ਭਿਆਨਕ ਸੜਕ ਹਾਦਸੇ ਵਿੱਚ ਪਤੀ-ਪਤਨੀ ਤੇ ਭਰਾ ਸਮੇਤ 4 ਦੀ ਮੌਤ

ਮੌੜ ਮੰਡੀ 26 ਜੂਨ: ਇਥੋ ਨੇੜਲੀ ਅਕਾਲ ਅਕੈਡਮੀ ਭਾਈ ਦੇਸਾ ਨੇੜੇ ਬਾਅਦ ਦੁਪਹਿਰ ਬਠਿੰਡਾ-ਮਾਨਸਾ ਰੋਡ ਤੇ ਮੌੜ ਮੰਡੀ ਦੇ ਲਾਗੇ ਪੈਂਦੇ ਪਿੰਡ ਘੁੰਮਣ ਕਲਾਂ ਕੋਲ  ਇੱਕ ਮਾਰੂਤੀ ਅਲਟੋ ਤੇ  ਕੈਂਟਰ ਦਰਮਿਆਨ ਆਹਮੋ ਸਾਹਮਣੇ ਹੋਈ ਜਬਰਦਸਤ ਟੱਕਰ ਵਿੱਚ ਇੱਕ ਪਰਿਵਾਰ ਦੇ ਤਿੰਨ ਜੀਆਂ ਸਮੇਤ ਚਾਰ ਜਣਿਆਂ ਦੀ ਮੌਤ ਹੋ ਗਈ। ਚਸ਼ਮਦੀਦਾਂ ਦੇ ਦੱਸਣ ਮੁਤਾਬਿਕ ਹਾਦਸਾ  ਇੰਨਾਂ ਭਿਆਨਕ ਸੀ ਕਿ ਜਿਂਉ ਹੀ ਕਾਰ ਮਾਲਕ ਇੱਕ ਟਰੈਕਟਰ ਨੂੰ ਪਾਸ ਕਰਨ ਲੱਗਾ ਤਾਂ ਸਾਹਮਣੇ ਤੋ ਆ ਰਹੇ ਅਣਪਛਾਤੇ ਕੈਂਟਰ ਨੇ ਕਾਰ ਨੂੰ ਟੱਕਰ ਮਾਰ ਦਿੱਤੀ ਅਤੇ ਕੈਂਟਰ ਕਾਰ ਨੂੰ ਦੂਰ ਤੱਕ ਘਸੀਟਦੇ ਹੋਏ ਹੋਏ ਲੈ ਗਿਆ। ਕਾਰ ਸਵਾਰ ਤਿੰਨ ਜਣਿਆਂ ਦੀ ਮੌਕੇ ਤੇ ਹੀ ਮੌਤ ਹੋ ਗਈ। ਜਦੋਕਿ ਇੱਕ ਔਰਤ ਨੂੰ ਗੰਭੀਰ ਜ਼ਖਮੀ ਹਾਲਤ ਵਿੱਚ ਮਾਨਸਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ। ਜਿੱਥੇ ਜਾਣ ਤੋ ਪਹਿਲਾਂ ਹੀ ਉਸ ਨੇ ਵੀ ਦਮ ਤੋੜ ਦਿੱਤਾ। ਇਸ ਘਟਨਾ ਦਾ ਪਤਾ ਲਗਦੇ ਹੀ 108  ਐਬੂਲੈਂਸ ਅਤੇ ਸਹਾਰਾ ਕਲੱਬ ਦੀਆਂ ਐਬੂਲੈਸਾਂ ਵੱਲੋ ਮੌਕੇ ਮੌਕੇ ਤੇ ਪਹੁੰਚ ਕੇ ਗਈਆਂ ਸਨ। ਜਿਹਨਾਂ ਵੱਲੋ ਤਿੰਨੇ ਲਾਸ਼ਾਂ ਸਮੇਤ ਚੌਥੀ ਜ਼ਖਮੀ ਔਰਤ ਨੂੰ ਇਲਾਵਜ ਲਈ ਲਿਜਾਇਆ ਗਿਆ।

