ਗੁਰੂ ਘਰ ਦੀ ਛੱਤ ਡਿੱਗੀ, ਇੱਕ ਦੀ ਮੌਤ, 7 ਜ਼ਖ਼ਮੀ

ਪਾਣੀਪਤ 12 ਜੂਨ (ਮੇਜਰ ਸਿੰਘ) ਹਰਿਆਣਾ ਦੇ ਪਾਨੀਪਤ ‘ਚ ਗੁਰਦੁਆਰਾ ਪਹਿਲੀ ਪਾਤਸ਼ਾਹੀ ਦੀ ਬਿਲਡਿੰਗ ਦਾ ਕੁਝ ਹਿੱਸਾ ਡਿੱਗ ਗਿਆ ਹੈ। ਇਸ ਹਾਦਸੇ ‘ਚ ਇਕ ਵਿਅਕਤੀ ਦੀ ਮੌਤ ਹੋ ਗਈ ਹੈ ਜਦੋਂ ਕਿ 6 ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਘਟਨਾ ਅੱਜ ਦੁਪਹਿਰ ਦੀ ਹੈ ਅਤੇ ਮੌਕੇ ‘ਤੇ ਰਾਹਤ ਅਤੇ ਬਚਾਅ ਕਾਰਜ ਜਾਰੀ ਹੈ। ਪਾਨੀਪਤ ਦੇ ਜੀ. ਟੀ. ਰੋਡ ‘ਤੇ ਸਥਿਤ ਪਹਿਲੀ ਪਾਤਸ਼ਾਹੀ ਗੁਰਦੁਆਰੇ ਦੀ ਵਿਸ਼ਾਲ ਇਮਾਰਤ ਹੈ। ਅੱਜ ਦੁਪਹਿਰ ਅਚਾਨਕ ਉਸ ਇਮਾਰਤ ਦਾ ਇਕ ਹਿੱਸਾ ਢਹਿ ਗਿਆ। ਇਹ ਘਟਨਾ ਦੁਪਹਿਰ ਦੀ ਹੈ ਜਦੋਂ ਗੁਰਦੁਆਰੇ ਦੇ ਨੇੜਲੀ ਮਾਰਕੀਟ ‘ਚ ਕਾਫੀ ਭੀੜ ਸੀ।

ਇਮਾਰਤ ਦੇ ਮਲਬੇ ਦੀ ਲਪੇਟ ‘ਚ ਆ ਕੇ ਆਸ-ਪਾਸ ਬਣੀਆਂ ਦੁਕਾਨਾਂ ਨੂੰ ਵੀ ਨੁਕਸਾਨ ਪੁੱਜਾ ਹੈ। ਖਬਰ ਹੈ ਕਿ ਗੁਰਦੁਆਰੇ ਨਾਲ ਲੱਗਦੀਆਂ ਦੁਕਾਨਾਂ ਖਾਲੀ ਕਰਵਾਈਆਂ ਗਈਆਂ ਹਨ। ਐਸ. ਪੀ. ਰਾਹੁਲ ਸ਼ਰਮਾ ਪੁਲਸ ਫੋਰਸ ਦੇ ਨਾਲ ਮੌਕੇ ‘ਤੇ ਹਨ। ਦੱਸਿਆ ਜਾ ਰਿਹਾ ਹੈ ਕਿ ਲੈਂਟਰ ਨੂੰ ਜੇ. ਸੀ. ਬੀ. ਰਾਹੀਂ ਚੁੱਕਣ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਸ ਦੌਰਾਨ ਇਹ ਹਾਦਸਾ ਵਾਪਰ ਗਿਆ।

accident
Gurdwara
Death