ਅੱਜ ਤੜਕਸਾਰ ਆਈ ਤੇਜ਼ ਹਨੇਰੀ ਤੇ ਮੀਂਹ ਨੇ ਪਰਿਵਾਰ ਦੇ 4 ਜੀਆਂ ਨੂੰ ਲਿਆ ਆਪਣੇ ਕਲਾਵੇਂ ‘ਚ

3 ਦੀ ਮੌਂਤ ਅਤੇ ਇੱਕ ਬੱਚੀ ਗ਼ਭੀਰ ਜਖ਼ਮੀ

ਮੋਗਾ, 7 ਜੂਨ (ਇਕਬਾਲ ਸਿੰਘ/ ਮਨੀਸ਼ਾ/ ਰਜਿੰਦਰ ਖੋਟੇ) ਮਾਲਵੇ ਦੇ ਇਤਿਹਾਸਿਕ ਪਿੰਡ ਪੱਤੋਂ ਹੀਰਾ ਸਿੰਘ ਵਿਖੇ ਅੱਜ ਤੜਕਸਾਰ ਆਈ ਤੇਜ਼ ਹਨੇਰੀ ਤੇ ਮੀਂਹ ਨੇ ਇੱਕੋਂ ਪ੍ਰੀਵਾਰ ਦੇ 3 ਜੀਆਂ ਨੂੰ ਮੌਤ ਨੇ ਆਪਣੇ ਕਲਾਵੇਂ ‘ਚ ਲੈ ਲਿਆਂ ਜਿੰਨਾਂ ‘ਚੋਂ 3 ਦੀ ਮੌਕੇ ਤੇ ਹੀ ਮੌਤ ਹੋ ਗਈ ਤੇ 1 ਬੱਚੀ ਗ਼ਭੀਰ ਰੂਪ ਵਿੱਚ ਜਖ਼ਮੀ ਹੋ ਗਈ । ਇਸ ਸਬੰਧੀ ਜਾਣਕਾਰੀ ਅਨੁਸਾਰ ਪਾਲ ਕੌਰ (55), ਗੁਰਪ੍ਰ੍ਰੀਤ ਸਿੰਘ (23) , ਦੋਹਤੀ ਸੁਮਨ ਕੌਰ (3) ਮਕਾਨ ਦੇ ਲੈਂਟਰ ਹੇਠਾ ਆਉਣ ਕਾਰਨ ਜਿੰਨਾਂ ਦੀ ਮੌਕੇੇ ਤੇ ਹੀ ਮੌਤ ਹੋ ਗਈ ਤੇ ਦੋਹਤੀ ਕਮਲਜੀਤ ਕੌਰ (5) ਗੰਭੀਰ ਰੂਪ ਵਿੱਚ ਜਖ਼ਮੀ ਹੋ ਗਈ । ਜਿਸ ਨੂੰ ਮੈਡੀਕਲ ਹਸਪਤਾਲ ਫ਼ਰੀਦਕੋਟ ਵਿਖੇ ਰੈਫਰ ਕਰ ਦਿੱਤਾ । ਮੌਕੇ ਤੇ ਮੌਜੂਦ ਪਿੰਡ ਵਾਸੀਆਂ ਦੇ ਦੱਸਣ ਅਨੁਸਾਰ ਅੱਜ ਸਵੇਰੇ 4 ਵਜੇ ਆਈ ਤੇਜ਼ ਹਨੇਰੀ ਤੇ ਬਾਰਿਸ ਸੁਰੂ ਹੋਣ ਤੇ ਪ੍ਰੀਵਾਰਕ ਮੈਂਬਰ ਘਰ ਦੇ ਵੇਹੜੇ ਵਿੱਚੋਂ ਉਠ ਕੇ ਅੰਦਰ ਜਾ ਕੇ ਪੈ ਗਏ ਤਾਂ ਕੁਝ ਸਮੇਂ ਬਾਅਦ ਹੀ ਮੀਂਹ ਨਾਲ ਉਕਤ ਮਕਾਨ ਦੀ ਛੱਤ ਡਿੱਗ ਪਈ ਜਿਸ ਕਾਰਨ ਇਹ ਹਾਦਸਾ ਵਾਪਰ ਗਿਆ।

ਇਸ ਦਰਦਨਾਕ ਹਾਦਸੇ ਦੇ ਵਾਪਰਨ ਨਾਲ ਪਿੰਡ ਤੇ ਇਲਾਕੇ ਵਿੱਚ ਸੋਂਗ ਦੀ ਲਹਿਰ ਫੈਲ ਗਈ। ਪਿੰਡ ਵਾਸੀਆਂ ਨੇ ਡਿੱਗੇ ਹੋਏ ਮਕਾਨ ਦੇ ਮਲਵੇ ‘ਚੋਂ ਮਿ੍ਰਤਕ ਪ੍ਰਵਾਰਕ ਮੈਂਬਰਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਤੇ ਇਕ ਛੋਟੀ ਬੱਚੀ ਨੂੰ ਇਲਾਜ ਲਈ ਫ਼ਰੀਦਕੋਟ ਵਿਖੇ ਭੇਜਿਆਂ। ਜਿਕਰਯੋਗ ਹੈ ਕਿ ਦੋਨੋਂ ਛੋਟੀਆਂ ਬੱਚੀਆਂ ਆਪਣੇ ਨਾਨਕੇ ਘਰ ਛੁੱਟੀਆਂ ਕੱਟਣ ਆਈਆ ਹੋਈਆਂ ਸਨ। ਇਸ ਘਟਨਾ ਦੀ ਸੁੂਚਨਾ ਮਿਲਦਿਆ ਹੀ ਥਾਣਾ ਨਿਹਾਲ ਸਿੰਘ ਵਾਲਾ ਦੇ ਮੁੱਖ ਅਫ਼ਸਰ ਹਰਪ੍ਰੀਤ ਸਿੰਘ ਪੁੱਜੇ ਤੇ ਘਟਨਾ ਸਥਾਨ ਦਾ ਜਾਇਜਾ ਲਿਆ । ਇਸ ਮੌਕੇ ਲੋਕਾਂ ਵਿੱਚ ਭਾਰੀ ਰੋੋਸ਼ ਪਾਇਆ ਜਾ ਰਿਹਾ ਸੀ ਕਿ ਪ੍ਰੀਵਾਰ ਨਾਲ ਮੰਦ ਭਾਗੀ ਘਟਨਾ ਵਾਪਰਨ ਦੇ ਬਾਵਜੂਦ ਵੀ ਕੋਈ ਪ੍ਰਸ਼ਾਸ਼ਨਿਕ ਅਧਿਕਾਰੀ ਪ੍ਰਵਾਰ ਦੀ ਸਾਰ ਲੈਣ ਲਈ ਪਿੰਡ ਵਿੱਚ ਨਹੀਂ ਪੁੱਜਾ। ਇੰਸਪੈਕਟਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਮਿ੍ਰਤਕਾਂ ਦੀਆਂ ਲਾਸ਼ਾਂ ਨੂੰ ਪੋਸ਼ਟਮਾਰਟਮ ਤੋਂ ਲਾਸ਼ਾਂ ਨੂੰ ਵਾਰਸ਼ਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ।

accident
Disaster
PUNJAB