ਸੌਦਾ ਸਾਧ ਦੇ ਬੇਅਦਬੀ ਮਾਮਲੇ ਦੇ ਦੋਸ਼ੀ ਚੇਲਿਆਂ ਵਿਰੁੱਧ CBI ਵਲੋਂ ਦਿੱਤੀ ਕੇਸ ਬੰਦ ਕਰਨ ਦੀ ਅਰਜ਼ੀ ਤੇ ਸੁਣਵਾਈ 23 ਅਗਸਤ ਤੱਕ ਟਲੀ

ਪੰਜਾਬ ਸਰਕਾਰ ਨੂੰ ਅਦਾਲਤ ਨੇ ਧਿਰ ਮੰਨਣ ਤੋਂ ਕੀਤਾ ਇਨਕਾਰ, ਕਲੋਜ਼ਰ ਰਿਪੋਰਟ ਦੇਣ ਤੋਂ ਕੋਰੀ ਨਾਂਹ

ਮੋਹਾਲੀ/ਚੰਡੀਗੜ 23 ਜੁਲਾਈ (ਹਰੀਸ਼ ਚੰਦਰ ਬਾਗਾਂਵਾਲਾ )- ਮੋਹਾਲੀ ਸਥਿੱਤੀ ਸੀਬੀਆਈ ਅਦਾਲਤ ਨੇ ਕੈਪਟਨ ਸਰਕਾਰ ਨੂੰ ਬਰਗਾੜੀ ਮਾਮਲੇ ਵਿਚ ਦਾਖ਼ਲ ਕੀਤੀ ਕਲੋਜਰ ਰਿਪੋਰਟ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਅਸਲ ਵਿਚ ਪੰਜਾਬ ਸਰਕਾਰ ਅਦਾਲਤ ਵਿਚ ਅਜਿਹਾ ਕੋਈ ਤਰਕ ਹੀ ਨਹੀਂ ਪੇਸ਼ ਕਰ ਸਕੀ ਕਿ ਉਸਨੂੰ ਇਹ ਰਿਪੋਰਟ ਕਿਉਂ ਚਾਹੀਦੀ ਹੈ। ਅਦਾਲਤ ਦਾ ਤਰਕ ਸੀ ਕਿ ਪੰਜਾਬ ਸਰਕਾਰ ਇਸ ਮਾਮਲੇ ਵਿਚ ਪਾਰਟੀ ਨਹੀਂ ਹੈ, ਇਸ ਲਈ ਉਸਨੂੰ ਰਿਪੋਰਟ ਨਹੀਂ ਦਿੱਤੀ ਜਾ ਸਕਦੀ।   

ਜਦਕਿ ਕਲੋਜਰ ਰਿਪੋਰਟ ਹਾਸਲ ਕਰਨ ਲਈ ਅਦਾਲਤ ਵਿਖੇ ਪੁੱਜੇ ਤਿੰਨ ਸ਼ਿਕਾਇਤ ਕਰਤਾ ਅਤੇ ਇਸ ਮਾਮਲੇ ਵਿੱਚ ਮੁਲਜਿਮ  ਦੋਸ਼ੀ ਬਣਾਏ ਗਏ ਸ਼ਕਤੀ ਸਿੰਘ ਅਤੇ ਸੰਨੀ ਨੂੰ ਕਲੋਜਰ ਰਿਪੋਰਟ ਦੇਣ ਲਈ ਸੀਬੀਆਈ ਅਦਾਲਤ ਵਲੋਂ ਹਦਾਇਤਾਂ ਜਾਰੀ ਕਰ ਦਿੱਤੀਆ ਗਈਆ ਹਨ।  ਇਸਦੇ ਨਾਲ ਹੀ ਅਦਾਲਤ ਨੇ ਅਗਲੀ ਸੁਣਵਾਈ ਲਈ ਅਗਸਤ ਦੀ ਤਾਰੀਕ ਪਾ ਦਿੱਤੀ ਹੈ ਅਤੇ ਅਦਾਲਤ ਨੇ ਇਹ ਵੀ ਕਿਹਾ ਹੈ ਕਿ ਜਿਸਨੂੰ ਵੀ ਇਸ ਕਲੋਜਰ ਰਿਪੋਰਟ'ਤੇ ਇਤਰਾਜ਼ ਹੈ ਉਹ ਅਗਲੀ ਪੇਸ਼ੀ 23 ਅਗਸਤ ਦੌਰਾਨ ਆਪਣੇ ਇਤਰਾਜ਼ ਪੇਸ਼ ਕਰ ਸਕਦਾ ਹੈ। ਹਾਲਾਂਕਿ ਸੀਬੀਆਈ ਵਲੋਂ ਇਸ ਕਲੋਜਰ ਰਿਪੋਰਟ ਨੂੰ ਕਿਸੇ ਵੀ ਧਿਰ ਨੂੰ ਨਹੀਂ ਦੇਣ ਲਈ ਅਦਾਲਤ ਨੂੰ ਅਪੀਲ ਕੀਤੀ ਸੀ , ਪਰ ਅਦਾਲਤ ਵਲੋਂ ਉੱਪਰਲੀ ਅਦਾਲਤਾਂ ਦੀਆਂ ਹਦਾਇਤਾਂ ਨੂੰ ਮੁੱਖ ਰੱਖਦਿਆ ਇਸ ਕਲੋਜਰ ਰਿਪੋਰਟ ਦੀ ਕਾਪੀ ਨੂੰ ਦੇਣ ਲਈ ਕਹਿ ਦਿੱਤਾ ਹੈ।

