ਬਰਗਾੜੀ ਦਾ ਇਨਸਾਫ਼ ਮੋਰਚਾ ਹੋਇਆ 44ਵੇਂ ਦਿਨ 'ਚ ਦਾਖ਼ਲ

ਅੱਜ ਮੰਨੇ ਪ੍ਰਮੰਨੇ ਢਾਡੀ, ਕਵੀਸ਼ਰ ਅਤੇ ਕਵੀ ਭਰਨਗੇ ਹਾਜ਼ਰੀ

ਬਰਗਾੜੀ 12 ਜੁਲਾਈ (ਬਘੇਲ ਸਿੰਘ ਧਾਲੀਵਾਲ,ਜੱਸਾ ਸਿੰਘ ਮਾਣਕੀ)- ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਦੀ ਅਗਵਾਈ ਵਿੱਚ ਚੱਲ ਰਹੇ ਇਨਸਾਫ ਮੋਰਚੇ ਵਿੱਚ ਉਹਨਾਂ ਦੇ ਨਾਲ ਤਖਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਤਲਬੰਡੀ ਸਾਬੋ ਦੇ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਵੀ ਇੱਕ ਜੂਨ ਤੋ ਡਟੇ ਹੋਏ ਹਨ, ਬਰਗਾੜੀ ਦੇ ਇਸ ਇਨਸਾਫ ਮੋਰਚੇ ਦੀ ਪਰਾਪਤੀ ਇਹ ਹੈ ਕਿ ਪੰਜਾਬ ਦੇ ਕੋਨੇ ਕੋਨੇ ਤੋਂ ਸਿੱਖ ਸੰਗਤਾਂ ਦੇ ਜਥੇ ਇਨਸਾਫ ਮੋਰਚੇ ਵਿੱਚ ਪਹੁੰਚ ਰਹੇ ਹਨ।ਜਿਸ ਤਰਾਂ ਤਿੰਨ ਜੁਲਾਈ ਨੂੰ ਮੋਰਚੇ ਦੀ ਸਟੇਜ ਪੱਤਰਕਾਰਾਂ, ਸਹਿਤਕਾਰਾਂ ਅਤੇ ਬੁੱਧੀਜੀਵੀਆਂ ਲਈ ਰਾਖਵੀਂ ਸੀ, ਉਸਤਰਾਂ ਹੀ ਅੱਜ ਦੀ ਸਟੇਜ ਢਾਡੀ, ਕਵੀਸ਼ਰ ਅਤੇ ਕਵੀਆਂ ਦੇ ਨਾਮ ਕੀਤੀ ਗਈ ਹੈ। ਅੱਜ ਪੰਜਾਬ ਦੇ ਮੰਨੇ ਪਰਮੰਨੇ ਢਾਡੀ ਜਥੇ ਅਤੇ ਕਵੀਸ਼ਰੀ ਜਥੇ ਸੰਗਤਾਂ ਨੂੰ ਇਤਿਹਾਸ ਤੋ ਜਾਣੂ ਕਰਵਾਉਣਗੇ। ਮੋਰਚੇ ਦੇ ਸਟੇਜ ਦੀ ਜੁੰਮੇਵਾਰੀ ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਅਤੇ ਜਗਦੀਪ ਸਿੰਘ ਭੁੱਲਰ ਨੇ ਨਿਭਾਈ। ਆਈਆਂ ਸੰਗਤਾਂ ਦਾ ਧੰਨਵਾਦ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਕੀਤਾ।

