ਨਿਰਭਯਾ ਕਾਂਡ ਵਿਚ ਪਟਿਆਲਾ ਹਾਊਸ ਅਦਾਲਤ ਵਲੋਂ 4 ਦੋਸ਼ੀਆਂ ਨੂੰ ਫ਼ਾਸੀ

22 ਜਨਵਰੀ ਸਵੇਰੇ 7 ਵਜੇ ਜੇਲ੍ਹ ਅੰਦਰ ਲਟਕਾਇਆ ਜਾਏਗਾ

ਨਵੀਂ ਦਿੱਲੀ 7 ਜਨਵਰੀ (ਮਨਪ੍ਰੀਤ ਸਿੰਘ ਖਾਲਸਾ):- ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਸਾਲ 2012 ਵਿੱਚ ਹੋਏ ਨਿਰਭਯਾ ਬਲਾਤਕਾਰ ਕਾਂਡ ਨੂੰ ਲੈ ਕੇ ਅੱਜ ਮੰਗਲਵਾਰ ਪਟਿਆਲਾ ਹਾਉਸ ਕੋਰਟ ਵਿੱਚ ਸੁਣਵਾਈ ਦੌਰਾਨ ਕੋਰਟ ਨੇ ਦੋਸ਼ੀਆਂ ਨੂੰ 22 ਜਨਵਰੀ ਨੂੰ ਸਵੇਰੇ 7 ਵਜ਼ੇ ਫਾਂਸੀ ਉੱਤੇ ਲਟਕਾ?ੇ ਜਾਣ ਦੇ ਆਦੇਸ਼ ਜ਼ਾਰੀ ਕੀਤੇ ਹਨ । ਪਟਿਆਲਾ ਹਾਉਸ ਕੋਰਟ ਦੇ ਜੱਜ ਨੇ ਵੀਡੀਓ ਕਾਨਫ਼ਰੰਸ ਦੇ ਰਾਹੀ ਸੁਣਵਾ?ੀ ਕਰਦਿਆਂ ਚਾਰਾਂ ਦੋਸ਼ੀਆਂ ਨੂੰ ਸਜ਼ਾ ਸੁਣਾਈ । ਫਾਂਸੀ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਦੋਸ਼ੀਆਂ ਦੇ ਵਕੀਲ ਨੇ ਕਿਹਾ ਹੈ ਕਿ ਉਹ ਰਾਸ਼ਟਰਪਤੀ ਕੋਲ ਰਹਿਮ ਅਪੀਲ ਲਗਾਉਣਗੇ ਅਤੇ ਰੀਵਿਊ ਪਟੀਸ਼ਨ ਵੀ ਲਗਾਉਣਗੇ।

ਇਸ ਤੋਂ ਪਹਿਲਾਂ ਨਿਰਭਯਾ ਦੇ ਵਕੀਲਾਂ ਨੇ ਸੁਣਵਾਈ ਦੌਰਾਨ ਮੰਗ ਕੀਤੀ ਸੀ ਕਿ ਮੌਤ ਦਾ ਵਾਰੰਟ (ਫਾਂਸੀ) ਜਾਰੀ ਕੀਤਾ ਜਾਵੇ, ਜਿਸ ਤੋਂ ਬਾਅਦ ਦੋਸ਼ੀ 14 ਦਿਨਾਂ ਦੇ ਅੰਦਰ ਕਾਨੂੰਨੀ ਮਦਦ ਲੈ ਸਕਦੇ ਹਨ। ਸੁਪਰੀਮ ਕੋਰਟ ਦੇ ਬਹੁਤ ਸਾਰੇ ਮਾਮਲਿਆਂ ਵਿੱਚ ਇਸ ਕਿਸਮ ਦਾ ਨਿਰੀਖਣ ਹੋਇਆ ਹੈ, ਤੇ ਹੁਣ ਇਸ 'ਤੇ ਫੈਸਲਾ ਹੋਵੇਗਾ । ਫੈਸਲਾ ਸੁਣਦਿਆਂ ਦੋਸ਼ੀ ਮੁਕੇਸ਼ ਦੀ ਮਾਂ ਅਦਾਲਤ ਵਿੱਚ ਰੋਣ ਲਗ ਗਈ ਸੀ,ਜਦਕਿ ਨਿਰਭੈ ਦੀ ਮਾਂ ਨੇ ਕਿਹਾ, *ਅਸੀਂ ਵੀ ਕਈ ਸਾਲਾਂ ਤੋਂ ਰੋ ਰਹੇ ਹਾਂ।

