ਵਿਜੀਲੈਂਸ ਵਲੋਂ ਗਮਾਡਾ ਦੇ ਮੁੱਖ ਇੰਜੀਨੀਅਰ ਸੁਰਿੰਦਰਪਾਲ ਦੀਆਂ 92 ਜਾਇਦਾਦਾਂ ਬੇਨਕਾਬ

ਪਰਿਵਾਰਕ ਕੰਪਨੀਆਂ ਦੇ ਖਾਤਿਆਂ ‘ਚ ਜਮਾਂ ਕਰਾਏ 57 ਕਰੋੜ ਰੁਪਏ

 
ਚੰਡੀਗੜ  14  ਜੂਨ (ਮਨਜੀਤ ਟਿਵਾਣਾ) ਪੰਜਾਬ ਵਿਜੀਲੈਂਸ ਬਿਓਰੋ ਨੇ ਗਮਾਡਾ ਦੇ ਮੁੱਖ ਇੰਜੀਨੀਅਰ ਰਹੇ ਸੁਰਿੰਦਰਪਾਲ ਸਿੰਘ ਵਲੋਂ ਸਾਲ 2001 ਤੋਂ 2016 ਦੌਰਾਨ ਪਰਿਵਾਰਕ ਮੈਂਬਰਾਂ ਦੇ ਨਾਅ ’ਤੇ ਬਣਾਈਆਂ ਕੰਪਨੀਆਂ ਰਾਹੀਂ 92 ਜਾਇਦਾਦਾਂ ਖਰੀਦਣ ਦਾ ਖੁਲਾਸਾ ਕੀਤਾ ਹੈ। ਇਸ ਤੋਂ ਇਲਾਵਾ ਦੋਸ਼ੀ ਸੁਰਿੰਦਰਪਾਲ ਵੱਲੋਂ ਆਪਣੀ ਪਤਨੀ ਅਤੇ ਮਾਤਾ ਦੀਆਂ ਤਿੰਨ ਕੰਪਨੀਆਂ ਦੇ ਖਾਤਿਆਂ ਵਿਚ 57 ਕਰੋੜ ਰੁਪਏ ਨਗਦ ਜਮਾਂ ਕਰਵਾਉਣ ਦਾ ਭੇਤ ਵੀ ਖੋਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਇਸ ਸਬੰਧੀ ਵਿਜੀਲੈਂਸ ਬਿਓਰੋ ਵੱਲੋਂ ਹੁਣ ਤੱਕ ਕੀਤੀ ਪੜਤਾਲ ਅਤੇ ਛਾਪਿਆਂ ਉਪਰੰਤ ਇਹ ਸਾਹਮਣੇ ਆਇਆ ਹੈ ਕਿ ਦੋਸ਼ੀ ਇੰਜੀਨੀਅਰ ਵੱਲੋਂ ਇਹ ਜਾਇਦਾਦਾਂ ਕਾਲੀ ਕਮਾਈ ਨਾਲ ਬਣਾਈਆਂ ਗਈਆਂ ਜੋ ਕਿ ਉਸਨੇ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਂ ’ਤੇ ਖਰੀਦੀਆਂ ਹਨ ਅਤੇ ਹੋਰ ਜਾਇਦਾਦਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਸੁਰਿੰਦਰਪਾਲ ਸਿੰਘ ਖਿਲਾਫ ਇਸ ਸਬੰਧੀ ਪਹਿਲਾਂ ਹੀ ਭਿ੍ਰਸ਼ਟਾਚਾਰ ਰੋਕੂ ਕਾਨੰੂਨ ਦੀ ਧਾਰਾ 13 (1), 13 (2) ਸਮੇਤ ਧਾਰਾ 420, 506 ਤੇ 120-ਬੀ ਤਹਿਤ ਥਾਣਾ ਉੜਣ ਦਸਤਾ-1 ਮੋਹਾਲੀ ਵਿਖੇ ਮੁਕੱਦਮਾ ਦਰਜ ਕੀਤਾ ਜਾ ਚੁੱਕਾ ਹੈ ਜਿਸ ਵਿੱਚ ਮੁੱਖ ਇੰਜੀਨੀਅਰ ਸਮਤੇ ਦੋ ਹੋਰ ਦੋਸ਼ੀਆਂ ਨੂੰ ਗਿ੍ਰਫਤਾਰ ਕੀਤਾ ਜਾ ਚੁੱਕਾ ਹੈ।
 
ਦੋਸ਼ੀ ਸੁਰਿੰਦਰਪਾਲ ਸਿੰਘ ਵਲੋਂ ਵੱਖ-ਵੱਖ ਫਰਮਾਂ ਦੇ ਨਾਂ ਹੇਠ ਖਰੀਦੀਆਂ ਜਾਇਦਾਦਾਂ ਦੇ ਵੇਰਵੇ ਦਿੰਦਿਆਂ ਉਨਾਂ ਕਿਹਾ ਕਿ ਸਾਲ 2001 ਤੋਂ 2016 ਦੌਰਾਨ ਦੋਸ਼ੀ ਵਲੋਂ ਵੱਖ-ਵੱਖ ਥਾਵਾਂ 
’ਤੇ ਕਰੀਬ 92 ਜਾਇਦਾਦਾਂ ਖਰੀਦੀਆਂ ਗਈਆਂ ਜਿਨਾਂ ਵਿਚੋ 42 ਜਾਇਦਾਦਾਂ ਐਕਸੈਸ ਐਗਰੋ ਸੀਡ ਪ੍ਰਾ: ਲਿਮ: ਲੁਧਿਆਣਾ ਦੇ ਨਾਂ ਹੇਠ,  ਪੰਜ ਜਾਇਦਾਦਾਂ ਅਵਾਰਡ ਐਗਰੋ ਪ੍ਰਾਇਵੇਟ ਲਿਮਟਿਡ ਲੁਧਿਆਣਾ ਵਲੋਂ, 11 ਜਾਇਦਾਦਾਂ ਆਸਟਰ ਐਗਰੋ ਟਰੇਡਰਜ ਪ੍ਰਾਇਵੇਟ ਲਿਮਟਿਡ ਲੁਧਿਆਣਾ, 20 ਜਾਇਦਾਦਾਂ ਐਕਮੇ ਕਰੈਸ਼ਰਜ਼ ਐਂਡ ਬਿਲਡਰ ਪ੍ਰਾਇਵੇਟ ਲਿਮਟਿਡ ਲੁਧਿਆਣਾ, ਦੋ  ਜਾਇਦਾਦਾਂ ਏਕ ਉਂਕਾਰ ਬਿਲਡਰਜ਼ ਅਂੈਡ ਕਾਂਟਰੈਕਟਰਜ਼ ਪ੍ਰਾ: ਲਿ: ਕੰਪਨੀ ਦੇ ਨਾਂ ਅਤੇ 12 ਜਾਇਦਾਦਾਂ ਆਪਣੇ ਸਮੇਤ ਆਪਣੇ ਪਰਿਵਾਰ ਅਤੇ ਰਿਸ਼ਤੇਦਾਰਾਂ ਦੇ ਨਾਂ ’ਤੇ ਖਰੀਦੀਆਂ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਉਸ ਨੇ ਸਾਲ 2014 ਦੌਰਾਨ 2 ਕਨਾਲ ਦੀ ਕੋਠੀ ਚੰਡੀਗੜ ਵਿਚ ਅਵਾਰਡ ਐਗਰੋ ਟਰੇਡਰਜ ਦੇ ਨਾਂ ’ਤੇ ਖਰੀਦੀ। ਬੁਲਾਰੇ ਨੇ ਦੱਸਿਆ ਕਿ ਐਕਸੇਸ ਐਗਰੋ ਸੀਡ ਕੰਪਨੀ ਮਾਰਚ 2005 ਵਿਚ ਬਣਾੲਂੀ ਜਿਸ ਵਿਚ ਉਸ ਦੀ ਪਤਨੀ ਮਨਦੀਪ ਕੌਰ ਅਤੇ ਮਾਤਾ ਸਵਰਨਜੀਤ ਕੌਰ ਡਾਇਰੈਕਟਰ ਸਨ। ਇਸ ਕੰਪਨੀ ਵਿਚ 31 ਮਾਰਚ 2016 ਤੱਕ ਦੋਸ਼ੀ ਵਲੋਂ ਅੰਦਾਜਨ 20 ਕਰੋੜ ਰੁਪਏ ਜਮਾ ਕਰਵਾਏ ਗਏ ਜਿਸ ਸਬੰਧੀ ਹੋਰ ਪੜਤਾਲ ਕੀਤੀ ਜਾ ਰਹੀ ਹੈ। 
Unusual
PUNJAB
Scam