ਜੰਮੂ ਬੱਸ ਅੱਡੇ 'ਤੇ ਧਮਾਕਾ, 33 ਜ਼ਖ਼ਮੀ ਇਕ ਦੀ ਮੌਤ

ਗ੍ਰਨੇਡ ਸੁੱਟਣ ਵਾਲਾ ਗ੍ਰਿਫ਼ਤਾਰ

ਜੰਮੂ 7 ਮਾਰਚ (ਏਜੰਸੀਆਂ) ਜੰਮੂ ਸ਼ਹਿਰ ਦੇ ਵਿਚ ਸਥਿਤ ਭੀੜ ਭਾੜ ਵਾਲੇ ਬੱਸ ਅੱਡੇ ਦੇ ਇਲਾਕੇ ਵਿਚ ਹੋਏ ਅੱਤਵਾਦੀ ਧਮਾਕੇ ਵਿਚ ਘੱਟੋ ਘੱਟ 32 ਲੋਕ ਜ਼ਖਮੀ ਹੋ ਗਏ, ਜਦੋਂ ਕਿ ਇਕ ਦੀ ਮੌਤ ਹੋ ਗਈ। ਉਥੇ ਦੂਜੇ ਪਾਸੇ ਬੱਸ ਅੱਡੇ ਉਤੇ ਗ੍ਰੇਨੇਡ ਸੁੱਟਣ ਵਾਲੇ ਦੋਸ਼ੀ ਯਾਸਿਰ ਭਟ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਸਨੇ ਆਪਣਾ ਜੁਰਮ ਮੰਨ ਲਿਆ ਹੈ। ਸ਼ੁਰੂਆਤੀ ਪੁੱਛਗਿੱਛ ਵਿਚ ਉਸਨੇ ਦੱਸਿਆ ਕਿ ਅੱਤਵਾਦੀ ਸੰਗਠਨ ਹਿਜਬੁਲ ਮੁਜਾਹਿਦੀਨ ਦੇ ਕਹਿਣ ਉਤੇ ਉਸਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਪਿਛਲੇ ਸਾਲ ਮਈ ਤੋਂ ਲੈ ਕੇ ਹੁਣ ਤੱਕ ਬੱਸ ਅੱਡੇ ਦੇ ਖੇਤਰ ਵਿਚ ਅੱਤਵਾਦੀਆਂ ਵੱਲੋਂ ਹੱਥ ਗੋਲੇ ਰਾਹੀਂ ਕੀਤਾ ਗਿਆ ਤੀਜਾ ਹਮਲਾ ਹੈ।  ਸੁਰੱਖਿਆ ਏਜੰਸੀਆਂ ਇਸ ਸ਼ਹਿਰ ਵਿਚ ਸ਼ਾਂਤੀ ਤੇ ਸਦਭਾਵਨਾ ਨੂੰ ਭੰਗ  ਕਰਨ ਦੇ ਯਤਨ ਤੌਰ ਉਤੇ ਵੇਖ ਰਹੀਆਂ ਹਨ।ਸਰਕਾਰੀ ਮੈਡੀਕਲ ਕਾਲਜ (ਜੀਐਮਸੀ) ਹਸਪਤਾਲ ਦੀ ਪ੍ਰਿੰਸੀਪਲ ਸੁਨੰਦਾ ਰੈਣਾ ਨੇ ਪੀਟੀਆਈ–ਭਾਸ਼ਾ ਨੁੰ ਦੱਸਿਆ ਕਿ ਹੁਣ ਤੱਕ 30 ਜ਼ਖਮੀਆਂ ਨੂੰ ਇਥੇ ਲਿਆਂਦਾ ਗਿਆ ਹੈ। ਇਨ੍ਹਾਂ ਵਿਚੋਂ ਤਿੰਨ ਦੀ ਹਾਲਤ ਗੰਭੀਰ ਹੈ ਅਤੇ ਦੋ ਦਾ ਆਪਰੇਸ਼ਨ ਕੀਤਾ ਗਿਆ। ਜੰਮੂ ਦੇ ਪੁਲਿਸ ਇੰਸਪੈਕਟਰ ਜਨਰਲ (ਆਈਜੀ) ਐਮ ਕੇ ਸਿਨਹਾ ਨੇ ਦੱਸਿਆ ਕਿ ਮੁਢਲੀ ਜਾਂਚ ਤੋਂ ਲੱਗਦਾ ਹੈ ਕਿ ਕਿਸੇ ਨੇ ਦੁਪਹਿਰ ਸਮੇਂ ਬੱਸ ਅੱਡੇ ਦੇ ਖੇਤਰ ਵਿਚ  ਹੱਥ ਗੋਲਾ ਸੁੱਟਿਆ ਜਿਸਦੇ ਚਲਦਿਆਂ ਇਹ ਧਮਾਕਾ ਹੋਇਆ।

