ਮੌਸਮ ਨੇ ਲਈ ਕਰਵਟ, 4-5 ਦਿਨ ਰਹੇਗੀ ਬੱਦਲਵਾਈ

ਜਲੰਧਰ 18 ਮਈ (ਸੋਢੀ) ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਭਿਆਨਕ ਗਰਮੀ ਨਾਲ ਅਗਲੇ ਕੁਝ ਦਿਨਾਂ ‘ਚ ਲੋਕਾਂ ਨੂੰ ਰਾਹਤ ਮਿਲਣ ਦੇ ਆਸਾਰ ਹਨ। ਮੌਸਮ ਵਿਭਾਗ ਮੁਤਾਬਕ 23 ਮਈ ਤੱਕ ਮਹਾਨਗਰ ‘ਚ ਆਸਮਾਨ ‘ਚ ਬੱਦਲ ਛਾਏ ਰਹਿਣਗੇ ਅਤੇ ਮੀਂਹ ਹੋਣ ਦੀ ਵੀ ਸੰਭਾਵਨਾ ਹੈ। ਭਿਆਨਕ ਗਰਮੀ ਕਾਰਨ ਪਿਛਲੇ ਕਈ ਦਿਨਾਂ ਤੋਂ ਲੋਕ ਭਿਆਨਕ ਤਾਪ ਦੀ ਮਾਰ ਝੇਲ ਰਹੇ ਹਨ। ਗਰਮੀ ਜ਼ਿਆਦਾ ਪੈਣ ਕਾਰਨ ਲੋਕਾਂ ਦੇ ਵਪਾਰਕ ਕੰਮ-ਕਾਜ਼ ‘ਤੇ ਵੀ ਬੁਰਾ ਅਸਰ ਪੈ ਰਿਹਾ ਹੈ। ਮੌਸਮ ਵਿਭਗ ਨੇ ਦੱਸਿਆ ਕਿ 18 ਮਈ ਨੂੰ ਆਸਮਾਨ ‘ਚ ਬੱਦਲ ਦੇਖੇ ਜਾ ਸਕਦੇ ਹਨ। ਇਸ ਤਰਾਂ 19 ਅਤੇ 20 ਮਈ ਨੂੰ ਵੀ ਆਸਮਾਨ ‘ਚ ਕੁਝ ਹੱਦ ਤੱਕ ਬੱਦਲ ਛਾਏ ਰਹਿਣਗੇ।

ਮੌਸਮ ਵਿਭਾਗ ਨੇ ਦੱਸਿਆ ਕਿ 21 ਕਈ ਨੂੰ ਆਸਮਾਨ ‘ਚ ਬੱਦਲ ਛਾਏ ਰਹਿਣ ਦੇ ਨਾਲ-ਨਾਲ ਮੀਂਹ ਹੋਵੇਗਾ ਜਾਂ ਤੇਜ਼ ਹਵਾਵਾਂ ਚੱਲ ਸਕਦੀਆਂ ਹਨ, ਜਿਸ ਨਾਲ ਤਾਪਮਾਨ ‘ਚ ਕਮੀ ਆਏਗੀ। 22-23 ਮਈ ਨੂੰ ਵੀ ਆਸਮਾਨ ‘ਚ ਬੱਦਲ ਛਾਏ ਰਹਿਣ ਦੇ ਨਾਲ-ਨਾਲ ਤੇਜ਼ ਹਵਾਵਾਂ ਚੱਲਣ ਅਤੇ ਮੀਂਹ ਹੋਣ ਦੇ ਆਸਾਰ ਹਨ। ਤੇਜ਼ ਗਰਮੀ ਕਾਰਨ ਦੁਪਹਿਰ ਦੇ ਸਮੇਂ ਮਹਾਨਗਰ ਦੇ ਅੰਦਰੂਨੀ ਬਾਜ਼ਾਰ ਸੁਨਸਾਨ ਦੇਖੇ ਜਾਂਦੇ ਹਨ।

ਦੁਕਾਨਦਾਰ ਗ੍ਰਾਹਕਾਂ ਦੇ ਇੰਤਜ਼ਾਰ ‘ਚ ਰਹਿੰਦੇ ਹਨ ਪਰ ਭਿਆਨਕ ਗਰਮੀ ਕਾਰਨ ਗ੍ਰਾਹਕ ਘਰਾਂ ਤੋਂ ਬਾਹਰ ਨਹੀਂ ਨਿਕਲ ਪਾਉਂਦੇ ਜਿਸ ਨਾਲ ਵਪਾਰੀਆਂ ਦਾ ਕੰਮਕਾਜ਼ ਬੁਰੀ ਤਰਾਂ ਨਾਲ ਪ੍ਰਭਾਵਿਤ ਹੋ ਰਿਹਾ ਹੈ। ਅਗਲੇ ਇਕ ਹਫਤੇ ‘ਚ ਮੌਸਮ ‘ਚ ਪਰਿਵਰਤਨ ਆਉਣ ਨਾਲ ਦੁਕਾਨਦਾਰਾਂ ਨੂੰ ਵੀ ਰਾਹਤ ਮਿਲ ਸਕਦੀ ਹੈ ਅਤੇ ਖਰੀਦਦਾਰੀ ‘ਚ ਵਾਪਸ ਰੌਣਕ ਦੇਖਣ ਨੂੰ ਮਿਲ ਸਕਦੀ ਹੈ।

Weather
PUNJAB
Summer