ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ 74ਵੀਂ ਵਰ੍ਹੇ ਗੰਢ ਵਿਚ ਪੰਥਕ ਦੀ ਚੜ੍ਹਦੀ ਕਲਾ ਲਈਜੈਕਾਰਿਆਂ ਦੀ ਗੂੰਜ 'ਚ ਕੀਤੇ 6 ਮਤੇ ਪਾਸ

ਬਰਗਾੜ੍ਹੀ ਮੌਰਚੇ ਵਿਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ ਦੀ ਕੀਤੀ ਅਪੀਲ

ਬਾਦਲਾਂ ਸਮੇਤ ਕੈਪਟਨ ਸਰਕਾਰ ਨੂੰ ਵੀ ਲੰਮੇਂ ਹੱਥੀਂ ਲੈਣ ਦੀ ਤਿਆਰੀ

ਚੰਡੀਗੜ੍ਹ 20 ਸਤੰਬਰ(ਮੇਜਰ ਸਿੰਘ) ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦਾ ਚੰਡੀਗੜ੍ਹ ਦੇ ਕਿਸਾਨ ਭਵਨ ਵਿਚ 74ਵਾਂ ਸਥਾਪਨਾ ਦਿਵਸ ਮਨਾਇਆ ਗਿਆ ਜਿਸ ਵਿਚ ਫੈਡਰੇਸ਼ਨ ਦੇ ਸਾਬਕਾ ਅਹੁੱਦੇਦਾਰਾਂ, ਮੈਂਬਰਾਂ ਅਤੇ ਪੰਥਕ ਸੰਘਰਸ਼ ਵਿਚ  ਸਮੇਂ ਸਮੇਂ ਸਿਰ ਆਪਣਾ ਯੋਗਦਾਨ ਪਾਉਣ ਵਾਲੇ ਸਤਿਕਾਰਤ ਮੈਂਬਰਾਂ ਨੇ ਵੱਧ ਚੜ੍ਹ ਕੇ ਸ਼ਮੂਲੀਅਤ ਕੀਤੀ। ਸਵੇਰੇ 11 ਵਜੇ ਦੇ ਕਰੀਬ ਆਰੰਭ ਹੋਈ ਫੈਡਰੇਸ਼ਨ ਦੇ ਇਸ ਸਮੇਲਨ ਵਿਚ ਸ. ਤਰਲੋਚਨ ਸਿੰਘ ਦਿੱਲੀ, ਸ. ਬੀਰ ਦਵਿੰਦਰ ਸਿੰਘ, ਸੀਨੀਅਰ ਵਕੀਲ ਪੂਰਨ ਸਿੰਘ ਹੁੰਦਲ, ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ, ਸਾਬਕਾ ਜਥੇਦਾਰ ਮਨਜੀਤ ਸਿੰਘ, ਸ ਗੁਰਤੇਜ ਸਿੰਘ ਸਾਬਕਾ ਆਈ ਏ ਐਸ, ਡਾ. ਭਗਵਾਨ ਸਿੰਘ, ਹਰਸਿਮਰਨ ਸਿੰਘ, ਵਕੀਲ ਜਸਵਿੰਦਰ ਸਿੰਘ, ਹਰਚੰਦ ਸਿੰਘ ਬਰਸਟ,ਸ. ਆਸ਼ੋਕ ਸਿੰਘ ਬਾਗੜੀਆ ਸਤਨਾਮ ਸਿੰਘ ਪਾਉਂਟਾ ਸਾਹਿਬ, ਹਰਭਜਨ ਸਿੰਘ ਬਰਾੜ, ਡਾ. ਸੁਖਦਿਆਲ ਸਿੰਘ ਅਤੇ ਰਾਕੇਸ਼ ਸਿੰਘ ਅਤੇ  ਪ੍ਰੋ. ਸੂਬਾ ਸਿੰਘ ਨੇ ਆਪਣੇ ਆਪਣੇ ਵੀਚਾਰ ਪੇਸ਼ ਕੀਤੇ।

ਇਸ ਮੌਕੇ ਬੁਲਾਰਿਆਂ ਵਲੋਂ ਜਿੱਥੇ ਬਾਦਲਾਂ ਨੂੰ ਸਿਆਸਤ ਤੋਂ ਲਾਂਭੇ ਕਰਨ ਦੀ ਗੱਲ ਚੱਲੀ ਉÎÎੱਥੇ ਬਰਗਾੜ੍ਹੀ ਵਿਚ ਚੱਲ ਰਹੇ ਪੰਥਕ ਮੌਰਚੇ ਵਿਚ ਵੱਧ ਤੋਂ ਵੱਧ ਹਾਜ਼ਰੀਆਂ ਭਰੀਆਂ ਜਾਣ। ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਵਲੋਂ ਪੰਜਾਬ ਦੇ ਮੋਜੂਦਾ ਹਾਲਾਤਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਇਸ ਗੱਲ ਦਾ ਖੁੱਲ੍ਹ ਕੇ ਜ਼ਿਕਰ ਹੋਇਆ ਕਿ ਜਵਾਹਰਕਾ ਵਿਖੇ ਅਤੇ ਬਰਗਾੜੀ ਕਾਂਡ ਵਿਚ ਬਾਦਲ ਪਰਿਵਾਰ ਕੇਂਦਰ ਸਰਕਾਰ ਅਤੇ ਮੋਜੂਦਾ ਕੈਪਟਨ ਸਰਕਾਰ ਦੀ ਪੂਰੀ ਸ਼ਮੂਲੀਅਤ ਹੈ। ਜਿੱਥੇ ਬਾਦਲਕੇ ਪੰਜਾਬ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਅਤੇ ਨਿਹੱਥੇ ਸਿੱਖਾਂ 'ਤੇ ਗੋਲੀ ਚਲਾਉਣ ਦੇ ਹੁਕਮ ਦਿੱਤੇ ਉÎÎÎੱਥੇ ਕੈਪਟਨ ਉਨ੍ਹਾਂ ਦੋਸ਼ੀ ਬਾਦਲਕਿਆਂ ਨੂੰ ਬਚਾਉਣ 'ਚ ਲਗਿਆ ਹੋਇਆ ਹੈ। ਬੁਲਾਰਿਆਂ ਨੇ ਕਿਹਾ ਕਿ ਜਿਸ ਤਰਾਂ ਸਰਕਾਰ ਦੇ ਵਕੀਲ ਹਾਈਕੋਰਟ ਵਿਚ ਪੇਸ਼ ਨਾ ਹੋ ਕੇ ਸ਼ਰੇਆਮ ਸਿੱਖਾਂ ਦੇ ਜਜਬਾਤਾਂ ਨਾਲ ਖੇਲਿਆ ਜਾ ਰਿਹਾ ਹੈ। ਇਸ ਲਈ ਪੰਥਕ ਧਿਰਾਂ ਵਲੋਂ ਵੀ ਆਪਣੀ ਪੈਰਵਾਈ ਕਰਨੀ ਚਾਹੀਦੀ ਹੈ।  ਇਸ ਮੌਕੇ  ਸਮਾਗਮ ਦਾ ਸੰਚਾਲਨ ਕਰ ਰਹੇ ਇੰਜ. ਸਰਬਜੀਤ ਸਿੰਘ ਸੋਹਲ ਨੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵਲੋਂ 6 ਮਤੇ ਪੜ੍ਹੇ ਜਿਸ ਨੂੰ ਮੋਜੂਦ ਪਤਵੰਤਿਆਂ ਨੇ ਜੈਕਾਰਿਆਂ ਦੀ ਗੂੰਜ 'ਚ ਹੱਥ ਖੜ੍ਹੇ ਕਰ ਕੇ ਪ੍ਰਵਾਨ ਕੀਤਾ । ਇਨ੍ਹਾਂ 6 ਮਤਿਆਂ ਵਿਚ ਮਤਾ ਨੰ:1ਅੱਜ ਦੀ ਇਹ ਇਕਤ੍ਰਤਾ ਮਹਿਸੂਸ ਕਰਦੀ ਹੈ ਕਿ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਜਿਸ ਦੀ ਸਥਾਪਨਾ 13 ਸਤੰਬਰ 1944 ਈਨੂੰ ਲਾਹੌਰ ਵਿਖੇ ਹੋਈ, ਉਸ ਸਮੇਂ ਤੋਂ ਲੈ ਕੇ ਵਰਤਮਾਨ ਸਮੇਂ ਤੱਕ ਪੰਥ ਦੀ ਚੜਦੀ ਕਲਾ ਲਈ ਯੋਗਦਾਨ ਪਾਇਆ ਅਤੇ ਪੰਥਕ ਸਿਆਸਤ ਵਿੱਚ ਮੂਹਰੇ ਹੋ ਕੇ ਅਗਵਾਈ ਕੀਤੀ। ਫੈਡਰੇਸ਼ਨ ਦਾ ਇਤਿਹਾਸ ਬੜਾ ਗੌਰਵਮਈ ਹੈ। ਫੈਡਰੇਸ਼ਨ ਦੇ ਨੇਤਾਵਾਂ ਨੇ ਸਮਾਜ ਦੇ ਹਰ ਖੇਤਰ ਵਿੱਚ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ਤੇ ਨਾਮਣਾ ਖੱਟਿਆ ਹੈ। ਅਸੀਂ ਉਹਨਾਂ ਸਭ ਦੀ ਸ਼ਲਾਘਾ ਕਰਦੇ ਹਾਂ। ਮੌਜੂਦਾ ਹਾਲਤਾਂ ਵਿੱਚ ਬਾਦਲ ਪਰਿਵਾਰ ਵਲੋਂ ਫੈਡਰੇਸ਼ਨ ਨੂੰ ਸਿਆਸੀ ਖੇਤਰ ਵਿਚੋਂ ਮਨਫੀ ਕਰਨ ਲਈ ਜੋ ਚਾਲਾਂ ਚਲੀਆਂ ਅਤੇ ਚਲ ਰਹੇ ਹਨ ਬਹੁਤ ਹੀ ਨਿੰਦਣਯੋਗ ਹਨ ਜਿਸ ਦੀ ਬਦੋਲਤ ਅਕਾਲੀ ਦਲ ਨੂੰ ਵੀ ਇਹ ਖਮਿਆਜਾ ਭੁਗਤਣਾ ਪੈ ਰਿਹਾ ਹੈ।

ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ 75ਵੀਂ ਵਰ੍ਹੇਗੰਢ 13 ਸਤੰਬਰ 2019 ਈਨੂੰ ਆ ਰਹੀ ਹੈ, ਅਸੀਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਮੁੱਚੇ ਗਰੁੱਪਾਂ ਨੂੰ ਬੇਨਤੀ ਕਰਦੇ ਹਾਂ ਕਿ ਫੈਡਰੇਸ਼ਨ ਦੀ 75ਵੀਂ ਵਰ੍ਹੇਗੰਢ ਪੂਰੇ ਉਤਸ਼ਾਹ ਅਤੇ ਗੰਭੀਰਤਾ ਨਾਲ ਸਾਰਿਆਂ ਵਲੋਂ ਰਲ ਕੇ ਮਨਾਈ ਜਾਵੇ। ਮਤਾ ਨੰ:2 ਵਿਚ ਕਿਹਾ ਗਿਆ ਕਿ ਸ਼੍ਰੀ ਅਕਾਲ ਤਖਤ ਸਾਹਿਬ ਸਿੱਖ ਪੰਥ ਦੀ ਸਰਬ ਉੱਚ ਸੰਸਥਾ ਹੈ ਅਤੇ  ਸ਼੍ਰੀ ਅਕਾਲ ਤਖਤ ਸਾਹਿਬ ਦਾ ਦੁਨੀਆਂ ਭਰ ਦੇ ਸਮੁਚੇ ਸਿੱਖਾਂ ਅੰਦਰ ਪੂਰਾ ਸਤਿਕਾਰ ਹੈ। ਜਿਥੇ ਸਮੇਂ ਦੀਆਂ ਸਰਕਾਰਾਂ ਨੇ ਸ਼੍ਰੀ ਅਕਾਲ ਤਖਤ ਦੀ ਸਰਵ ਉਚਤਾ ਨੂੰ ਖਤਮ ਕਰਨ ਲਈ ਨਾਪਾਕ ਹਮਲੇ ਕੀਤੇ ਉਥੇ ਬਾਦਲ ਦਲ ਨੇ ਵੀ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਆਪਣੇ ਮੁਫਾਦਾਂ ਲਈ ਵਰਤਿਆ ਅਤੇ ਵਰਤ ਰਹੇ ਹਨ। ਬਾਦਲ ਦਲ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਆਪਣੀ ਕਠਪੁਤਲੀ ਬਣਾ ਲਿਆ ਹੈ। ਇਹ ਮਸਲਾ ਬੜਾ ਗੰਭੀਰ ਹੈ । ਸਿੱਖ ਪੰਥ ਲਈ ਚਣੋਤੀ ਹੈ ਕਿ ਜਥੇਦਾਰ ਸਾਹਿਬ ਦੀ ਨਿਯੁਕਤੀ ਅਤੇ ਸੇਵਾ ਮੁਕਤੀ ਲਈ ਵਿਧੀ ਵਿਧਾਨ ਲਈ ਯਤਨ ਆਰੰਭਣੇ ਚਾਹੀਦੇ ਹਨ ਤਾਂ ਜੋ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਵਉਚਤਾ, ਮਾਣ ਮਰਯਾਦਾ ਅਤੇ ਸਤਿਕਾਰ ਨੂੰ ਕਾਇਮ ਰੱਖਿਆ ਜਾ ਸਕੇ। ਇਸੇ ਤਰਾਂ ਮਤਾ ਨੰ :3ਵਿਚ ਕਿਹਾ ਗਿਆ ਕਿ 98 ਸਾਲ ਪਹਿਲਾਂ ਪੰਥ ਦਰਦੀ ਸਿੱਖਾਂ ਨੇ 14 ਦਸੰਬਰ 1920 ਈਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸ਼ੋਮਣੀ ਅਕਾਲੀ ਦਲ ਦੀ ਸਥਾਪਨਾ ਕੀਤੀ। ਸਿੱਖ ਪੰਥ ਦੀ ਨੁਮਾਇਦਾ ਇਸ ਰਾਜਨੀਤਕ ਜਥੇਬੰਦੀ ਨੇ 20ਵੀਂ ਸਦੀ ਵਿੱਚ ਜਿੱਥੇ ਗੁਰਦੁਆਰਿਆਂ ਨੂੰ ਮਹੰਤਾ ਤੋਂ ਆਜ਼ਾਦ ਕਰਵਾਉਣ ਲਈ ਸੰਘਰਸ਼ ਲੜਿਆ ਉਥੇ ਦੇਸ਼ ਦੀ ਆਜ਼ਾਦੀ ਲਈ ਬਹੁਤ ਵੱਡਾ ਯੋਗਦਾਨ ਪਾਇਆ । ਸ਼੍ਰੋਮਣੀ ਅਕਾਲੀ ਦਲ ਨੇ ਦੇਸ਼ ਦੀ ਆਜ਼ਾਦੀ ਉਪਰੰਤ ਪੰਜਾਬੀ ਸੂਬਾ ਅਤੇ ਸਿੱਖ ਹੱਕਾਂ ਦੀ ਖਾਤਰ ਲੰਬਾ ਸਮਾਂ ਲੜਾਈ ਲੜੀ ਅਤੇ ਫਤਿਹ ਹਾਸਲ ਕੀਤੀ। ਮੌਜੂਦਾ ਸਮੇਂ ਦੌਰਾਨ ਸ਼ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਨੇ ਸਿੱਖ ਹੱਕਾਂ ਦੀ ਰਾਖੀ ਕਰਨ ਵਾਲੀ ਇਸ ਸੰਸਥਾ ਦਾ ਰੂਪ ਕਮਜੋਰ ਹੀ ਨਹੀਂ ਕੀਤਾ ਸਗੋਂ ਪੰਥਕ ਸਰੂਪ ਦੀ ਵਿਗਾੜ ਕੇ ਰੱਖ ਦਿੱਤਾ ਹੈ। ਅੱਜ ਦੀ ਇਕਤ੍ਰਤਾ ਇਨਾਂ੍ਹ ਬਾਦਲ ਦਲ ਦੇ ਆਗੂਆਂ ਦੀ ਇਨਾਂ੍ਹ ਨੀਤੀਆਂ ਦੀ ਨਿੰਦਾ ਕਰਦਾ ਹੈ। ਬਾਦਲ ਦਲ ਨੇ 2015 ਵਿੱਚ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਅਤੇ ਸਿੱਖ ਦੁਸ਼ਮਣ ਗੁਰਮੀਤ ਰਾਮ ਰਹੀਮ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਮੁਆਫ ਕਰਵਾਉਣ ਅਤੇ ਜੋ ਹੋਰ ਬੱਜਰ ਗੁਨਾਹ ਕੀਤੇ ਹਨ ਉਸ ਦੇ ਮੱਦੇ ਨਜ਼ਰ ਬਾਦਲ ਦਲ ਦੀ ਇਸ ਲੀਡਰਸ਼ਿਪ ਤੋਂ ਅਕਾਲੀ ਦਲ ਦਾ ਪੰਥਕ ਰੂਪ-ਸਰੂਪ ਕਾਇਮ ਰੱਖਣ ਅਤੇ ਪੰਥ ਦੀ ਅਗਵਾਈ ਦੀ ਹੋਰ ਆਸ ਨਹੀਂ ਰੱਖੀ ਜਾ ਸਕਦੀ।

ਅੱਜ ਦੀ ਇਕਤ੍ਰਤਾ ਮੰਗ ਕਰਦੀ ਹੈ ਕਿ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਕੇ ਲਾਂਭੇ ਹੋ ਜਾਵੇ।  ਅੱਜ  ਦੀ ਇਹ ਇਕਤ੍ਰਤਾ ਸਮੁੱਚੇ ਸਿੱਖ ਪੰਥ ਨੂੰ ਅਪੀਲ ਕਰਦੀ ਹੈ ਬਾਦਲ ਦਲ ਦੇ  ਰਾਜਸੀ ਬਦਲ ਲਈ ਯਤਨਸ਼ੀਲ ਹੋਈਏ  ਤੇ ਰਲ ਕੇ ਹੰਭਲਾ ਮਾਰੀਏ। ਇਸੇ ਤਰਾ ਮਤਾ ਨੰ:4ਵਿਚ ਕਿਹਾ ਕਿ ਪਿਛਲੇ ਸਮਿਆਂ ਵਿੱਚ ਸਿੱਖ ਵਿਰੋਧੀ ਸ਼ਕਤੀਆਂ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਹੋਰ  ਧਾਰਮਿਕ ਸਾਹਿਤ ਦੀ ਕੀਤੀ ਗਈ ਬੇਅਦਬੀ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਅਤੇ ਬਹਿਬਲ ਕਲਾਂ ਗੋਲੀਕਾਂਡ ਦੌਰਾਨ ਸ਼ਹੀਦ ਹੋਏ ਸਿੰਘਾਂ ਦੇ ਦੋਸ਼ੀ ਪੁਲਿਸ ਅਧਿਕਾਰੀਆਂ, ਸਿਆਸੀ ਨੇਤਾਵਾਂ ਨੂੰ ਗ੍ਰਿਫਤਾਰ ਕਰਨ ਅਤੇ ਪੰਜਾਬ ਸਮੇਤ ਭਾਰਤ ਦੀਆਂ ਜੇਲਾਂ੍ਹ ਵਿੱਚ ਸਜ਼ਾ ਪੂਰੀ ਕਰ ਚੁੱਕੇ ਸਿੱਖਾਂ ਦੀ ਰਿਹਾਈ ਲਈ ਜਥੇਦਾਰ ਭਾਈ ਧਿਆਨ ਸਿੰਘ ਮੰਡ ਵੱਲੋਂ ਲਗਾਏ ਗਏ ਬਰਗਾੜੀ ਇਨਸਾਫ ਮੋਰਚੇ ਦੀ ਪੂਰਨ ਰੂਪ ਵਿੱਚ ਹਮਾਇਤ ਕਰਦੀ ਹੈ। ਅੱਜ ਦੀ ਇਹ ਪੰਥਕ ਇਕਤ੍ਰਤਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਰਿਪੋਰਟ ਵਿੱਚ ਨਾਮਜ਼ਦ ਕੀਤੇ ਗਏ ਦੋਸ਼ੀ ਅਕਾਲੀ ਆਗੂਆਂ ਅਤੇ ਹੋਰ ਪੁਲਿਸ ਅਧਿਕਾਰੀਆਂ ਦੀ ਗ੍ਰਿਫਤਾਰੀ ਲਈ ਪੰਜਾਬ ਸਰਕਾਰ ਨੂੰ ਅਪੀਲ ਕਰਦੀ ਹੈ ਕਿ ਇਸ ਸਬੰਧੀ ਫੌਰੀ ਕਦਮ ਚੁੱਕੇ ਜਾਣ ਅਤੇ ਸਿੱਖ ਪੰਥ ਨੂੰ ਪੂਰਨ ਰੂਪ ਵਿੱਚ ਇਨਸਾਫ ਦੁਆਇਆ ਜਾਵੇ। ਮਤਾ ਨੰ :5 ਵਿਚ ਕਿਹਾ ਗਿਆ ਕਿਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਲਈ ਸੰਸਾਰ ਭਰ ਦੇ ਗੁਰੂ ਨਾਨਕ ਨਾਮਲੇਵਾਂ ਸਿੱਖਾਂ ਵਿੱਚ ਪੂਰਾ ਉਤਸ਼ਾਹ ਹੈ।

ਪਾਕਿਸਤਾਨ ਸਰਕਾਰ ਵਲੋਂ ਪਹਿਲ ਕਦਮੀ ਕਰਦੇ ਹੋਏ ਗੁਰੁਦੁਆਰਾ ਕਰਤਾਰਪੁਰ ਸਾਹਿਬ ਨੂੰ ਪੰਜਾਬ ਤੋਂ  ਲਾਘਾਂ ਦੇਣ ਲਈ ਕੀਤੇ ਗਏ ਹਾਂ ਪੱਖੀ ਰਵੱਈਏ ਦਾ ਸਵਾਗਤ ਕਰਦੀ ਹੈ। ਅਸੀਂ ਪੰਜਾਬ ਸਰਕਾਰ ਦੇ ਰਾਹੀਂ ਭਾਰਤ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਉਹ ਇਸ ਸਬੰਧੀ ਜ਼ਰੂਰੀ ਬਣਦੀ ਕਾਰਵਾਈ ਕਰਕੇ ਸਿੱਖ ਪੰਥ ਦੀ ਪਿਛਲੇ ਲੰਬੇ ਸਮੇਂ ਤੋਂ ਲਟਕਦੀ ਮੰਗ ਨੂੰ ਪੂਰਾ ਕੀਤਾ ਜਾਵੇ। ਆਖ਼ਰੀ ਮਤਾ ਨੰ:6 ਵਿਚ ਰਣਜੀਤ ਸਿੰਘ ਕਮਿਸ਼ਨ ਨੂੰ ਹਾਈਕੋਰਟ ਵਲੋਂ ਮਿਲੇ ਸਟੇਅ ਆਡਰ ਤੋਂ ਚਿੰਤਤ ਹੈ ਅਤੇ ਪੰਜਾਬ ਸਰਕਾਰ ਵਲੋਂ ਅਪਨਾਏ ਨਾ ਪੱਖੀ ਰਵੱਈਏ ਦੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਜਵਾਬ ਮੰਗਦੀ ਹੈ। ਅਸੀਂ ਇਸ ਗੰਭੀਰ ਮਸਲੇ ਪ੍ਰਤੀ ਸਮੁੱਚੇ ਪੰਥ ਨੂੰ ਸੂਚੇਤ ਹੋਣ ਲਈ ਅਪੀਲ ਕਰਦੇ ਹਾਂ ਅਤੇ ਸਮੁੱਚੀਆਂ ਸਿੱਖ ਜਥੇਬੰਦੀਆਂ ਨੂੰ ਬੇਨਤੀ ਕਰਦੇ ਹਾਂ, ਇਸ ਸਬੰਧੀ ਰਲ ਕੇ ਕੋਈ ਯੋਗ ਰਾਹ ਕੱਢਿਆ ਜਾਵੇ ਤਾਂ ਜੋ ਕਮਿਸ਼ਨ ਦੀ ਰਿਪੋਰਟ ਰਾਹੀਂ ਨਾਮਜਦ ਕੀਤੇ ਦੋਸ਼ੀਆਂ ਨੂੰ ਸਖਤ ਸਜ਼ਾ ਮਿਲ ਸਕੇ। ਇਸ ਮੌਕੇ ਸ. ਹਰਵਿੰਦਰ ਸਿੰਘ ਵਲੋਂ ਸਾਰਿਆਂ ਦਾ ਤਹਿਦਿਲੋਂ ਧੰਨਵਾਦ ਕੀਤਾ ਗਿਆ। ਅੱਜ ਦੇ ਇਸ ਸਮਾਗਮ ਵਿਚ  ਅਮਰਿੰਦਰ ਸਿੰਘ, ਪਰਮਜੀਤ ਸਿੰਘ, ਗੁਰਨਾਮ ਸਿੰਘ ਸਿੱਧੂ, ਮਨਪ੍ਰੀਤ ਸਿੰਘ, ਜਸਵੀਰ ਸਿੰਘ, ਡਾ. ਹਰਪ੍ਰੀਤ ਸਿੰਘ, ਐਡਵੋਕੇਟ ਰਾਜਵੀਰ ਸਿੰਘ, ਤੇਜਿੰਦਰ ਸਿੰਘ ਪੂਨੀਆ ਅਤੇ ਹੋਰ ਨੋਜਵਾਨ ਵੱਡੀ ਗਿਣਤੀ ਵਿਚ ਮੋਜੂਦ ਸਨ।

Unusual
Sikhs
Punjab Politics
bargari
youtube, Buying a new car? Want help? Find some expert advice on how to select the best car for your requirements. , A wide range of car insurance providers and products are available in the market today. We help you know them a little better and also choose the most suitable product for your need. . Tyres are the only point of contact between the car and road, so even slightest deviation can directly affect performance, efficiency, comfort and even safety. Know your tyres better with the CarWale tyre guide. . Used car buying is a very complicated process, so who better than CarWale as your guide? Here are few steps and guidelines to help you get the best deal. . Comedy Dangal, Maruti Suzuki Swift Dzire, Automobile, Chevorlet, Hyundai Verna, i20 To cash-in on the festive season, Maruti Suzuki has introduced the Alto 800 Utsav Edition in the country. The new Utsav Edition model is based on the VXi (O) variant of the Alto 800. Changes are limited to cosmetic detailing, while mechanically it continues to be powered by the existing petrol engine. On the pricing aspect, the Utsav Edition is priced at Rs 3.94 lakhs, which is Rs 20,000 more than the regular VXi (O) which is priced at Rs 3.74 lakhs (ex-showroom, Delhi). To distinguish it from a regular version, the Alto 800 Utsav Edition gets body decals on the sides, ORVM cover garnish, door seal guard and reverse parking sensors. The vehicle also gets chrome strips below the tail lamps, bumpers and lower lip of the hood. The interior gets all-black upholstery with red strip. Maruti Suzuki dealers in the country are also offering additional discounts of up to Rs 25,000 along with additional exchange bonus to boost sales during the festive season. Mechanically, the Maruti Suzuki Alto 800 is powered by a 0.8-litre petrol engine that generates 48bhp of power at 6000rpm and 69Nm of torque at 3500rpm. The modest engine comes mated to a five-speed manual transmission. The entry-level vehicle is also available in a CNG option which generates 40bhp of power. The Alto 800 from Maruti Suzuki competes against the likes of the Renault Kwid and Hyundai Eon in India.