ਮੀਂਹ ਨੇ ਤੋੜਿਆ 49 ਸਾਲ ਦਾ ਰਿਕਾਰਡ, ਫ਼ਸਲਾਂ ਨੂੰ ਭਾਰੀ ਨੁਕਸਾਨ

ਚੰਡੀਗੜ੍ਹ 7 ਫ਼ਰਵਰੀ (ਹਰੀਸ਼ ਬਾਂਗਾਵਾਲਾ): ਪੰਜਾਬ ਵਿੱਚ ਬਾਰਸ਼ ਨੇ ਕਿਸਾਨਾਂ ਦੇ ਸਾਹ ਸੂਤ ਲਏ ਹਨ। ਬੇਮੌਸਮੇ ਮੀਂਹ ਨਾਲ ਫਸਲਾਂ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ। ਸਰਕਾਰੀ ਅੰਕੜਿਆਂ ਮੁਤਾਬਕ 1970 ਮਗਰੋਂ ਪਹਿਲੀ ਵਾਰ ਫਰਵਰੀ ਵਿੱਚ ਇੰਨਾ ਮੀਂਹ ਪਿਆ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਮੌਸਮ ਵਿਭਾਗ ਦੀ ਮੁਖੀ ਪ੍ਰਭਜੋਤ ਕੌਰ ਨੇ ਕਿਹਾ ਹੈ ਕਿ ਫਰਵਰੀ ਦੇ ਪਹਿਲੇ ਹਫਤੇ ਹਫਤੇ 43.4 ਮਿਲੀਮੀਟਰ ਬਾਰਸ਼ ਹੋਈ ਹੈ। ਉਨ੍ਹਾਂ ਕਿਹਾ ਹੈ ਕਿ ਕੱਲ੍ਹ ਵੀ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ। ਉਧਰ, ਖੇਤੀ ਮਾਹਿਰਾਂ ਦੀ ਮੰਨੀਏ ਤਾਂ ਮੀਂਹ ਕਣਕ ਦੀ ਫਸਲ ਲਈ ਲਾਹਵੰਦ ਹੋਏਗਾ ਪਰ ਸਬਜ਼ੀਆਂ ਦੀ ਫਸਲ ਨੂੰ ਨੁਕਸਾਨ ਪਹੁੰਚੇਗਾ। ਉਨ੍ਹਾਂ ਕਿਹਾ ਕਿ ਜੇਕਰ ਹੋਰ ਪੈਂਦਾ ਹੈ ਤਾਂ ਖੇਤਾਂ ਵਿੱਚ ਪਾਣੀ ਖੜ੍ਹ ਸਕਦਾ ਹੈ। ਇਸ ਨਾਲ ਫਸਲਾਂ ਬਰਬਾਦ ਹੋਣਗੀਆਂ। ਇਸ ਤੋਂ ਇਲਾਵਾ ਨਵੇਂ ਤੇ ਪਾਣੀ ਘੱਟ ਸੋਖਣ ਵਾਲੇ ਖੇਤਾਂ ਵਿੱਚ ਫਸਲਾਂ ਨੂੰ ਨੁਕਸਾਨ ਪੁੱਜਾ ਹੈ। ਜਲੰਧਰ ਤੋਂ ਮਿਲੀ ਰਿਪੋਰਟ ਮੁਤਾਬਕ ਰਾਤ ਤੋਂ ਲਗਾਤਾਰ ਪੈ ਰਹੇ ਮੀਂਹ ਨੇ ਕਿਸਾਨਾਂ ਨੂੰ ਪ੍ਰੇਸ਼ਾਨ ਕਰ ਦਿੱਤਾ ਹੈ। ਬੀਤੀ ਦੇਰ ਰਾਤ ਗੜ੍ਹੇ ਵੀ ਪਏ। ਅੱਜ ਦਿਨ ਵੇਲੇ ਵੀ ਤੇਜ਼ ਮੀਂਹ ਨੇ ਕਿਸਾਨਾਂ ਦੇ ਸਾਹ ਸੁਕਾਏ ਰੱਖੇ। ਭੋਗਪੁਰ ਦੇ ਕਿਸਾਨ ਗੁਰਪ੍ਰੀਤ ਅਟਵਾਲ ਮੁਤਾਬਕ ਕਣਕ ਵਿੱਚ ਪਾਣੀ ਖੜ੍ਹਾ ਹੋ ਗਿਆ ਹੈ। ਇਸ ਨਾਲ ਕਾਫੀ ਨੁਕਸਾਨ ਹੋ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਜੇ ਇਸੇ ਤਰ੍ਹਾਂ ਮੀਂਹ ਪੈਂਦਾ ਰਿਹਾ ਤਾਂ ਕਾਫੀ ਨੁਕਸਾਨ ਹੋਰ ਹੋਵੇਗਾ। ਦੁਆਬਾ ਵਿੱਚ ਕਣਕ ਤੋਂ ਇਲਾਵਾ ਆਲੂ ਦੀ ਫਸਲ ਨੂੰ ਵੀ ਕਾਫੀ ਨੁਕਸਾਨ ਹੋਇਆ ਹੈ। ਸਬਜ਼ੀਆਂ ਤੋਂ ਇਲਾਵਾ ਪਸ਼ੂਆਂ ਦਾ ਚਾਰਾ ਵੀ ਖਰਾਬ ਹੋ ਗਿਆ। ਕਿਸਾਨਾਂ ਨੇ ਫਸਲਾਂ ਦੇ ਖਰਾਬੇ ਦਾ ਸਰਕਾਰ ਤੋਂ ਮੁਆਵਜ਼ਾ ਮੰਗਿਆ ਹੈ।

ਉਧਰ ਨਾਭਾ 'ਚ ਅੱਜ ਕਰੀਬ ਸਵੇਰੇ 7: 00 ਵਜੇ ਅਚਾਨਕ ਤੇਜ਼ ਗੜੇਮਾਰੀ ਸ਼ੁਰੂ ਹੋ ਗਈ ਅਤੇ ਉਸ ਦੇ ਬਾਅਦ ਤੇਜ ਮੀਂਹ ਵੀ। ਇਸ ਤੋਂ ਪਹਿਲਾਂ ਪਿਛਲੇ ਕਈ ਦਿਨ ਤੋਂ ਪੈ ਰਹੀ ਠੰਡ ਤੋਂ ਕੁੱਝ ਰਾਹਤ ਮਿਲੀ ਸੀ। ਪਰ ਅੱਜ ਮੀਂਹ ਕਾਰਨ ਠੰਡ ਨੇ ਇੱਕ ਵਾਰ ਫਿਰ ਆਪਣੀ ਲਪੇਟ ਵਿੱਚ ਲੈ ਲਿਆ।  ਜਿਸ ਦੇ ਨਾਲ ਗੜ੍ਹੇ ਵੀ ਪੈਣ ਲੱਗ ਪਏ। ਜੋ ਕਰੀਬ 20 ਮਿੰਟ ਪੈਂਦੇ ਰਹੇ। ਗੜ੍ਹੇਮਾਰੀ ਦੇ ਚਲਦਿਆਂ ਫਿਰ ਬਾਰਿਸ਼ ਤੇਜ਼ ਹੋ ਗਈ। ਜਿਸ ਤੋਂ ਬਾਅਦ ਮੌਸਮ ਨੇ ਮਿਜਾਜ ਬਦਲ ਲਿਆ ਹੈ ਤੇ ਹੁਣ ਠੰਡ ਵਧ ਚੁੱਕੀ ਹੈ।

