55 ਸਾਲ 'ਤੇ ਭਾਰੀ ਮੇਰੇ 55 ਮਹੀਨੇ : ਮੋਦੀ

ਨਵੀਂ ਦਿੱਲੀ 7 ਫ਼ਰਵਰੀ (ਏਜੰਸੀਆਂ):  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸਮੇਂ ਲੋਕ ਸਭਾ 'ਚ ਭਾਸ਼ਣ ਦੇ ਰਹੇ ਹਨ। ਉਹ ਰਾਸ਼ਟਰਪਤੀ ਦੇ ਭਾਸ਼ਣ 'ਤੇ ਧੰਨਵਾਦ ਪ੍ਰਸਤਾਵ ਦਾ ਜਵਾਬ ਦੇ ਰਹੇ ਹਨ। ਪੀ.ਐੱਮ. ਮੋਦੀ ਨੇ ਕਿਹਾ ਕਿ ਸਾਡੀ ਸਰਕਾਰ ਦੀ ਪਛਾਣ ਈਮਾਨਦਾਰੀ ਤੇ ਪਾਰਦਰਸ਼ਿਤਾ ਲਈ ਹੈ। ਉਨ੍ਹਾਂ ਕਿਹਾ ਕਿ ਸਦਨ 'ਚ ਸਾਰਥਕ ਚਰਚਾ ਦੀ ਕੋਸ਼ਿਸ਼ ਹੋਈ। ਪੀ.ਐੱਮ. ਮੋਦੀ ਨੇ ਕਿਹਾ ਕਿ ਚੋਣਾਂ ਦਾ ਸਾਲ ਹੈ ਇਸ ਲਈ ਸਾਰਿਆਂ ਦੀ ਕੁਝ ਨਾ ਕੁਝ ਬੋਲਣ ਦੀ ਮਜ਼ਬੂਰੀ ਹੈ। ਉਨ੍ਹਾਂ ਨੇ ਸਾਰਿਆਂ ਦਲਾਂ ਨੂੰ ਚੋਣ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਪੀ.ਐੱਮ. ਮੋਦੀ ਨੇ ਕਾਂਗਰਸ 'ਤੇ ਹਮਲਾ ਕਰਦੇ ਹੋਏ ਕਿਹਾ ਕਿ ਉਲਟਾ ਚੋਰ ਕੋਤਵਾਲ ਕੋ ਡਾਂਟੇ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕਾਂਗਰਸ ਸੱਤਾ 'ਤੇ ਆਪਣਾ ਹੱਕ ਮੰਨਦੀ ਹੈ। ਉਨ੍ਹਾਂ ਕਿਹਾ ਕਿ 55 ਸਾਲ 'ਤੇ ਮੇਰੇ 55 ਮਹੀਨੇ ਭਾਰੀ ਹਨ। ਸਾਢੇ ਚਾਰ ਸਾਲਾ 'ਚ 10 ਕਰੋੜ ਤੋਂ ਜ਼ਿਆਦਾ ਟਾਇਲਟ ਬਣੇ ਹਨ, ਦੇਸ਼ ਦੇ 10 ਕਰੋੜ ਅਮੀਰਾਂ ਲਈ ਮੈਂ ਟਾਇਲਟ ਬਣਾਏ ਹਨ, ਕਿਉਂਕਿ ਇਹ ਲੋਕ ਕਹਿੰਦੇ ਹਨ ਕਿ ਮੇਰੀ ਸਰਕਾਰ ਅਮੀਰਾਂ ਲਈ ਹੈ।

ਪੀ.ਐਮ. ਮੋਦੀ ਨੇ ਕਿਹਾ ਕਿ 55 ਮਹੀਨੇ 'ਚ ਅਸੀਂ 13 ਕਰੋੜ ਗੈਸ ਕੁਨੈਕਸ਼ਨ ਦੇਣ ਦਾ ਕੰਮ ਕੀਤਾ ਹੈ। 18 ਹਜ਼ਾਰ ਪਿੰਡਾਂ 'ਚ ਬਿਜਲੀ ਪੁੱਜਣ ਨਾਲ ਤੁਹਾਨੂੰ ਪ੍ਰੇਸ਼ਾਨੀ ਹੁੰਦੀ ਹੈ, ਹੁਣ 100 ਕਰੋੜ ਲੋਕਾਂ ਕੋਲ ਬੈਂਕ ਅਕਾਊਂਟ ਹਨ। ਜੋ ਕੰਮ 20 ਸਾਲਾ 'ਚ ਹੋਣਾ ਚਾਹੀਦਾ ਸੀ ਉਹ ਮੈਨੂੰ ਆ ਕੇ ਪੂਰਾ ਕਰਨਾ ਪਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਵਿਚੌਲੀਏ ਨਹੀਂ ਹਨ ਤੇ ਪੈਸੇ ਸਿੱਧੇ ਗਰੀਬ ਦੇ ਖਾਤੇ 'ਚ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਦੇ 55 ਸਾਲ ਸੱਤਾ ਭੋਗ ਦੇ ਸਨ ਤੇ ਸਾਡੇ 55 ਮਹੀਨੇ ਸੇਵਾ ਦੇ ਹਨ। ਮੋਦੀ ਨੇ ਕਿਹਾ ਕਿ ਅਸੀਂ ਸਹੀ ਨਿਰਪੱਖਤਾ ਤੇ ਨੀਤੀ ਨਾਲ 24 ਘੰਟੇ ਗਰੀਬਾਂ ਲਈ ਕੰਮ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਇਤਿਹਾਸ ਘਪਲਿਆਂ ਦਾ ਰਿਹਾ ਹੈ। ਜਦੋਂ ਖਿਡਾਰੀ ਕਾਨਵੈਲਥ 'ਚ ਤਮਗਿਆਂ ਲਈ ਮਿਹਨਤ ਕਰ ਰਹੇ ਸਨ ਉਦੋਂ ਇਨ੍ਹਾਂ ਨੂੰ ਆਪਣੇ ਵੈਲਥ ਦੀ ਚਿੰਤਾ ਸੀ। ਟੂ ਜੀ ਘਪਲੇ 'ਚ ਕੀ ਹੋਇਆ ਇਹ ਸਾਰਾ ਦੇਸ਼ ਜਾਣਦਾ ਹੈ। ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਪਹਿਲਾਂ ਨਾਮਦਾਰ ਦੇ ਇਕ ਫੋਨ 'ਤੇ ਲੋਨ ਦਿੱਤਾ ਜਾਂਦਾ ਸੀ, ਕੋਈ ਪੁੱਛਣ ਵਾਲਾ ਨਹੀਂ ਸੀ। 6 ਸਾਲ 'ਚ ਬੈਂਕਾਂ ਦਾ ਲੋਨ 18 ਲੱਖ ਕਰੋੜ ਤੋਂ 52 ਲੱਖ ਕਰੋੜ ਦਾ ਹੋ ਗਿਆ।

Unusual
pm narendra modi
Politics

International