ਅਦਾਲਤ ਵਿੱਚ ਪੰਜਾਬ ਸਰਕਾਰ ਵਲੋਂ ਪੇਸ਼ ਹੋਏ ਡਿਪਟੀ ਐਡਵੋਕੇਟ ਜਰਨਲ ਵਲੋਂ ਕਈ ਤਰ•ਾਂ ਦੀਆਂ ਦਲੀਲਾਂ ਦਿੱਤੀ ਗਈਆਂ, ਜਿਸ ਵਿੱਚ ਪੰਜਾਬ ਵਿਧਾਨ ਸਭਾ ਵਿੱਚ ਪੇਸ਼ ਕੀਤੇ ਗਏ ਪ੍ਰਸਤਾਵ ਬਾਰੇ ਵੀ ਦੱਸਿਆ ਗਿਆ , ਪਰ ਇਸ ਸਾਰੀ ਦਲੀਲਾਂ ਪਿੱਛੇ ਕੋਈ ਕਾਨੂੰਨੀ ਤਰਕ ਨਹੀਂ ਸੀ, ਜੋ ਪੰਜਾਬ ਸਰਕਾਰ ਨੂੰ ਰੋਪਰਟ ਦਿਵਾਉਣ ਵਿਚ ਮੱਦਦ ਕਰਦੀ।  ਇਸੇ ਮਾਮਲੇ ਵਿੱਚ ਸਿਕਾਇਤਕਰਤਾ ਰਣਜੀਤ ਸਿੰਘ, ਗੋਰਾ ਸਿੰਘ ਅਤੇ ਕੁਲਵਿੰਦਰ ਸਿੰਘ ਵਲੋਂ ਸੁਪਰੀਮ ਕੋਰਟ ਦੇ ਆਦੇਸ਼ਾਂ ਦਾ ਹਵਾਲਾ ਦਿੰਦੇ ਹੋਏ ਕਲੋਜਰ ਰਿਪੋਰਟ ਹਾਸਲ ਕਰਨ ਵਿੱਚ ਸਫ਼ਲਤਾ ਪ੍ਰਾਪਤ ਕੀਤੀ ਹੈ, ਜਦੋਂ ਕਿ ਸ਼ਕਤੀ ਸਿੰਘ ਅਤੇ ਸੰਨੀ ਨੂੰ ਵੀ ਕਲੋਜਰ ਰਿਪੋਰਟ ਦੇਣ ਲਈ ਅਦਾਲਤ ਵਲੋਂ ਆਦੇਸ਼ ਦਿੱਤੇ ਗਏ ਹਨ। ਜਿਕਰਯੋਗ ਹੈ ਕਿ ਦੋਸ਼ੀ ਚਲ ਰਹੇ ਸ਼ਕਤੀ ਸਿੰਘ ਅਤੇ ਸੰਨੀ ਸਣੇ ਮਹਿੰਦਰਪਾਲ ਬਿੱਟੂ ਨੂੰ ਸੀਬੀਆਈ ਵਲੋਂ ਕਲੀਨ ਚਿੱਟ ਦਿੰਦੇ ਹੋਏ ਨਿਰਦੋਸ਼ ਕਰਾਰ ਦੇ ਚੁੱਕੀ ਹੈ।

ਸੀਬੀਆਈ ਵਲੋਂ ਕਿਹਾ ਜਾ ਚੁੱਕਾ ਹੈ ਕਿ ਇਨ•ਾਂ ਦੇ ਕਈ ਤਰ•ਾਂ ਦੇ ਟੈਸਟ ਕਰਨ ਤੋਂ ਇਲਾਵਾ  ਬ੍ਰੈਨ ਮੈਪਿੰਗ ਅਤੇ ਝੂਠ ਫੜਨ ਵਾਲਾ ਟੈਸਟ ਵੀ ਕਰਵਾਇਆ ਜਾ ਚੁੱਕਾ ਹੈ। ਜਿਥੇ ਕਿ ਇਨ•ਾਂ ਤਿੰਨਾ ਵਿਰੁੱਧ ਕੋਈ ਮੈਡੀਕਲ ਪ੍ਰਮਾਣ ਨਹੀਂ ਮਿਲਿਆ। ਇਸ ਲਈ ਇਨ•ਾਂ ਖ਼ਿਲਾਫ਼ ਦਰਜ਼ ਹੋਏ ਮਾਮਲੇ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਸੀਬੀਆਈ ਪਿਛਲੇ ਦਿਨੀਂ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵਿੱਚ ਕਲੋਜਰ ਰਿਪੋਰਟ ਲੈ ਕੇ ਪੁੱਜੀ ਸੀ।

