5300 ਰੁਪਏ ਮੁੱਲ ਵਾਲੀ ਕਰੋਨਾ ਵਾਇਰਸ ਦੀ ਦਵਾਈ ਬੰਗਲਾਦੇਸ਼ ਨੇ ਤਿਆਰ ਕੀਤੀ

ਢਾਕਾ,22 ਮਈ (ਏਜੰਸੀਆਂ) : ਬੰਗਲਾਦੇਸ਼ ਦੁਨੀਆ ਦਾ ਪਹਿਲਾ ਦੇਸ਼ਬ ਣ ਗਿਆ ਹੈ ਜਿਸ ਨੇ ਰੇਮਡੇਸਿਵਿਅਰ ਦਾ ਜੇਨਰਿਕ ਵਰਜਨ ਤਿਆਰ ਕੀਤਾ ਹੈ। ਬੰਗਲਾਦੇਸ਼ ਦੀ ਫਾਰਮਾਸਿਉਟੀਕਲ ਨਿਰਮਾਤਾ ਕੰਪਨੀ ਬੇਕਸਿਮਕੋ ਜੈਨਰਿਕ ਰੇਮਡੇਸਿਵਿਅਰ ਨੂੰ ਵੇਚਣ ਜਾ ਰਿਹਾ ਹੈ। ਕੰਪਨੀ ਨੇ ਕੋਵਿਡ -19 ਮਰੀਜ਼ਾਂ ਨੂੰ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਦੇਣ ਦੀ ਗੱਲ ਕਹੀ ਹੈ।ਬੇਕਸਿਮਕੋ ਦੁਨੀਆ ਦੀ ਪਹਿਲੀ ਐਂਟੀ-ਵਾਇਰਲ ਜੇਨੇਰਿਕ ਡਰੱਗ ਨਿਰਮਾਤਾ ਬਣ ਗਈ ਹੈ।

ਬੰਗਲਾਦੇਸ਼ ਡਬਲਯੂਟੀਓ ਦੇ ਨਿਯਮਾਂ ਅਨੁਸਾਰ ਪੇਟੈਂਟ ਦਵਾਈ ਦਾ ਆਮ ਵਰਜਨ ਤਿਆਰ ਕਰ ਰਿਹਾ ਹੈ। ਵਿਸ਼ਵ ਵਪਾਰ ਸੰਗਠਨ ਵਿਸ਼ਵ ਦੇ ਤੀਜੇ ਦੇਸ਼ਾਂ ਨੂੰ ਲਾਇਸੈਂਸ ਲੈਣ ਦੀ ਆਗਿਆ ਦਿੰਦਾ ਹੈ।ਢਾਕਾ ਵਿੱਚ ਸਥਾਪਿਤ ਬੇਕਸਿਮਕੋ ਨੇ ਜੈਨਰਿਕ ਰੇਮਡੇਸਿਵਿਅਰ ਨੂੰ 6 ਹਜ਼ਾਰ ਟਕਾ (5300 ਰੁਪਏ) ਵਿੱਚ ਵੇਚਣ ਦਾ ਫੈਸਲਾ ਕੀਤਾ ਹੈ। ਪਰਕੋਵਿਡ -19 ਦੇ ਮਰੀਜ਼ਾਂ ਦਾ ਇਲਾਜ ਕਰਨ ਵਾਲੇ ਸਰਕਾਰੀ ਹਸਪਤਾਲਾਂ ਲਈ ਦਵਾਈ ਮੁਫਤ ਮਿਲੇਗੀ। ਕੰਪਨੀ ਦੇ ਉੱਚ ਅਧਿਕਾਰੀ, ਰੱਬਰੁਰ ਰਜ਼ਾ ਦਾ ਕਹਿਣਾ ਹੈ ਕਿ ਕੋਵਿਡ -19 ਦੇ ਗੰਭੀਰ ਮਰੀਜ਼ ਲਈ 6 ਸ਼ੀਸ਼ੀਆਂ ਦੀ ਜ਼ਰੂਰਤ ਹੋਏਗੀ।

Unusual
Medicines
Corona
COVID-19
Bangladesh

International