 ਇੱਕਤਰ ਜਾਣਕਾਰੀ ਅਨੁਸਾਰ ਪਿੰਡ ਮੌੜ ਖੁਰਦ ਵਾਸੀ ਹਰਵਿੰਦਰ ਸਿੰਘ ਉਰਫ ਪਾਲ ਉਮਰ ਲਗਭਗ  55 ਸਾਲ, ਉਸਦੀ ਪਤਨੀ ਬਲਜੀਤ ਕੌਰ ਉਮਰ ਲਗਭਗ 50 ਸਾਲ ਅਤੇ ਉਸਦਾ ਭਰਾ ਸੁਰਿੰਦਰ ਸਿੰਘ ਉਮਰ ਲਗਭਗ 45 ਸਾਲ ਤੇ ਉਹਨਾਂ  ਦੀ ਗੁਆਢਣ  ਗੁਰਦੇਵ ਕੌਰ ਪਤਨੀ ਬਲਵੀਰ ਸਿੰਘ ਚਾਰੋ ਜਾਣੇ  ਆਪਣੇ ਭਤੀਜੇ ਦੀ ਅਲਟੋ ਕਾਰ ਨੰ: ਡੀ.ਐਲ 9ਸੀ ਐਲ 3366 ਤੇ ਫਲੇੜੀ ਵਿਖੇ  ਆਪਣੀ ਇੱਕ ਰਿਸ਼ਤੇਦਾਰ ਔਰਤ ਦੇ ਅੰਤਿਮ  ਸੰਸਕਾਰ ਤੋਂ ਵਾਪਸ ਆ ਰਹੇ ਹਨ।  ਜਦ ਉਨਾਂ ਦੀ ਕਾਰ ਘੁੰਮਣ ਕਲਾਂ ਅਤੇ ਭਾਈ ਦੇਸਾ ਦੇ ਵਿਚਕਾਰ ਪਹੁੰਚੀ ਤਾਂ ਸਾਹਮਣੇ ਤੋ ਆ ਰਹੇ ਕੈਂਟਰ ਨਾਲ ਜਾ ਟਕਰਾਈ। ਘਟਨਾਂ ਦਾ ਪਤਾ ਲੱਗਦੇ ਹੀ ਨੇੜੇ ਖੇਤ ਵਿੱਚ ਝੋਨਾਂ ਲਗਾ ਰਹੇ ਕਿਸਾਨ ਤੇ ਮਜਦੂਰਾਂ ਨੇ ਕਾਰ ਸਵਾਰਾਂ  ਨੂੰ ਤਬਾਹ ਹੋਈ ਗੱਡੀ ਵਿਚੋਂ ਕੱਢਿਆ।  ਜਿਹਨਾਂ ਵਿੱਚੋ ਹਰਵਿੰਦਰ ਸਿੰਘ,ਸੁਰਿੰਦਰ ਸਿੰਘ ਦੋਹੇਂ ਭਰਾਵਾ ਅਤੇ ਗੁਰਦੇਵ ਕੌਰ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਬਲਜੀਤ ਕੌਰ ਨੇ ਹਸਪਤਾਲ ਜਾ ਕੇ ਦਮ ਤੋੜ ਦਿੱਤਾ। ਹਰਵਿੰਦਰ ਸਿੰਘ ਪਾਲ ਅਤੇ ਉਸਦੀ ਪਤਨੀ ਬਲਜੀਤ ਕੌਰ ਆਪਣੇ ਪਿੱਛੇ ਤਿੰਨ ਧੀਆਂ ਅਤੇ ਇੱਕ ਪੁੱਤਰ  ਤੋ ਇਲਾਵਾ 80 ਸਾਲਾ ਬਜੁਰਗ ਬਾਪ ਛੱਡ ਗਏ । ਦੂਜੇ ਪਾਸੇ ਬਜੁਰਗ ਦੇ ਦੂਸਰੇ ਲੜਕਾ ਸੁਰਿੰਦਰ ਸਿੰਘ ਆਪਣੇ ਪਿੱਛੇ ਪਤਨੀ ਤੋਂ ਇਲਾਵਾ ਪੁੱਤਰ ਨੂੰਹ ਛੱਡ ਗਿਆ ।ਖਬਰ ਲਿਖੇ ਜਾਣ ਤੱਕ ਮਿ੍ਰਤਕਾਂ ਦੀਆਂ ਲਾਸ਼ਾਂ ਸਿਵਲ ਹਸਪਤਾਲ ਮਾਨਸਾ ਵਿਖੇ ਹੀ ਸਨ । ਘਟਨਾਂ ਦਾ ਪਤਾ ਲੱਗਦੇ ਹੀ ਪਿੰਡ ਵਾਸੀ ਮਿ੍ਰਤਕਾਂ ਦੇ ਘਰ ਵਿਖੇ ਇਕੱਠੇ ਹੋ ਗਏ ਸਨ।

accident
Death