ਅਜਿਹੇ ਵਿਚ ਇਸ ਗੜ੍ਹੇਮਾਰੀ ਦੀ ਮਾਰ ਫਸਲਾਂ 'ਤੇ ਵੀ ਪਈ। ਉਥੇ ਹੀ ਖਰਾਬ ਮੌਸਮ ਦੇ ਚਲਦਿਆਂ ਅੱਜ ਹਲਕਾ ਭੁਲੱਥ ਦੇ ਕੁਝ ਇਲਾਕਿਆਂ ਵਿਚ ਗੜ੍ਹੇ ਪਏ। ਜਿਸ ਤੋਂ ਬਾਅਦ ਠੰਡ ਵਧ ਗਈ ਹੈ। ਦੱਸਣਯੋਗ ਹੈ ਕਿ ਬੁੱਧਵਾਰ ਸਵੇਰ ਤੋਂ ਹੀ ਬੱਦਲਵਾਈ ਬਣੀ ਹੋਈ ਸੀ, ਜਿਸ ਦੌਰਾਨ ਦੁਪਹਿਰ ਵੇਲੇ ਸੂਰਜ ਦੇਵਤਾ ਨੇ ਦਰਸ਼ਨ ਦਿੱਤੇ ਤੇ ਧੁੱਪ ਚੜ੍ਹ ਗਈ। ਜਿਸ ਦੌਰਾਨ ਲੋਕਾਂ ਨੇ ਆਸ ਲਗਾ ਲਈ ਸੀ ਕਿ ਹੁਣ ਧੁੱਪ ਚੜ੍ਹ ਚੁੱਕੀ ਹੈ ਤੇ ਬਾਰਿਸ਼ ਨਹੀਂ ਹੋਵੇਗੀ। ਪਰ ਕੁਦਰਤ ਅੱਗੇ ਕਿਸੇ ਦਾ ਜ਼ੋਰ ਨਹੀਂ ਚਲ ਸਕਦਾ ਤੇ ਸ਼ਾਮ ਸਮੇਂ ਅਚਨਚੇਤ ਮੌਸਮ ਨੇ ਪਲਟੀ ਮਾਰੀ ਤੇ ਬਦਲਵਾਈ ਬਣਨ ਤੋਂ ਬਾਅਦ ਬਾਰਿਸ਼ ਸ਼ੁਰੂ ਹੋ ਗਈ

ਹਾਲਾਂਕਿ ਖਰਾਬ ਮੌਸਮ ਕਾਰਨ ਜਿੱਥੇ ਠੰਡ ਵੱਧ ਗਈ ਹੈ ਉਥੇ ਹੀ ਕਿਸਾਨਾਂ ਲਈ ਇਹ ਬਾਰਿਸ਼ ਪ੍ਰੇਸ਼ਾਨੀ ਦਾ ਕਾਰਨ ਬਣ ਗਈ ਹੈ।  ਕਿਸਾਨਾਂ ਨੂੰ ਇਸ ਨਾਲ ਭਾਰੀ ਨੁਕਸਾਨ ਚੁੱਕਣਾ ਪੈ ਸਕਦਾ ਹੈ।  ਕਣਕ ਦੀ ਫਸਲ ਨੂੰ ਵਰਖਾ ਕਾਫ਼ੀ ਲਾਭਦਾਇਕ ਹੈ। ਪਰ ਇਸ ਗੜ੍ਹੇਮਾਰੀ ਨਾਲ ਕਣਕ ਦੀ ਫਸਲ ਨੂੰ ਨੁਕਸਾਨ ਹੋਵੇਗਾ। ਮੌਸਮ ਵਿਭਾਗ ਨੇ ਵੀ 2 ਦਿਨ ਪੰਜਾਬ ਵਿੱਚ ਭਾਰੀ ਮੀਂਹ ਅਤੇ ਗੜੇਮਾਰੀ ਦੀ ਭਵਿੱਖਵਾਣੀ ਕੀਤੀ ਸੀ ਅਤੇ ਅੱਜ ਸਵੇਰੇ ਉਨ੍ਹਾਂ ਦੀ ਭਵਿੱਖਵਾਣੀ ਸੱਚ ਹੋ ਗਈ। ਅਜੇ ਨੁਕਸਾਨ ਦੇ ਅੰਕੜਿਆਂ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਖੇਤੀਬਾੜੀ ਵਿਭਾਗ ਦੁਆਰਾ ਜਾਣਕਾਰੀ ਤੋਂ ਬਾਅਦ ਹੀ ਕਿਸਾਨਾਂ ਦਾ ਹੋਇਆ ਨੁਕਸਾਨ ਦੇ ਬਾਰੇ ਵਿੱਚ ਕੁੱਝ ਕਿਹਾ ਜਾ ਸਕਦਾ ਹੈ। ਤੇਜ ਮੀਂਹ ਤੋਂ ਬਾਅਦ ਸ਼ਹਿਰ ਵਿੱਚ ਬਿਜਲੀ ਵੀ ਬੰਦ ਕਰ ਦਿੱਤੀ ਗਈ ਹੈ।

Unusual
Weather
Survey

International