ਪਿਛਲੇ 53 ਦਿਨਾਂ ਤੋਂ ਭੁੱਖ ਹੜਤਾਲ ’ਤੇ ਬੈਠੇ ਬਿਕਰਮ ਸਿੰਘ ਧਨੌਲਾ ਨੂੰ ਪੁਲਿਸ ਨੇ ਜ਼ਬਰੀ ਚੁੱਕਿਆ

ਹਸਪਤਾਲ ’ਚ ਕਰਵਾਇਆ ਦਾਖ਼ਲ, ਲਾਇਆ ਗੁਲੂਕੋਜ

ਨਵੀਂ ਦਿੱਲੀ 31 ਜਨਵਰੀ (ਜਗਸੀਰ ਸਿੰਘ ਸੰਧੂ/ ਬਘੇਲ ਸਿੰਘ ਧਾਲੀਵਾਲ)-  ਨਵੰਬਰ ਚੌਰਾਸੀ ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਲਈ ਪਿਛਲੇ ਕਰੀਬ ਦੋ ਮਹੀਨਿਆਂ ਤੋਂ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਜੰਤਰ ਮੰਤਰ ’ਤੇ ਭੁੱਖ ਹੜਤਾਲ ’ਤੇ ਬੈਠੇ ਵਿਕਰਮ ਸਿੰਘ ਧਨੌਲਾ ਨੂੰ ਅੱਜ ਦਿੱਲੀ ਪੁਲਸ ਨੇ ਜਬਰਦਸਤੀ ਚੁੱਕ ਕੇ ਗਿ੍ਰਫਤਾਰ ਕਰ ਲਿਆ ਹੈ। ਦਿੱਲੀ ਦੇ ਜੰਤਰ ਮੰਤਰ ਵਿਖੇ ਲੱਗਭੱਗ ਦੋ ਮਹੀਨਿਆਂ ਤੋਂ ਭੁੱਖ ਹੜਤਾਲ ’ਤੇ ਬੈਠੇ ਵਿਕਰਮ ਸਿੰਘ ਧਨੌਲਾ ਦੀ ਹਾਲਤ ਕਾਫੀ ਨਾਜੁਕ ਹੋ ਚੁਕੀ ਹੈ ਅਤੇ ਇਸ ਸਬੰਧੀ ਅੱਜ ਡਾਕਟਰਾਂ ਨੇ ਉਸਨੂੰ ਤੁਰੰਤ ਹਸਪਤਾਲ ਵਿੱਚ ਦਾਖਲ ਹੋਣ ਦਾ ਸੁਝਾਅ ਦਿੱਤਾ ਸੀ, ਜਿਸਨੂੰ ਰੱਦ ਕਰਦਿਆਂ ਵਿਕਰਮ ਸਿੰਘ ਧਨੋਲਾ ਨੇ ਸਿੱਖਾਂ ਨੂੰ ਇੰਨਸਾਫ਼ ਮਿਲਣ ਤੱਕ ਆਪਣੀ ਭੁੱਖ ਹੜਤਾਲ ਜਾਰੀ ਰੱਖਣ ਦਾ ਐਲਾਨ ਕਰ ਦਿੱਤਾ। ਇਸ ਉਪਰੰਤ ਸ਼ਾਮ ਦੇ ਸਮੇਂ ਭਾਰੀ ਗਿਣਤੀ ਵਿੱਚ ਪੁਹੰਚੀ ਦਿੱਲੀ ਪੁਲਸ ਨੇ ਜਬਰਦਸਤੀ ਵਿਕਰਮ ਸਿੰਘ ਧਨੌਲਾ ਨੂੰ ਉਥੋਂ ਚੁੱਕ ਕੇ ਗਿ੍ਰਫਤਾਰ ਕਰ ਲਿਆ ਅਤੇ ਉਸਦੇ ਕੁਝ ਸਾਥੀਆਂ ਨੂੰ ਵੀ ਹਿਰਾਸਤ ਵਿੱਚ ਲੈ ਲਿਆ। ਇਸ ਉਪਰੰਤ ਦਿੱਲੀ ਪੁਲਸ ਵਿਕਰਮ ਸਿੰਘ ਧਨੌਲਾ ਨੂੰ ਕਿਥੇ ਲੈਕੇ ਗਈ ਹੈ, ਇਸ ਸਬੰਧੀ ਖਬਰਾਂ ਲਿਖਣ ਤੱਕ ਸਪੱਸਟ ਨਹੀਂ ਹੋ ਸਕਿਆ।

ਜਿਕਰਯੋਗ ਹੈ ਕਿ ਪਿਛਲੇ ਸਮੇਂ ਦੌਰਾਨ ਇੱਕ ਸਮਾਗਮ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲ ਜੁੱਤੀ ਸੁੱਟਣ ਤੋਂ ਬਾਅਦ ਸੁਰਖੀਆਂ ਵਿੱਚ ਆਇਆ ਵਿਕਰਮ ਧਨੌਲਾ ਕੁਝ ਸਮਾਂ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਜਾ ਕੇ ਅੰਮਿ੍ਰਤ ਪਾਨ ਕਰਨ ਤੋਂ ਬਾਅਦ ਵਿਕਰਮ ਸਿੰਘ ਖਾਲਸਾ ਬਣ ਗਿਆ ਅਤੇ ਉਸ ਨੇ ਨਵੰਬਰ ਚੌਰਾਸੀ ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਜੰਤਰ ਮੰਤਰ ਦਿੱਲੀ ਵਿਖੇ ਭੁੱਖ ਹੜਤਾਲ ਸੁਰੂ ਕਰ ਦਿੱਤੀ, ਲੱਗਭੱਗ ਦੋ ਮਹੀਨਿਆਂ ਤੋਂ ਜਾਰੀ ਹੈ ਹੈ। ਪਹਿਲਾਂ ਦਿੱਲੀ ਪੁਲਸ ਨੇ ਜੰਤਰ ਮੰਤਰ ’ਤੇ ਲਾਇਆ ਵਿਕਰਮ ਧਨੌਲਾ ਦਾ ਤੰਬੂ ਪੁੱਟ ਦਿੱਤਾ ਸੀ, ਪਰ ਵਿਰਕਮ ਧਨੌਲਾ ਆਪਣੀ ਪਤਨੀ ਅਤੇ ਸਾਥੀਆਂ ਭਾਈ ਮਹਿੰਦਰਪਾਲ ਸਿੰਘ ਦਾਨਗੜ, ਸੰਜੇ ਸਿੰਘ, ਗੁਰਿੰਦਰ ਸਿੰਘ, ਬਲਵੀਰ ਸਿੰਘ ਅਤੇ ਕੁਝ ਹੋਰ ਸਿੰਘਾਂ ਨਾਲ ਕੜਕਦੀ ਠੰਡ ਵਿੱਚ ਮੋਰਚੇ ’ਤੇ ਡਟਿਆ ਹੋਇਆ ਸੀ ਅਤੇ ਨਵੰਬਰ ਚੌਰਾਸੀ ਦੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਤੱਕ ਆਪਣੀ ਭੁੱਖ ਹੜਤਾਲ ਜਾਰੀ ਰੱਖਣ ’ਤੇ ਬਜਿੱਦ ਸੀ, ਪਰ ਅੱਜ ਸ਼ਾਮੀ ਦਿੱਲੀ ਪੁਲਸ ਵੱਲੋਂ ਉਸਨੂੰ ਜਬਰਦਸਤੀ ਚੁੱਕ ਕੇ ਗਿ੍ਰਫਤਾਰ ਕਰ ਲਿਆ ਗਿਆ ਹੈ। 

International