ਜ਼ਿਕਰਯੋਗ ਗੱਲ ਇਹ ਹੈ ਕਿ ਸੱਤ ਸਾਲ ਪਹਿਲਾਂ ਦਿੱਲੀ ਵਿਚ 16 ਦਸੰਬਰ ਦੀ ਰਾਤ ਨੂੰ ਇਕ ਨਾਬਾਲਿਗ ਸਣੇ 6 ਲੋਕਾਂ ਨੇ ਇਕ ਚਲਦੀ ਬੱਸ ਵਿਚ 23 ਸਾਲਾ ਨਿਰਭਯਾ ਨਾਲ ਸਮੂਹਿਕ ਬਲਾਤਕਾਰ ਕੀਤਾ ਸੀ ਅਤੇ ਉਸ ਨੂੰ ਬੱਸ ਵਿਚੋਂ ਬਾਹਰ ਸੁੱਟ ਦਿੱਤਾ ਸੀ। ਜਿਸਨੇ ਵੀ ਇਸ ਕਾਂਡ ਬਾਰੇ ਪੜ੍ਹਿਆ ਅਤੇ ਸੁਣਿਆ ਉਹ ਹੱਕਬਕਾ ਗਿਆ ਸੀ । ਇਸ ਘਟਨਾ ਤੋਂ ਬਾਅਦ ਪੂਰੇ ਦੇਸ਼ ਵਿੱਚ ਪ੍ਰਦਰਸ਼ਨ ਹੋਏ ਅਤੇ ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਲਹਿਰ ਸ਼ੁਰੂ ਕੀਤੀ ਗਈ ਸੀ ।

ਨਿਰਭਯਾ ਦੇ ਦੋਸ਼ੀਆਂ ਨੂੰ ਮੇਰਠ ਦਾ ਪਵਨ ਜਲਾਦ ਦੇਵੇਗਾ ਫ਼ਾਂਸੀ

ਨਿਰਭਯਾ ਸਮੂਹਿਕ ਬਲਾਤਕਾਰ ਅਤੇ ਕਤਲ ਕੇਸ ਵਿੱਚ ਤਿਹਾੜ ਜੇਲ੍ਹ ਵਿੱਚ ਬੰਦ ਚਾਰਾਂ ਦੋਸ਼ੀਆਂ ਨੂੰ 22 ਜਨਵਰੀ ਨੂੰ ਫਾਂਸੀ ਦਿੱਤੀ ਜਾਵੇਗੀ। ਦੋਸ਼ੀਆਂ ਨੂੰ ਫਾਂਸੀ ਉੱਤੇ ਲਟਕਾਉਣ ਲਈ ਪਵਨ ਜੱਲਾਦ ਨੂੰ ਪਹਿਲੇ ਹੀ ਸੂਚਿਤ ਕਰ ਦਿੱਤਾ ਗਿਆ ਹੈ। ਦਸੰਬਰ ਮਹੀਨੇ ਵਿੱਚ ਜੇਲ੍ਹਾਂ ਦੇ ਡਾਇਰੈਕਟਰ ਜਨਰਲ ਆਨੰਦ ਕੁਮਾਰ ਨੇ ਪੁਸ਼ਟੀ ਕੀਤੀ ਕਿ ਤਿਹਾੜ ਨੂੰ ਪਵਨ ਜੱਲਾਦ ਦੇ ਬਾਰੇ ਵਿੱਚ ਚਿੱਠੀ ਮਿਲਣ ਦੀ ਪੁਸ਼ਟੀ ਕੀਤੀ ਸੀ।

ਦੱਸਣਯੋਗ ਹੈ ਕਿ  ਉੱਤਰ ਪ੍ਰਦੇਸ਼ ਵਿੱਚ ਸਿਰਫ ਦੋ ਜੱਲਾਦ ਹਨ, ਪਹਿਲਾ ਮੇਰਠ ਦਾ ਪਵਨ ਅਤੇ ਦੂਜਾ ਲਖਨਊ ਦਾ ਇਲਿਯਾਸ ਜੱਲਾਦ। ਦੱਸਣਯੋਗ ਹੈ ਕਿ ਨਿਰਭਯਾ ਸਮੂਹਿਰ ਬਲਾਤਕਾਰ ਕਤਲ ਮਾਮਲੇ ਵਿੱਚ ਅੱਜ ਮੰਗਲਵਾਰ ਨੂੰ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਦੋਸ਼ੀਆਂ ਵਿਰੁਧ ਡੈੱਥ ਵਾਰੰਟ ਜਾਰੀ ਕੀਤਾ ਹੈ। ਚਾਰੇ ਦੋਸ਼ੀਆਂ ਨੂੰ 22 ਜਨਵਰੀ ਨੂੰ ਫਾਂਸੀ ਦਿੱਤੀ ਜਾਵੇਗੀ। ਪਵਨ ਜੱਲਾਦ ਮੇਰਠ ਵਿੱਚ ਰਹਿੰਦਾ ਹੈ। ਪਹਿਲਾਂ ਉਸ ਦੇ ਪਿਤਾ ਮਾਮੂ ਸਿੰਘ, ਦਾਦਾ ਕੱਲੂ ਸਿੰਘ ਅਤੇ ਪੜ੍ਹਦਾਦਾ ਲਕਸ਼ਮਣ ਸਿੰਘ ਫਾਂਸੀ ਦਿੰਦੇ ਸਨ। ਪਵਨ ਦੇਸ਼ ਦਾ ਇਕਲੌਤਾ ਜਿਹਾ ਜੱਲਾਦ ਹੈ ਜੋ ਆਪਣੇ ਪੁਰਖਿਆਂ ਦੇ ਕਾਰੋਬਾਰ ਨੂੰ ਸੰਭਾਲ ਰਿਹਾ ਹੈ। ਕੱਲੂ ਸਿੰਘ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਾਤਲਾਂ ਨੂੰ ਫਾਂਸੀ ਦਿੱਤੀ ਸੀ।’

Unusual
Rape Case
Supreme Court
Death

International