ਗੋਆ ’ਚ ਫੁੱਟਬਿ੍ਰਜ ਟੁੱਟਣ ਕਾਰਨ 50 ਵਿਅਕਤੀ ਨਹਿਰ ’ਚ ਡਿੱਗੇ

ਪਣਜੀ 18 ਮਈ (ਏਜੰਸੀਆਂ) ਗੋਆ ਦੇ ਕਚਾਰਮ ਪਿੰਡ ‘ਚ ਵੀਰਵਾਰ ਸ਼ਾਮ ਨੂੰ ਲਗਭਗ 50 ਲੋਕ ਸਨੋਵੋਦੇਮ ਨਦੀ ‘ਚ ਡਿੱਗ ਗਏ। ਇਹ ਹਾਦਸਾ ਉਦੋਂ ਹੋਇਆ ਜਦੋਂ ਪੁਲ ‘ਤੇ ਅਚਾਨਕ ਭਗਦੜ ਮੱਚ ਗਈ ਜਿਸ ਕਾਰਨ ਪੁਰਤਗਾਲੀ ਸਮੇਂ ਦਾ ਬਣਿਆ ਪੁੱਲ ਟੁੱਟ ਗਿਆ ਅਤੇ 50 ਲੋਕ ਨਦੀ ‘ਚ ਡਿੱਗ ਗਏ। ਪੁਲਸ ਅਧਿਕਾਰੀ ਨੇ ਦੱਸਿਆ ਕਿ ਲਗਭਗ 50 ਲੋਕ ਨਦੀ ‘ਚ ਡਿੱਗ ਗਏ ਹਨ, ਜਿਨਾਂ ਨੂੰ ਬਚਾਉਣ ਲਈ ਟੀਮ ਕੰਮ ਕਰ ਰਹੀ ਹੈ। ਉਨਾਂ ਨੇ ਦੱਸਿਆ ਕਿ ਕੁਝ ਲੋਕ ਕਿਨਾਰੇ ਤੱਕ ਪਹੁੰਚਣ ‘ਚ ਕਾਮਯਾਬ ਰਹੇ। ਦੂਜੇ ਪਾਸੇ ਫਾਇਰ ਬਿ੍ਰਗੇਡ ਅਤੇ ਐਮਰਜੈਂਸੀ ਸੇਵਾਵਾਂ ਦੇ ਮੁਲਾਜ਼ਮਾਂ ਨੇ ਹੋਰ ਲੋਕਾਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਹੈ।

accident
Goa