ਜੰਮੂ ਦੇ ਬੱਸ ਸਟੈਂਡ ਵਿੱਚ ਗ੍ਰਨੇਡ ਧਮਾਕਾ ਮਾਮਲੇ ਵਿੱਚ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜੰਮੂ ਤੇ ਕਸ਼ਮੀਰ ਦੇ ਪੁਲਿਸ ਮੁਖੀ ਦਿਲਬਾਗ਼ ਸਿੰਘ ਨੇ ਇਸ ਦੀ ਪੁਸ਼ਟੀ ਕੀਤੀ ਹੈ। ਇਸ ਧਮਾਕੇ ਵਿੱਚ ਹੁਣ ਤਕ ਇੱਕ ਵਿਅਕਤੀ ਦੀ ਮੌਤ ਹੋ ਚੁੱਕੀ ਹੈ ਤੇ 32 ਜਣੇ ਜ਼ਖ਼ਮੀ ਹਨ। ਇਸ ਘਟਨਾ ਮਗਰੋਂ ਪੰਜਾਬ ਲੁਧਿਆਣਾ ਦੇ ਕਈ ਰੇਲਵੇ ਸਟੇਸ਼ਨ ਤੇ ਬੱਸ ਅੱਡਿਆਂ ਨੂੰ ਅਲਰਟ 'ਤੇ ਰੱਖਿਆ ਗਿਆ ਹੈ। ਹਾਲਾਂਕਿ, ਗ੍ਰਨੇਡ ਧਮਾਕੇ ਦੇ ਗ੍ਰਿਫ਼ਤਾਰ ਕੀਤੇ ਇਸ ਮੁਲਜ਼ਮ ਦੀ ਪਛਾਣ ਨਹੀਂ ਦੱਸੀ ਗਈ। ਪੁਲਵਾਮਾ ਤੋਂ ਬਾਅਦ ਅੱਤਵਾਦੀਆਂ ਨੇ ਵੀਰਵਾਰ ਨੂੰ ਫਿਰ ਜੰਮੂ ਨੂੰ ਦਹਿਲਾਉਣ ਦੀ ਕੋਸ਼ਿਸ਼ ਕੀਤੀ। ਮੰਨਿਆ ਜਾ ਰਿਹਾ ਹੈ ਕਿ ਨਿਸ਼ਾਨਾ ਖੁੰਝਣ ਕਰਕੇ ਵੱਡੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਹੈ। ਅੱਤਵਾਦੀਆਂ ਨੇ ਗ੍ਰਨੇਡ ਸੁੱਟਿਆ ਪਰ ਉਹ ਇੱਕ ਬੱਸ ਹੇਠ ਫਟ ਗਿਆ। ਇਸ ਨਾਲ ਨੇੜਲੀਆਂ ਬੱਸਾਂ ਵੀ ਲਪੇਟ ਵਿੱਚ ਆ ਗਈਆਂ। ਧਮਾਕੇ ਵਿੱਚ ਪੰਜਾਬ ਦੀ ਪਨਬੱਸ ਦੇ ਵੀ ਸ਼ੀਸ਼ੇ ਟੁੱਟ ਗਏ। ਧਮਾਕੇ ਮਗਰੋਂ ਪੂਰੇ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਧਮਾਕੇ ਵਿੱਚ 28 ਜਣਿਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਸੀ ਪਰ ਬਾਅਦ ਵਿੱਚ ਗਿਣਤੀ 32 ਹੋ ਗਈ ਗਈ। ਪਰ ਕੁਝ ਸਮਾਂ ਪਹਿਲਾਂ ਇੱਕ ਵਿਅਕਤੀ ਨੇ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਦਮ ਤੋੜ ਦਿੱਤਾ।

ਮ੍ਰਿਤਕ ਦੀ ਪਛਾਣ ਹਰਿਦੁਆਰ ਦੇ ਰਹਿਣ ਵਾਲੇ 17 ਸਾਲਾ ਮੁਹੰਮਦ ਸ਼ਰੀਕ ਵਜੋਂ ਹੋਈ ਹੈ। ਉਂਝ ਪੁਲਿਸ ਨੇ ਅਜੇ ਤਕ ਇਹ ਸਪੱਸ਼ਟ ਨਹੀਂ ਕੀਤਾ ਕਿ ਇਹ ਅੱਤਵਾਦੀ ਹਮਲਾ ਹੈ। ਪੁਲਿਸ ਮੁਤਾਬਕ ਜਾਂਚ ਜਾਰੀ ਹੈ। ਅਜੇ ਕੁਝ ਪਤਾ ਨਹੀਂ ਲੱਗਾ ਕਿ ਧਮਾਕੇ ਪਿੱਛੇ ਕੌਣ ਹੈ। ਪੁਲਿਸ ਮੁਤਾਬਕ ਹਮਲਾਵਰ ਗ੍ਰਨੇਡ ਸੁੱਟ ਕੇ ਫਰਾਰ ਹੋ ਗਏ ਸਨ।

Unusual
Bomb Blast
Jammu
Kashmir

International