ਪੰਜਾਬ ਸਰਕਾਰ ਨੇ ਬੱਸ ਕਿਰਾਇਆ 8 ਪੈਸੇ ਤੋਂ 16 ਪੈਸੇ ਪ੍ਰਤੀ ਕਿਲੋਮੀਟਰ ਘਟਾਇਆ

ਚੰਡੀਗੜ੍ਹ 9 ਫਰਵਰੀ (ਰਾਜਵਿੰਦਰ ਰਾਜੂ) ਪੰਜਾਬ ਸਰਕਾਰ ਨੇ ਬੱਸ ਯਤਰੂਆਂ ਨੂੰ ਵੱਡੀ ਰਾਹਤ ਦਿੰਦਿਆਂ ਬੱਸ ਕਿਰਾਇਆ 8 ਪੈਸੇ ਪ੍ਰਤੀ ਕਿਲੋਮੀਟਰ ਤੋਂ ਲੈ ਕੇ 16 ਪੈਸੇ ਪ੍ਰਤੀ ਕਿਲੋਮੀਟਰ ਤੱਕ ਘਟਾਉਣ ਦਾ ਫੈਸਲਾ ਕੀਤਾ ਹੈ। ਅੱਜ ਇੱਥੇ ਇੱਕ ਬਿਆਨ ਰਾਹੀਂ ਜਾਣਕਾਰੀ ਦਿੰਦਿਆ ਸੂਬੇ ਦੀ ਟਰਾਂਸਪੋਰਟ ਮੰਤਰੀ ਅਰੁਨਾ ਚੌਧਰੀ ਨੇ ਦੱਸਿਆ ਕਿ ਸਾਧਾਰਣ ਬੱਸ ਤੋਂ ਵੋਲਵੋ ਬੱਸ ਤੱਕ 8 ਪੈਸੇ ਪ੍ਰਤੀ ਕਿਲੋਮੀਟਰ ਤੋਂ ਲੈ ਕੇ 16 ਪੈਸੇ ਪ੍ਰਤੀ ਕਿਲੋਮੀਟਰ ਕਿਰਾਇਆ ਘਟਾਇਆ ਗਿਆ ਜਿਸ ਸੰਬੰਧੀ ਟਰਾਂਸਪੋਰਟ ਵਿਭਾਗ ਵੱਲੋਂ ਬਾਕਾਇਦਾ ਨੋਟੀਫਿਕੇਸਨ ਜਾਰੀ ਕਰ ਦਿੱਤਾ ਗਿਆ ਹੈ ਅਤੇ ਇਹ ਫੈਸਲਾ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਿਆ ਹੈ।

ਟਰਾਂਸਪੋਰਟ ਮੰਤਰੀ ਨੇ ਦੱਸਿਆ ਕਿ ਸਾਧਾਰਣ ਬੱਸ ਦਾ ਕਿਰਾਇਆ ਪ੍ਰਤੀ ਸਵਾਰੀ 8 ਪੈਸੇ ਘਟਾਉਂਦਿਆ 117 ਪੈਸੇ ਤੋਂ 109 ਪੈਸੇ ਪ੍ਰਤੀ ਕਿਲੋਮੀਟਰ ਕੀਤਾ ਗਿਆ ਹੈ। ਇਸੇ ਤਰ੍ਹਾਂ ਸਾਧਾਰਣ ਐਚ.ਵੀ.ਏ.ਸੀ. ਬੱਸ ਦਾ ਕਿਰਾਇਆ 9.60 ਪੈਸੇ ਘਟਾਉਂਦਿਆ 140.40 ਪੈਸੇ ਤੋਂ 130.80 ਪੈਸੇ ਪ੍ਰਤੀ ਕਿਲੋਮੀਟਰ, ਇੰਟੈਗਰਲ ਕੋਚ ਦਾ ਕਿਰਾਇਆ 14.40 ਪੈਸੇ ਘਟਾਉਂਦਿਆ 210.60 ਪੈਸੇ ਤੋਂ 196.20 ਪੈਸੇ ਪ੍ਰਤੀ ਕਿਲੋਮੀਟਰ ਅਤੇ ਸੁਪਰ ਇੰਟੈਗਰਲ ਕੋਚ ਦਾ ਕਿਰਾਇਆ 16 ਪੈਸੇ ਘਟਾਉਂਦਿਆ 234 ਪੈਸੇ ਤੋਂ 218 ਪੈਸੇ ਪ੍ਰਤੀ ਕਿਲੋਮੀਟਰ ਕੀਤਾ ਗਿਆ ਹੈ।

Unusual
Roadways
Punjab Government

International