ਸੜਕ ਹਾਦਸੇ ਦੌਰਾਨ 5 ਦੀ ਮੌਤ, 6 ਗੰਭੀਰ ਜਖ਼ਮੀ

ਪ੍ਰਾਹੁਣੇ ਦੀ ਮੌਤ ’ਤੇ ਸੋਗ ਜਤਾਉਣ ਜਾ ਰਹੇ ਪਰਿਵਾਰ ਨਾਲ ਵਾਪਰਿਆ ਹਾਦਸਾ

ਸ੍ਰੀ ਮੁਕਤਸਰ ਸਾਹਿਬ/ਫ਼ਰੀਦਕੋਟ 28 ਜੂਨ (ਸੁਰਿੰਦਰ ਚੱਠਾ/ਵਿੱਕੀ ਝਾਂਬ)-28 ਜੂਨ ( ਜਗਦੀਸ਼ ਬਾਂਬਾ ) ਫ਼ਰੀਦਕੋਟ ਜਿਲੇ ਦੇ ਲਾਗਲੇ ਕੋਟਕਪੂਰਾ-ਬਠਿੰਡਾ ਬਾਈਪਾਸ ਤੇ ਟੀ. ਐਮ.ਐਚ ਰਿਜੋਰਟ ਨੇੜੇ ਪੈਂਦੇ ਇੱਕ ਮੋੜ ’ਤੇ ਪੰਜਾਬ ਰੋਡਵੇਜ ਦੀ ਬੱਸ, ਕਾਰ ਅਤੇ ਕਰੂਜ਼ਰ ਗੱਡੀ ਦੀ ਹੋਈ ਆਹਮੋ ਸਾਹਮਣੀ ਭਿਆਨਕ ਟੱਕਰ ‘ਚ ਕਰੂਜ਼ਰ ਸਵਾਰ 1 ਔਰਤ ਸਮੇਤ 4 ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ 6 ਵਿਅਕਤੀ ਗੰਭੀਰ ਜਖ਼ਮੀ ਹੋਣ ’ਤੇ ਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ’ਚ ਇਲਾਜ ਅਧੀਨ ਹਨ,ਜਿਨਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਨਜਦੀਕੀ ਪਿੰਡ ਉਦੇਕਰਨ ਵਾਸੀ ਬਖਤੌਰ ਸਿੰਘ ਪੁੱਤਰ ਜਗਰਾਜ ਸਿੰਘ ਦੇ ਪ੍ਰਾਹੁਣੇ ਦੀ ਹੋਈ ਮੌਤ ’ਤੇ ਸੋਗ ਜਤਾਉਣ ਸਬੰਧੀ ਉਹ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਕਰੂਜ਼ਰ ਗੱਡੀ ਪੀ.ਬੀ 30 ਜੀ 9572 ਰਾਹੀ ਸਵਾਰ ਹੋ ਕਿ ਪਿੰਡ ਖੁੱਡੀਆ ਵੱਲ ਜਾ ਰਹੇ ਸਨ।’

ਇਸ ਦੌਰਾਨ ਕਰੂਜਰ ਗੱਡੀ ਜਦ ਕੋਟਕਪੂਰਾ ਰੋਡ ਬਾਈਪਾਸ ਤੇ ਟੀ.ਐਮ.ਐਚ. ਰਿਜੋਰਟ ਕੋਲ ਪੈਂਦੇ ਮੌੜ ਤੇ ਅੱਗੇ ਜਾ ਰਹੀ ਜੈਨ ਕਾਰ ਨੂੰ ਕਰਾਸ ਕਰਨ ਲੱਗੀ ਤਾਂ ਸਾਹਮਣੇ ਤੋਂ ਆ ਰਹੀ ਪੰਜਾਬ ਰੋਡਵੇਜ ਦੀ ਗੰਗਾਨਗਰ ਤੋਂ ਅੰਬਾਲਾ ਜਾ ਰਹੀ ਬੱਸ ਨਾਲ ਟਕਰਾ ਗਈ, ਟੱਕਰ ਇੰਨੀ ਜਬਰਦਸ਼ਤ ਸੀ ਕਿ ਕਰੂਜਰ ਗੱਡੀ ਦੇ ਅਗਲੇ ਹਿੱਸੇ ਦੇ ਚੀਥੜੇ ਉੱਡ ਗਏ,ਇਸ ਹਾਦਸੇ ਦੌਰਾਨ ਬਖਤੌਰ ਸਿੰਘ ਪੁੱਤਰ ਜਗਰਾਜ ਸਿੰਘ ਵਾਸੀ ਉਦੇਕਰਨ, ਉਸਦੀ ਮਾਤਾ ਸੁਰਜੀਤ ਕੌਰ ਪਤਨੀ ਜਗਰਾਜ ਸਿੰਘ, ਮੁਖਤਿਆਰ ਸਿੰਘ ਪੁੱਤਰ ਭਾਗ ਸਿੰਘ ਅਤੇ ਕਰੂਜਰ ਗੱਡੀ ਦੇ ਚਾਲਕ ਗੁਰਮੇਲ ਸਿੰਘ ਰਾਣਾ ਪੁੱਤਰ ਰੇਸ਼ਮ ਸਿੰਘ ਵਾਸੀ ਪਿੰਡ ਉਦੇਕਰਨ ਅਤੇ ਸਤਨਾਮ ਸਿੰਘ (10) ਪੁੱਤਰ ਗੁਰਮੀਤ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ,ਇਸੇ ਸੜਕ ਹਾਦਸੇ ਦੌਰਾਨ 6 ਹੋਰ ਲੋਕ ਗੰਭੀਰ ਜਖਮੀ ਹੋਣ ਕਾਰਨ ਉਨਾਂ ਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ‘ਚ ਇਲਾਜ ਲਈ ਦਾਖਲ ਕਰਵਾ ਦਿੱਤਾ ਗਿਆ ਹੈ,ਜਿੱਥੇ ਮੌਕੇ ’ਤੇ ਮੌਜੂਦ ਡਾਕਟਰਾਂ ਵੱਲੋਂ ਇਲਾਜ ਜਾਰੀ ਹੈ ਪ੍ਰੰਤੂ ਹਾਦਸੇ ਦੌਰਾਨ ਜਖਮੀਂ ਹੋਏ ਲੋਕਾਂ ਦੀ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਹੈ।

accident
Death
PUNJAB