ਸੁਨਾਮ ਚੀਮਾਂ ਰੋਡ ਤੇ ਸੂਮੋ ਅਤੇ ਬੱਸ ਦੀ ਭਿਆਨਕ ਟਕੱਰ ਨਾਲ ਬੱਚੀ ਅਤੇ ਔਰਤ ਦੀ ਮੌਤ ਅਤੇ 8 ਗੰਭੀਰ ਜਖਮੀ

ਸੁਨਾਮ 10 ਜੂਨ (ਮਲਕੀਤ ਸਿੰਘ ਜੰਮੂ) ਸੁਨਾਮ ਬਠਿੰਡਾ ਰੋਡ ਤੇ ਟਾਟਾ ਸੂਮੋ ਅਤੇ ਪ੍ਰਾਈਵੇਟ ਬੱਸ ਵਿਚਕਾਰ ਹੋਈ ਟੱਕਰ ਵਿੱਚ ਇੱਕ ਔਰਤ ਅਤੇ 9 ਮਹੀਨੇ ਦੀ ਬੱਚੀ ਦੀ ਮੌਤ ਅਤੇ 8 ਵਿਅਕਤੀਆਂ ਦੇ ਗੰਭੀਰ ਜਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਪ੍ਰਾਪਤ ਜਾਣਕਾਰੀ ਅਨੁਸਾਰ ਭੋਲਾ ਸਿੰਘ ਪੁੱਤਰ ਹਰਦੇਵ ਸਿੰਘ ਵਾਸੀ ਪਿੰਡ ਰੋੜੀ ਅਤੇ ਸਿਕੰਦਰ ਸਿੰਘ ਪੁੱਤਰ ਨਿੱਕਾ ਸਿੰਘ ਪਟਿਆਲਾ ਵਿਖੇ ਕਾਲੀ ਮਾਤਾ ਮੰਦਰ ਤੇ ਮੱਥਾ ਟੇਕ ਕੇ ਵਾਪਸ ਆ ਰਹੇ ਸਨ  ਅਚਾਨਕ ਚੀਮਾਂ ਨੇੜੇ ਚੀਮਾਂ ਮਾਨਸਾ ਵੱਲ ਤੋਂ ਆ ਰਹੀਂ ਪ੍ਰਾਈਵੇਟ ਟਰਾਂਸਪੋਰਟ ਕੰਪਨੀ ਦੀ ਬੱਸ ਨੇ ਸੂਮੋ ਗੱਡੀ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਸੂਮੋ ਵਿੱਚ ਸਵਾਰ 5 ਔਰਤਾਂ 3 ਮਰਦ ਅਤੇ 4 ਬੱਚੇ ਮੌਜੂਦ ਸੀ । ਜਿਹਨਾਂ ਵਿਚੋਂ 1 ਔਰਤ ਅਤੇ 9 ਮਹੀਨੇ ਦੀ ਬੱਚੀ ਦੀ ਮੌਕੇ ਪਰ ਮੌਤ ਹੋ ਗਈ ਅਤੇ ਬਾਕੀ ਜਖਮੀਆਂ ਨੂੰ ਸਿਵਲ ਹਸਪਤਾਲ ਸੁਨਾਮ ਵਿਖੇ ਲਿਆਂਦਾ ਗਿਆ ਜਿਥੇ 4 ਜਖਮੀਆਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਪਟਿਆਲਾ ਵਿਖੇ ਰੈਫਰ ਕਰ ਦਿੱਤਾ ਗਿਆ  

ਇਸ ਮੌਕੇ ਡਾ. ਰਾਜੀਵ ਜਿੰਦਲ ਨੇ ਕਿਹਾ ਕਿ ਉਹਨਾਂ ਕੋਲ 12 ਮਰੀਜ ਸਨ । ਜਿਹਨਾਂ ਵਿਚੋਂ 2 ਦੀ ਮੌਤ ਹੋ ਗਈ ਹੈ ਅਤੇ 8 ਗੰਭੀਰ ਜਖਮੀ ਹਨ ਅਤੇ 2 ਬੱਚੇ ਠੀਕ-ਠਾਕ ਹਨ । ਇਸ ਸਮੇਂ ਸਿਵਲ ਹਸਪਤਾਲ ਸੁਨਾਮ ਵਿਖੇ ਮੌਕੇ ਤੇ ਪਹੁੰਚੇ ਡੀ.ਐਸ.ਪੀ. ਸੁਨਾਮ ਵਿਲੀਅਮ ਜੇਜੀ ਨੇ ਕਿਹਾ ਕਿ ਇਹ ਜੋ ਹਾਦਸਾ ਵਾਪਰਿਆਂ ਹੈ ਇਹ ਬਹੁਤ ਹੀ ਦੁਖਦਾਈ ਘਟਨਾ ਹੈ ਸਾਡੀ ਡਵੀਜਨ ਦੀ ਪੁਲਿਸ ਜਖਮੀਆਂ ਦੀ ਸੰਭਾਲ ਵਿੱਚ ਲੱਗੀ ਹੋਈ ਹੈ । ਗੰਭੀਰ ਜਖਮੀਆਂ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਰੈਫਰ ਕਰ ਦਿੱਤਾ ਗਿਆ ਹੈ । ਇਹ ਐਕਸੀਡੈਂਟ ਬੱਸ ਡਰਾਈਵਰ ਦੀ ਗਲਤੀ ਕਾਰਨ ਹੋਇਆ ਹੈ ਅਤੇ ਪੁਲਿਸ ਵੱਲੋਂ ਬਣਦੀ ਕਾਰਵਾਈ ਕੀਤੀ ਜਾਵੇਗੀ । ਇਸ ਘਟਨਾ ਨੂੰ ਲੈ ਕੇ ਪਿੰਡ ਵਾਸੀ ਟਿੱਕਾ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਦੇ ਇਹ ਲੋਕ ਸੂਮੋ ਗੱਡੀ ਵਿੱਚ ਸਵਾਰ ਹੋ ਕੇ ਮੱਥਾ ਟੇਕ ਕੇ ਵਾਪਸ ਜਾ ਰਹੇ ਸਨ ਅਤੇ ਅਚਾਨਕ ਇਹ ਦੁਖਦਾਈ ਘਟਨਾ ਵਾਪਰ ਗਈ । ਇਸ ਘਟਨਾ ਨੂੰ ਲੈ ਕੇ ਇਲਾਕੇ ਵਿੱਚ ਸ਼ੋਕ ਦੀ ਲਹਿਰ ਫੈਲ ਗਈ ਹੈ

accident
Sunam
Death