ਨਨਕਾਣਾ ਸਾਹਿਬ ਵਿੱਚ ਨਾਨਕਸ਼ਾਹੀ ਸੰਮਤ 552 ਨਵਾਂ ਵਰ੍ਹਾਂ ਤੇ ਮੂਲ ਨਾਨਕਸ਼ਾਹੀ ਕੈਲੰਡਰ ਖਾਲਿਸਤਾਨ ਜ਼ਿੰਦਾਬਾਦ”ਦੇ ਨਾਅਰਿਆਂ ਨਾਲ ਕੀਤਾ ਜਾਰੀ

ਨਨਕਾਣਾ ਸਾਹਿਬ/ਅੰਮ੍ਰਿਤਸਰ (ਸਰਬਜੀਤ ਸਿੰਘ ਬਨੂੜ/ਚਰਨਜੀਤ ਸਿੰਘ) ਗੁਰਦਵਾਰਾ ਜਨਮ ਅਸ਼ਥਾਨ ਨਨਕਾਣਾ ਸਾਹਿਬ ਪਾਕਿਸਤਾਨ ਵਿੱਚ ਨਾਨਕਸਾਹੀ ਸੰਮਤ 552 ਦਾ ਨਵਾਂ ਕੈਲੰਡਰ ਦਲ ਖਾਲਸਾ, ਪੰਜਾਬੀ ਸਿੱਖ ਸੰਗਤ, ਸਿੱਖ ਮੁਸਲਿਮ ਫਰੈਡਸਿੱਪ ਐਸੋਸੀਏਸਨ ਦੇ ਅਹੁਦੇਦਾਰਾਂ ਵੱਲੋਂ ਜਾਰੀ ਕੀਤਾ ਗਿਆ। ਗੁਰਦਵਾਰਾ ਜਨਮ ਅਸ਼ਥਾਨ ਨਨਕਾਣਾ ਸਾਹਿਬ  ਵਿੱਚ ਨਾਨਕਸਾਹੀ ਸੰਮਤ 552 ਨਵਾ ਸਾਲ ਦੇ ਆਗਾਜ ਸਮੇਂ ਸਮੂਹ ਸੰਗਤਾਂ ਵੱਲੋਂ ਸਿੱਖ ਕੋਮ ਦੀ ਚੜਦੀਕਲਾ ਤੇ ਸਰਬੱਤ ਦੇ ਭਲੇ ਦੀ ਅਰਦਾਸ ਮੁੱਖ ਗ੍ਰੰਥੀ ਭਾਈ ਦਿਆਂ ਸਿੰਘ ਵੱਲੋਂ ਕੀਤੀ ਗਈ। ਇਸ ਮੌਕੇ ਸਮੂਹ ਜਗਤ ਨੂੰ ਨਵੇਂ ਵਰ੍ਹੇ ਦੀਆਂ ਮੁਬਾਰਕਬਾਦ ਦਿੱਤੀਆਂ ਗਈਆਂ ਅਤੇ ਨਵ ਜੰਮੇ ਬੱਚਿਆ ਦੇ ਨਾਮ ਸਿੱਖ ਰਹਿਤ ਮਰਿਯਾਦਾ ਮੁਤਾਬਿਕ ਰੱਖੇ ਗਏ।

ਸਿੱਖਾਂ ਦੀ ਵੱਖਰੀ ਪਹਿਚਾਣ ਨਾਨਕਸਾਹੀ ਸੰਮਤ 552  ਦਾ ਨਵਾਂ ਕੈਲੰਡਰ ਦਲ ਖਾਲਸਾ ਵੱਲੋਂ ਪੰਜਾਬ ਵਿੱਚ ਜਾਰੀ ਕੀਤਾ ਗਿਆ ਸੀ ਉਪਰੰਤ ਨਨਕਾਣਾ ਸਾਹਿਬ ਵਿੱਚ ਪੰਜਾਬੀ ਸਿੱਖ ਸੰਗਤ ਦੇ ਮੁਖੀ ਤੇ ਪਾਕਿਸਤਾਨ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਸ ਗੋਪਾਲ ਸਿੰਘ ਚਾਵਲਾ, ਦਲ ਖਾਲਸਾ ਦੇ ਭਾਈ ਸਤਵਿੰਦਰ ਸਿੰਘ, ਸਿੱਖ ਮੁਸਲਿਮ ਫਰੈਡਸਿੱਪ ਐਸੋਸੀਏਸਨ ਦੇ ਹੰਸਰਾਜ ਸਿੰਘ ਤੇ ਹੋਰ ਅਹੁਦੇਦਾਰਾਂ ਵੱਲੋਂ ਮੂਲ ਨਾਨਕਸਾਹੀ ਕੈਲੰਡਰ ਖਾਲਿਸਤਾਨ ਜ਼ਿੰਦਾਬਾਦ ਦੇ ਨਾਹਰਿਆਂ ਵਿੱਚ ਜਾਰੀ ਕੀਤਾ ਗਿਆ। ਇਸ ਮੌਕੇ ਸਮੂਹ ਸੰਗਤਾਂ ਨੂੰ ਕੈਲੰਡਰ ਦਿੱਤੇ ਗਏ।