ਸਮੂਹ ਸਿੱਖ ਜਥੇਬੰਦੀਆਂ ਦੀ ਬੇਅਦਬੀ ਮੁੱਦੇ ਤੇ CBI ਦੀ ਕਲੋਜ਼ਰ ਰਿਪੋਰਟ ਸੰਬੰਧੀ ਅਗਲੇਰੀ ਕਾਰਵਾਈ ਮੀਟਿੰਗ ਅੱਜ

ਲੁਧਿਆਣਾ 23 ਜੁਲਾਈ (ਜਸਵੀਰ ਹੇਰਾਂ): ਸੌਦਾ ਸਾਧ ਦੇ ਦੋਸ਼ੀ ਤਿੰਨ ਚੇਲਿਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੇ ਮਾਮਲੇ ਵਿਚ ਸੀ ਬੀ ਆਈ ਵਲੋਂ ਦਿੱਤੀ ਕਲੀਨ ਚਿੱਟ ਸੰਬੰਧੀ ਅੱਜ ਸੀ ਬੀ ਆਈ ਦੀ ਮੋਹਾਲੀ ਸਥਿਤ ਵਿਸ਼ੇਸ਼ ਅਦਾਲਤ ਨੇ ਭਾਵੇਂ ਸੁਣਵਾਈ ਦੀ ਅਗਲੀ ਤਾਰੀਖ 23 ਅਗਸਤ ਪਾ ਦਿੱਤੀ ਹੈ। ਪ੍ਰੰਤੂ ਸੀ ਬੀ ਆਈ ਦੀ ਬੇਅਦਬੀ ਕੇਸ ਨੂੰ ਬੰਦ ਕਰਨ ਦੀ ਰਿਪੋਰਟ ਨੂੰ ਵਾਪਿਸ ਲੈਣ ਸੰਬੰਧੀ ਸਰਕਾਰ ਨੂੰ ਮਜ਼ਬੂਰ ਕਰਨ ਲਈ ਜਾਰੀ ਸੰਘਰਸ਼ ਦੀ ਅਗਲੇਰੀ ਰਣਨੀਤੀ ਉਲੀਕਲਣ ਲਈ ਸਮੂਹ ਪੰਥਦਰਦੀਆਂ ਤੇ ਸਿੱਖ ਜਥੇਬੰਦੀਆਂ ਦੀ ਇਕ ਜ਼ਰੂਰੀ ਮੀਟਿੰਗ ਬਾਅਦ ਦੁਪਹਿਰ 2 ਵਜੇ ਭਲਕੇ 24 ਜੁਲਾਈ ਨੂੰ ਲੁਧਿਆਣਾ ਦੇ ਗੁਰਦੁਆਰਾ ਸਿੰਘ ਸਭਾ ਅਵਤਾਰ ਨਗਰ ਨੇੜੇ ਇਆਲੀ ਥਰੀਕੇ ਚੌਂਕ ਫਿਰੋਜ਼ਪੁਰ ਰੋਡ ਵਿਖੇ ਬੁਲਾਈ ਗਈ ਹੈ।

ਇਸ ਇਕੱਤਰਤਾ ਵਿਚ ਅੱਜ ਚੰਡੀਗੜ੍ਹ ਮਾਰਚ ਸਮੇਂ ਸਰਕਾਰੀ ਜ਼ੋਰ ਜ਼ਬਰ ਤੇ ਜ਼ਖ਼ਮੀ ਹੋਏ ਸਿੰਘਾਂ ਸੰਬੰਧੀ ਵਿਸਥਾਰਤ ਚਰਚਾ ਕਰਨ ਦੇ ਨਾਲ ਬੇਅਦਬੀ ਮੁਦੇ ਤੇ ਸੰਘਰਸ਼ ਨੂੰ ਨਿਰੰਤਰ ਜਾਰੀ ਰੱਖ ਕੇ ਸਰਕਾਰ ਨੂੰ ਇਨਸਾਫ਼ ਦੇਣ ਲਈ ਮਜ਼ਬੂਰ ਕਰਨ ਸੰਬੰਧੀ ਵੀ ਅਗਲੇਰੀ ਰਣਨੀਤੀ ਉਲੀਕੀ ਜਾਵੇਗੀ। ਸਮੂਹ ਪੰਥ ਦਰਦੀਆਂ ਸਮੇਂ ਸਿਰ ਮੀਟਿੰਗ ਵਿਚ ਪੁੱਜਣ ਦੀ ਅਪੀਲ ਕੀਤੀ ਜਾਂਦੀ ਹੈ।

Unusual
Beadbi
Court Case
CBI
Punjab Government
Dera Sacha Sauda
Sikhs

International