਨ 'ਚ ਕੁੱਲ 27 ਹਜ਼ਾਰ 940 ਮੌਤਾਂ ਹੋ ਚੁੱਕੀਆਂ ਹਨ ਤੇ 2 ਲੱਖ 80 ਹਜ਼ਾਰ 117 ਲੋਕਾਂ ਨੂੰ ਕਰੋਨਾਵਾਇਰਸ ਹੋਣ ਦੀ ਪੁਸ਼ਟੀ ਕੀਤੀ ਗਈ ਹੈ।  ਕੇਸਾਂ ਦੇ ਮਾਮਲੇ 'ਚ ਰੂਸ ਹੁਣ ਦੂਜੇ ਨੰਬਰ ਤੇ ਹੈ ਪਰ ਮੌਤਾਂ ਦੇ ਮਾਮਲੇ 'ਚ ਦੂਜੇ ਨੰਬਰ ਤੇ ਯੂਕੇ ਪੁੱਜ ਗਿਆ ਹੈ।

ਯੂਕੇ 'ਚ ਹੁਣ ਤੱਕ 36 ਹਜ਼ਾਰ 393 ਮੌਤਾਂ ਹੋ ਚੁੱਕੀਆਂ ਹਨ ਤੇ ਪੀੜ੍ਹਤਾਂ ਦਾ ਕੁੱਲ ਅੰਕੜਾ 2 ਲੱਖ 54 ਹਜ਼ਾਰ 195 ਹੈ।  ਇਟਲੀ 'ਚ ਵੀ ਕੇਸ ਅਤੇ ਮੌਤ ਦਰ 'ਚ ਕਾਫੀ ਗਿਰਾਵਟ ਆਈ ਹੈ। ਇਟਲੀ 'ਚ ਹੁਣ ਤਕ 32 ਹਜ਼ਾਰ 486 ਮੌਤਾਂ ਹੋ ਚੁੱਕੀਆਂ ਹਨ, ਜਦਕਿ ਪੀੜ੍ਹਤ ਲੋਕਾਂ ਦਾ ਕੁੱਲ ਅੰਕੜਾ 2 ਲੱਖ 28 ਹਜ਼ਾਰ 006 ਹੈ। ਇਸ ਤੋਂ ਬਾਅਦ ਫਰਾਂਸ, ਜਰਮਨੀ, ਤੁਰਕੀ, ਈਰਾਨ, ਪੇਰੂ, ਚੀਨ, ਕੈਨੇਡਾ, ਸਾਊਦੀ ਅਰਬ, ਮੈਕਸੀਕੋ, ਚਿੱਲੀ ਅਤੇ ਬੈਲਜ਼ੀਅਮ ਵਰਗੇ ਦੇਸ਼ ਸਭ ਤੋਂ ਜ਼ਿਆਦਾ ਪ੍ਰਭਾਵਤ ਹੋਏ ਹਨ।

ਫਰਾਂਸ 'ਚ ਪੀੜ੍ਹਤ ਕੇਸ - 1,81,826, ਮੌਤਾਂ - 28,215, ਜਰਮਨੀ 'ਚ ਪੀੜ੍ਹਤ ਕੇਸ - 1,79,381, ਮੌਤਾਂ - 8325, ਤੁਰਕੀ 'ਚ ਪੀੜ੍ਹਤ ਕੇਸ - 1,53,548, ਮੌਤਾਂ - 4249, ਈਰਾਨ 'ਚ ਪੀੜ੍ਹਤ ਕੇਸ - 1,31,652, ਮੌਤਾਂ - 7300, ਪੇਰੂ 'ਚ ਪੀੜ੍ਹਤ ਕੇਸ - 1,08,769, ਮੌਤਾਂ - 3148, ਚੀਨ 'ਚ ਪੀੜ੍ਹਤ ਕੇਸ - 82,971, ਮੌਤਾਂ - 4634,  ਕੈਨੇਡਾ 'ਚ ਪੀੜ੍ਹਤ ਕੇਸ - 81,324, ਮੌਤਾਂ - 6152, ਸਾਊਦੀ ਅਰਬ 'ਚ ਪੀੜ੍ਹਤ ਕੇਸ - 67,719, ਮੌਤਾਂ - 364, ਮੈਕਸੀਕੋ 'ਚ ਪੀੜ੍ਹਤ ਕੇਸ - 59,567, ਮੌਤਾਂ - 6510, ਚਿੱਲੀ 'ਚ ਪੀੜ੍ਹਤ ਕੇਸ - 61,857, ਮੌਤਾਂ - 630 ਅਤੇ ਬੈਲਜ਼ੀਅਮ 'ਚ ਪੀੜ੍ਹਤ ਕੇਸ - 56,511, ਮੌਤਾਂ - 9212 ਦਰਜ ਹੋਈਆਂ ਹਨ।

Unusual
Lockdown
COVID-19
Corona

International