ਗੁਰਦਵਾਰਾ ਜਨਮ ਅਸਥਾਨ ਵਿੱਚ ਸ ਗੋਪਾਲ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਦਲ ਖਾਲਸਾ ਦੇ ਭਾਈ ਹਰਪਾਲ ਸਿੰਘ ਚੀਮਾ ਤੇ ਸਮੂਹ ਅਹੁਦੇਦਾਰ ਵਧਾਈ ਦੇ ਪਾਤਰ ਹਨ ਜਿਨਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨਾਲ ਮਿਲਕੇ ਸਿੱਖ ਵੱਖਰੀ ਕੋਮ ਦਾ ਪ੍ਰਤੀਕ ਨਾਨਕਸਾਹੀ ਕੈਲੰਡਰ ਜਾਰੀ ਕੀਤਾ ਗਿਆ। ਸ ਚਾਵਲਾ ਨੇ ਕਿਹਾ ਕਿ ਪੰਜਾਬ ਤੋਂ ਬਾਹਰ ਸਮੂਹ ਸਿੱਖ ਅਜ਼ਾਦੀ ਲਈ ਤਤਪਰ ਹਨ। ਉਂਨਾਂ ਕਿਹਾ ਖਾਲਿਸਤਾਨ ਤੇ ਕਸ਼ਮੀਰ ਵਿੱਚ ਭਾਰਤੀ ਫੌਜਾਂ ਜ਼ੁਲਮ ਕਰ ਰਹੀਆਂ ਹਨ, ਬਹੁਤ ਜਲਦੀ ਦੋਵੇਂ ਵੱਖਰੇ ਅਜ਼ਾਦ ਮੁਲਕ ਹੋਣਗੇ।

ਇਸ ਮੌਕੇ ਸਿੱਖ ਮੁਸਲਿਮ ਫਰੈਡਸਿੱਪ ਐਸੋਸੀਏਸਨ ਦੇ ਸ ਹੰਸਰਾਜ ਸਿੰਘ ਨੇ ਪਾਕਿਸਤਾਨ ਪ੍ਰਧਾਨ ਮੰਤਰੀ ਜਨਾਬ ਇਮਰਾਨ ਖਾਨ ਸਾਹਿਬ ਦਾ “ਸ਼ਾਂਤੀ ਦਾ ਪ੍ਰਤੀਕ ਕਰਤਾਰਪੁਰ ਲਾਂਘਾ” ਖੋਲ੍ਹਣ ਤੇ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਜਿਕਰਯੋਗ ਹੈ ਕਿ ਨਾਨਕਸਾਹੀ ਕੈਲੰਡਰ ਤੇ ਪਾਕਿਸਤਾਨ ਦੇ ਵਜ਼ੀਰੇ-ਆਜ਼ਮ ਇਮਰਾਨ ਖਾਨ ਤੇ ਕਰਤਾਰਪੁਰ ਲਾਂਘੇ ਸਮੇਂ ਕੀਤੇ ਉਦਾਘਾਟਨੀ ਕਿਰਪਾਨ ਦੀ ਤਸਵੀਰ ਲਾਈ ਗਈ ਹੈ, ਜਿਸ ਕਾਰਨ ਭਾਰਤੀ ਏਜੰਸੀਆਂ ਕਾਫ਼ੀ ਤੰਗ ਹਨ।

Unusual
Sikhs
NANAKSHAHI
Nankana Sahib

International