ਬੀਤੇ ਕੱਲ ਸਾਬਕਾ ਵਿਧਾਇਕ ਮਾਸਟਰ ਜੌਹਰ ਸਿੰਘ ਪ੍ਰਧਾਨ ਗੁਰਦੁਆਰਾ ਕਾਹਨੂੰਵਾਨ ਛੰਭ ਨੇ ਜਥੇ ਸਮੇਤ ਹਾਜ਼ਰੀ ਭਰੀ। ਮੋਰਚੇ ਵਿੱਚ ਯੁਨਾਈਟਡ ਅਕਾਲੀ ਦਲ ਦੇ ਭਾਈ ਗੁਰਦੀਪ ਸਿੰਘ ਬਠਿੰਡਾ, ਅਕਾਲੀ ਦਲ 1920 ਦੇ ਬੂਟਾ ਸਿੰਘ ਰਣਸ਼ੀਂਹਕੇ,ਅਕਾਲੀ ਦਲ ਸੁਤੰਤਰ ਦੇ ਪਰਮਜੀਤ ਸਿੰਘ ਸਹੌਲੀ, ਬਾਬਾ ਫੌਜਾ ਸਿੰਘ ਸੁਭਾਨੇ ਵਾਲੇ,, ਭਾਈ ਕੁਸ਼ਲਦੀਪ ਸਿੰਘ ਮਾਨ ਚੰਡੀਗੜ,ਰਣਜੀਤ ਸਿੰਘ ਸੰਤੋਖਗੜ ਰੋਪੜ, ਹਰਵਿੰਦਰ ਸਿੰਘ ਪ੍ਰਧਾਨ ਕਿਸਾਨ ਵਿੰਗ ਰੋਪੜ,ਗੁਰਸੇਵਕ ਸਿੰਘ ਜਵਾਹਰਕੇ, ਜਥੇਦਾਰ ਬਾਬਾ ਬਲਦੇਵ ਸਿੰਘ, ਡਾਕਟਰ ਪ੍ਰਭਜੀਤ ਸਿੰਘ ਸੰਧੂ, ਕਾਰਜ ਸਿੰਘ ਸਰਾਂ ਗੰਡੀਵਿੰਡ, ਗੁਰਮੁੱਖ ਸਿੰਘ ਸਰਾਂ ,ਫੋਜਾ ਸਿੰਘ ਧਨੋਰੀ, ਬੀਬੀ ਇੰਦਰਜੀਤ ਕੌਰ ਖਾਲਸਾ ਚੌਕ ਮਹਿਤਾ ਅੰਮ੍ਰਿਤਸਰ ,ਬਾਬਾ ਹਰਭਜਨ ਸਿੰਘ, ਬਲਕਰਨ ਸਿੰਘ ਮੰਡ, ਮਨਵੀਰ ਸਿੰਘ ਮੰਡ,ਨਿਸਾਨ ਸਿੰਘ ਮਹਿਮਾ,ਗੁਰਪ੍ਰੀਤ ਸਿੰਘ ਠੱਠੀਭਾਈ,ਦਰਸਨ ਸਿੰਘ ਸਾਹੋਕੇ, ਭਾਈ ਦਵਿੰਦਰ ਸਿੰਘ ਬੈਲਜੀਅਮ ਲੁਧਿਆਣਾ, ਕੁਲਵੰਤ ਸਿੰਘ ਬਾਜਾਖਾਨਾ, ਮਹਿੰਦਰ ਸਿੰਘ ਭੰਮੀਪੁਰਾ ਕਿਸਾਨ ਵਿੰਗ, ਅਜੀਤ ਸਿੰਘ ਖਾਲਸਾ ਝੱਖੜਵਾਲਾ, ਅਮਨਦੀਪ ਸਿੰਘ ਰਣਧੀਰਗੜ, ਗੁਰਦੇਵ ਸਿੰਘ ਮੱਲੀ ਫਰੀਦਕੋਟ, ਭਾਈ ਨਗਿੰਦਰ ਸਿੰਘ ਪੀਲੀਬੰਗਾ ਕਾਂਡ, ਗਿਆਨੀ ਚਰਨਜੀਤ ਸਿੰਘ, ਅਵਤਾਰ ਸਿੰਘ ਕਾਲਾ ਭਾਨੋਖੇੜਾ ਅੰਬਾਲਾ, ਮਨਜੀਤ ਸਿੰਘ ਬੰਬੀਹਾ ,ਜੋਗਿੰਦਰ ਸਿੰਘ ਸਹਿਣਾ,ਹਰਵਿੰਦਰ ਕੌਰ ਫਰੀਦਕੋਟ, ਰਾਜਾ ਰਾਜ ਸਿੰਘ ਨਿਹੰਗ ਅਰਬਾ ਖਰਬਾ, ਸੁਖਪਾਲ ਸਿੰਘ ਬਰਗਾੜੀ,ਬਾਬਾ ਮੋਹਨ ਦਾਸ ਬਰਗਾੜੀ, ਬਹਾਦਰ ਸਿੰਘ ਬਹਿਬਲ ਕਲਾਂ, ਮੋਹਕਮ ਸਿੰਘ ਚੱਬਾ, ਸਰਬਜੀਤ ਸਿੰਘ ਕੌਂਕੇ, ਦਾਨ ਸਿੰਘ ਮੱਲ੍ਹੀ, ਅਮਨਪ੍ਰੀਤ ਸਿੰਘ ਕੌਂਕੇ, ਜਗਦੀਪ ਸਿੰਘ ਕਾਲਾ, ਕਰਮਜੀਤ ਸਿੰਘ,ਗੁਰਦੀਪ ਸਿੰਘ, ਪਰਮਿੰਦਰ ਸਿੰਘ,ਗੁਰਜੀਤ ਸਿੰਘ ਨਿਜਾਮੀਵਾਲਾ, ਸੁਖਦੇਵ ਸਿੰਘ ਪੰਜਗਰਾਈਂ, ਸਰਬਜੀਤ ਸਿੰਘ, ਚਰਨ ਸਿੰਘ ਮੋਰਿੰਡਾ, ਬਲਵੀਰ ਸਿੰਘ, ਗੁਰਪ੍ਰੀਤ ਸਿੰਘ, ਗੁਰਿੰਦਰ ਸਿੰਘ ਸਾਰੇ ਮੰਡੋਲੀ, ਸੁਖਵਿੰਦਰ ਸਿੰਘ ਬਰਗਾੜੀ,ਜਸਪ੍ਰੀਤ ਸਿੰਘ ਜੱਸਾ, ਰਣਜੀਤ ਸਿੰਘ ਵਾਂਦਰ ਸਮੇਤ ਵੱਡੀ ਗਿਣਤੀ ਵਿੱਚ ਪੁੱਜੀਆਂ ਸਿੱਖ ਸੰਗਤਾਂ ਨੇ ਮੋਰਚੇ ਦਾ 43ਵਾਂ ਦਿਨ ਅਪਣੇ ਨਾਮ ਕੀਤਾ। ਲੰਗਰਾਂ ਦੀ ਸੇਵਾ ਕਰਨੈਲ ਸਿੰਘ ਖਾਲਸਾ ਕੈਨੇਡਾ ਵੱਲੋਂ ਸਿੰਗਾਰਾ ਸਿੰਘ ਬਡਲਾ, ਚਮਕੌਰ ਸਿੰਘ ਚੱਕ ਭਾਈ ਕਾ, ਧਰਮ ਸਿੰਘ ਕਲੌੜ, ਗੁਰਦੁਆਰਾ ਕੌਲਸਰ, ਸੁਖਮਨੀ ਸੇਵਾ ਸੁਸਾਇਟੀ ਮੱਲਕੇ, ਬੁੱਟਰ, ਕੋਕਰੀ, ਗੋਦਾਰਾ, ਵਾਂਦਰ ਠੱਠੀਭਾਈ, ਬਹਿਬਲ,ਲੰਬਵਾਲੀ,ਜੈਤੋ, ਬਾਬਾ ਨੌਧ ਸਿੰਘ ਚੀਚਾ ਅਮ੍ਰਿਤਸਰ, ਡੇਰਾ ਰਾਮ ਪ੍ਰਕਾਸ਼ ਢਿੱਲੋਂ ਪੱਤੀ ਬਰਗਾੜੀ, ਢਿੱਲਵਾਂ ਕਲਾਂ, ਠੱਠੀ ਭਾਈ, ਜੀਦਾ, ਬਾਬਾ ਜੁਗਿੰਦਰ ਸਿੰਘ ਰਕਬਾ ਨਿਹੰਗ ਜੱਥੇਬੰਦੀ ਸੰਗਤ ਬੋਪਾਰਾਏ ਅਤੇ ਬਾਬਾ ਅਜੀਤ ਸਿੰਘ ਤਰਨਤਾਰਨ ਵਾਲਿਆਂ ਨੇ ਰੋਜਾਨਾ ਦੀ ਤਰਾਂ ਲੰਗਰ ਦੀ ਸੇਵਾ ਅਤੇ ਸ਼ਬੀਲ ਦੀ ਸੇਵਾ ਸਰਬਜੀਤ ਸਿੰਘ ਗੱਤਕਾ ਅਖਾੜਾ ਨੇ ਕੀਤੀ। ਰਾਗੀ ਜੱਥੇ ਹਰਜਿੰਦਰ ਸਿੰਘ ਘੋਲੀਆਂ ਕਲਾਂ, ਬਾਬਾ ਜਸਵਿੰਦਰ ਸਿੰਘ ਬਿਲਾਸਪੁਰ, ਗੁਰਪਰੇਮ ਸਿੰਗ ਲੱਖਾ ਰੋਡੇ, ਨਿਰਮਲ ਸਿੰਘ ਸਹਿਣਾ,ਗੁਰਦੁਆਰਾ ਛੋਟਾ ਘੱਲੂਘਾਰਾ ਕਾਹਨੂੰਵਾਨ ਛੰਭ ਗੁਰਦਾਸਪੁਰ,ਢਾਡੀ ਜੱਥੇ ਰਣਜੀਤ ਸਿੰਘ ਮੌੜ, ਸਾਧੂ ਸਿੰਘ ਧੰਮੂ, ਕਵੀਸ਼ਰ ਇੰਦਰਜੀਤ ਸਿੰਘ, ਲਖਵਿੰਦਰ ਸਿੰਘ ਭਾਈ ਸੁਖਚੈਨ ਸਿੰਘ ਮੱਲਕੇ, ਅਤੇ ਬੀਬੀ ਸੰਦੀਪ ਕੌਰ ਬਰਗਾੜੀ ਨੇ ਰੋਜਾਨਾ ਦੀ ਤਰਾਂ ਅਪਣੀ ਕਵਿਤਾ ਪੇਸ਼ ਕੀਤੀ।

bargari
Unusual
Protest
Sikhs

International